12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਿੰਡਾਂ ’ਚ ਨਸ਼ੇ ਨਾਲ ਸੰਬੰਧਿਤ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਵਿਲੇਜ ਡਰੱਗ ਕਮੇਟੀਆਂ ਤੁਰੰਤ ਜਾਣਕਾਰੀ ਦੇਣ-ਐਸ. ਐਸ. ਪੀ. ਵਿਰਕ

ਜਲੰਧਰ, 11 ਅਕਤੂਬਰ (ਜਤਿੰਦਰ ਪੰਮੀ)-‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਦਿਹਾਤੀ ਪੁਲਿਸ ਵਲੋਂ ਐੱਸ. ਐੱਸ.

Ad Position 21
No active advertisement
ਅਜੀਤ ਡੈਸਕ 12-10-2026
ਜਲੰਧਰ, 11 ਅਕਤੂਬਰ (ਜਤਿੰਦਰ ਪੰਮੀ)-‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਦਿਹਾਤੀ ਪੁਲਿਸ ਵਲੋਂ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਵਿਲੇਜ ਡਰੱਗ ਕਮੇਟੀਆਂ ਦੇ ਕੋਆਰਡੀਨੇਟਰਾਂ ਤੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਸਪਲਾਈ ਤੇ ਵਿਕਰੀ ਨੂੰ ਰੋਕਣ, ਨਸ਼ਾ ਤਸਕਰੀ ’ਚ ਸ਼ਾਮਿਲ ਵਿਅਕਤੀਆਂ ਵਿਰੁੱਧ ਪ੍ਰਭਾਵਸ਼ਾਲੀ ਕਾਨੂੰਨੀ ਕਾਰਵਾਈ ਕਰਨ ਅਤੇ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ’ਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਸਖ਼ਤ ਕਾਨੂੰਨੀ ਕਾਰਵਾਈ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਲਈ ਲਗਾਤਾਰ ਜਨਤਕ ਜਾਗਰੂਕਤਾ, ਸਮੇਂ ਸਿਰ ਡਾਕਟਰੀ ਇਲਾਜ ਅਤੇ ਨਸ਼ਾ ਪੀੜਤ ਵਿਅਕਤੀਆਂ ਦਾ ਉਚਿਤ ਮੁੜ ਵਸੇਬਾ ਵੀ ਬੇਹੱਦ ਜ਼ਰੂਰੀ ਹੈ। ਐੱਸ. ਐੱਸ. ਪੀ. ਵਿਰਕ ਨੇ ਵਿਲੇਜ ਡਰੱਗ ਕਮੇਟੀਆਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚ ਨਸ਼ਿਆਂ ਨਾਲ ਸਬੰਧਤ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ, ਨਸ਼ਾ ਤਸਕਰੀ ਨੂੰ ਰੋਕਣ ਲਈ ਪੁਲਿਸ ਦਾ ਸਰਗਰਮ ਸਹਿਯੋਗ ਕਰਨ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ। ਇਸ ਮੀਟਿੰਗ ਵਿੱਚ ਐੱਸ. ਪੀ. ( ਤਫਤੀਸ਼) ਵਿਨੀਤ ਆਹਲਾਵਤ, ਐੱਸ. ਪੀ. (ਪੀ.ਬੀ.ਆਈ./ਆਪਰੇਸ਼ਨਲ) ਗੁਰਪ੍ਰੀਤ ਸਿੰਘ ਗਿੱਲ, ਸਬੰਧਤ ਗਜ਼ਟਿਡ ਪੁਲਿਸ ਅਧਿਕਾਰੀ, ਡਰੱਗ ਇੰਸਪੈਕਟਰ ਅਤੇ ਵੱਖ-ਵੱਖ ਪਿੰਡਾਂ ਦੀਆਂ ਵਿਲੇਜ ਡਰੱਗ ਕਮੇਟੀਆਂ ਦੇ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 39 ਵਿਚ 30 ਸਾਲਾਂ ਬਾਅਦ ਬਣੀਆਂ ਸੜਕਾਂ ਇਲਾਕਾ ਵਾਸੀਆਂ ਨੇ ਕੌਂਸਲਰ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਅੱਖਾਂ ਤੇ ਅਣਚਾਹੇ ਦਬਾਅ ਤੋਂ ਬਚਾਅ ਲਈ 20/20/20 ਨਿਯਮ ਦੀ ਪਾਲਣਾ ਜ਼ਰੂਰੀ-ਡਾ. ਜਯੋਤੀ ਸ਼ਰਮਾ
Ad Position 24