ਜਲੰਧਰ ਦੇ ਰੌਬਿਨ ਭਾਟੀਆ ਨੇ ‘ਆਇਰਨ ਵਿੱਲ ਚੈਲੰਜ’ ਵਿਚ ਪਹਿਲਾ ਸਥਾਨ ਕੀਤਾ ਹਾਸਿਲ
ਜਲੰਧਰ, 18 ਅਕਤੂਬਰ (ਡਾ. ਜਤਿੰਦਰ ਸਾਬੀ)-ਜਲੰਧਰ ਵੱਲੋਂ ਕਰਵਾਏ ਗਏ 60 ਦਿਨਾਂ ਦੇ ਆਇਰਨ ਵਿਲ ਚੈਲੰਜ ਵਿੱਚ ਜਲੰਧਰ ਦੇ ਨੌਜਵਾਨ ਰੌਬਿਨ ਭਾਟੀਆ ਨੇ ਪਹਿਲਾ ਸਥਾਨ ਹਾਸਲ ਕਰਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।
ਜਲੰਧਰ, 18 ਅਕਤੂਬਰ (ਡਾ. ਜਤਿੰਦਰ ਸਾਬੀ)-ਜਲੰਧਰ ਵੱਲੋਂ ਕਰਵਾਏ ਗਏ 60 ਦਿਨਾਂ ਦੇ ਆਇਰਨ ਵਿਲ ਚੈਲੰਜ ਵਿੱਚ ਜਲੰਧਰ ਦੇ ਨੌਜਵਾਨ ਰੌਬਿਨ ਭਾਟੀਆ ਨੇ ਪਹਿਲਾ ਸਥਾਨ ਹਾਸਲ ਕਰਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਚੈਲੰਜ ਦੀ ਸ਼ੁਰੂਆਤ ਸ਼ਹਿਰ ਦੇ ਪ੍ਰਸਿੱਧ ਡਾਕਟਰਾਂ ਡਾ. ਅਭੇ ਸਿੰਘ, ਡਾ. ਹਰਕਰਨ ਮਾਨ, ਡਾ. ਵਰੁਣ ਗੁਪਤਾ, ਡਾ. ਕਨਵ ਖੇਰਾ ਅਤੇ ਕੋਚ ਵਰੁਣ ਸਿੰਘ ਚਾਵਲਾ ਵੱਲੋਂ ਕੀਤੀ ਗਈ ਸੀ।ਇਸ 60 ਦਿਨਾਂ ਦੇ ਚੈਲੰਜ ਦੌਰਾਨ ਰੌਬਿਨ ਨੇ ਦੌੜ, ਕਰਾਸਫਿਟ, ਸਟ੍ਰੈਂਥ ਟ੍ਰੇਨਿੰਗ ਅਤੇ ਹੋਰ ਸਰੀਰਕ ਕਸਰਤਾਂ ਰਾਹੀਂ ਆਪਣੀ ਤਾਕਤ, ਸਹਿਣਸ਼ੀਲਤਾ ਅਤੇ ਸਰੀਰਕ ਤੰਦਰੁਸਤੀ ਵਿੱਚ ਸੁਧਾਰ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਲਈ ਕੋਚ ਵਰੁਣ ਸਿੰਘ ਚਾਵਲਾ ਵੱਲੋਂ ਰੌਬਿਨ ਭਾਟੀਆ ਨੂੰ 51,000 ਰੁਪਏ ਦੀ ਨਕਦ ਇਨਾਮੀ ਰਾਸ਼ੀ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।ਰੌਬਿਨ ਦੀ ਇਸ ਕਾਮਯਾਬੀ ਵਿੱਚ ਉਸ ਦੇ ਕੋਚ ਵਰੁਣ ਸਿੰਘ ਚਾਵਲਾ ਅਤੇ ਰਾਣਾ ਬੰਗਾ ਵੱਲੋਂ ਦਿੱਤੀ ਗਈ ਲਗਾਤਾਰ ਪ੍ਰੇਰਣਾ, ਹੌਸਲਾ ਅਫ਼ਜ਼ਾਈ ਅਤੇ ਸਹਿਯੋਗ ਦੀ ਅਹਿਮ ਭੂਮਿਕਾ ਰਹੀ।ਰੌਬਿਨ ਦੀ ਇਹ ਪ੍ਰਾਪਤੀ ਨੌਜਵਾਨਾਂ ਲਈ ਪ੍ਰੇਰਣਾਦਾਇਕ ਹੈ। ਇਹ ਦਰਸਾਉਂਦੀ ਹੈ ਕਿ ਦ੍ਰਿੜ੍ਹ ਇਰਾਦੇ, ਨਿਰੰਤਰ ਮਿਹਨਤ, ਅਨੁਸ਼ਾਸਨ ਅਤੇ ਸਹੀ ਮਾਰਗਦਰਸ਼ਨ ਨਾਲ ਜੀਵਨ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ।