19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪੰਜਾਬੀ ਲਿਖਾਰੀ ਸਭਾ ਵਲੋਂ ਮਹੀਨਾਵਾਰ ਸਮਾਗਮ ਤੇ ਕਵੀ ਦਰਬਾਰ ਕਰਵਾਇਆ

ਜਲੰਧਰ, 18 ਅਕਤੂਬਰ (ਐੱਮ. ਐੱਸ.

Ad Position 21
No active advertisement
ਅਰਜੁਨ ਤ੍ਰੇਹਣ ਦੇ ਨਾਲ ਅਮਰਜੀਤ ਸਿੰਘ ਅਮਰੀ ਤੇ ਹੋਰ। ਤਸਵੀਰ. ਮੁਨੀਸ਼ 19-10-2026
ਜਲੰਧਰ, 18 ਅਕਤੂਬਰ (ਐੱਮ. ਐੱਸ. ਲੋਹੀਆ) – ਪੰਜਾਬੀ ਲਿਖਾਰੀ ਸਭਾ ਜਲੰਧਰ ਵਲੋਂ ਸਥਾਨਕ ਸਿੱਖ ਮਿਸ਼ਨਰੀ ਕਾਲਜ ਵਿਖੇ ਕਵੀ ਦਰਬਾਰ ਅਤੇ ਮਹੀਨਾਵਾਰੀ ਸਮਾਗਮ ਕਰਵਾਇਆ ਗਿਆ, ਜਿਸ ’ਚ ਮਹਿੰਦਰ ਸਿੰਘ ਸੋਢੀ ਨੇ ਬਤੌਰ ਮੁੱਖ ਮਹਿਮਾਨ ਅਤੇ ਦਲਜੀਤ ਮਹਿਮੀ (ਪ੍ਰਸਿੱਧ ਲੇਖਕ, ਕਵੀ) ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਸਮਾਗਮ ਦੀ ਰਸਮੀ ਤੌਰ ‘ਤੇ ਸ਼ੁਰੂਆਤ ਕਰਦੇ ਹੋਏ ਪ੍ਰਧਾਨਗੀ ਮੰਡਲ ‘ਚ ਬੈਠੇ ਹੋਏ ਸਾਰੇ ਮਹਿਮਾਨਾਂ ਤੇ ਪਹੁੰਚੇ ਹੋਏ ਕਵੀਆਂ/ਲੇਖਕਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਸਮਾਗਮ ਦੌਰਾਨ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸਖਸ਼ੀਅਤਾਂ ਦੀ ਜਾਣ ਪਹਿਚਾਣ ਕਰਵਾਈ ਅਤੇ ਸਾਹਿਤਕ ਖੇਤਰ ’ਚ ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਪ੍ਰਧਾਨਗੀ ਮੰਡਲ ਵਿਚ ਬੇਅੰਤ ਸਿੰਘ ਸਰਹੱਦੀ, ਮਹਿੰਦਰ ਸਿੰਘ ਸੋਢੀ, ਦਲਜੀਤ ਮਹਿਮੀ, ਅਮਰ ਕੌਰ ਬੇਦੀ, ਬਲਦੇਵ ਸਿੰਘ ਬੱਦਨ ਅਤੇ ਹਰਭਜਨ ਸਿੰਘ ਨਾਹਲ ਸ਼ਾਮਿਲ ਰਹੇ। ਕਵੀ ਦਰਬਾਰ ਦੀ ਆਰੰਭਤਾ ਸਭਾ ਦੇ ਸਕੱਤਰ ਮਹਿੰਦਰ ਸਿੰਘ ਅਨੇਜਾ ਨੇ ਆਪਣੀ ਕਵਿਤਾ ਨਾਲ ਕੀਤੀ ਅਤੇ ਫਿਰ ਮੰਚ ਸੰਚਾਲਨ ਸੰਭਾਲਿਆ। ਕਵੀ ਦਰਬਾਰ ’ਚ ਸ਼ਾਮਲ ਉੱਘੇ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਸਮਾਗਮ ਦੌਰਨ ਕਸ਼ਮੀਰੀ ਲਾਲ ਰਾਜੂ, ਨੱਕਾਸ਼ ਚਿੱਤੇਵਣੀ, ਹਰਜਿੰਦਰ ਸਿੰਘ ਜਿੰਦੀ, ਬਲਦੇਵ ਸਿੰਘ ਬੱਦਨ, ਐੱਸ.ਐੱਸ. ਸੰਧੂ, ਪਰਮਜੀਤ ਸਿੰਘ ਨੈਨਾ, ਅਮਰ ਕੌਰ ਬੇਦੀ, ਕੁਲਵਿੰਦਰ ਸਿੰਘ ਗਾਖਲ, ਅਮਰ ਸਿੰਘ ਅਮਰ, ਡਾ. ਹਰਪ੍ਰੀਤ ਸਿੰਘ ਰਾਣਾ, ਅੰਮ੍ਰਿਤਪਾਲ ਸਿੰਘ ਹਾਮੀ, ਅਵਤਾਰ ਸਿੰਘ, ਰਜਿੰਦਰ ਕੁਮਾਰ ਥਾਪਰ, ਉਰਮਿਲਜੀਤ ਸਿੰਘ ਵਾਲੀਆ, ਅਜੀਤ ਸਿੰਘ ਪੁਸ਼ਪ, ਮਿੱਤਰ ਮਨਜੀਤ, ਪ੍ਰੀਤ ਕੌਰ, ਵਰਿੰਦਰ ਲਾਲੀ, ਹੀਰਾ ਲਾਲ ਮਲਹੋਤਰਾ, ਜਗਤਾਰ ਸਿੰਘ ਝੱਮਟ, ਕੀਮਤੀ ਕੈਸਰ, ਜਗਤਾਰ ਸਿੰਘ ਬੈਂਕਰ, ਅਵਤਾਰ ਸਿੰਘ ਖ਼ਾਲਸਾ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਮੌਕੇ ਕਰਵਾਏ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਅੱਖਾਂ ਦੀ ਮੁਫ਼ਤ ਜਾਂਚ-ਆਪ੍ਰੇਸ਼ਨ ਅਤੇ ਜਨਰਲ ਮੈ...
Ad Position 24