20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਜਥੇਬੰਦੀਆਂ ਵਲੋਂ ਵਿਧਾਇਕ ਕਰਤਾਰਪੁਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

ਕਰਤਾਰਪੁਰ, 19 ਅਕਤੂਬਰ (ਜਨਕ ਰਾਜ ਗਿੱਲ, ਭਜਨ ਸਿੰਘ)-ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਦੇ ਮੁੱਖ ਮੰਤਵ ਤਹਿਤ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਦੇ ਖੇਤਰ ਸਥਿਤ ਦਫ਼ਤਰ ਅੱਗੇ ਜਨਤਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ’ਚ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੈਨਿਨਵਾਦੀ ਨਿਊ ਡੈਮੋਕਰੇਸੀ, ਸ਼੍ਰੋਮਣੀ ਅਕਾਲੀ ਦਲ ਬਲ (ਬਾਦਲ), ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਇਸਤਰੀ ਜਾਗ੍ਰਿਤੀ ਮੰਚ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 20-10-2026
ਕਰਤਾਰਪੁਰ, 19 ਅਕਤੂਬਰ (ਜਨਕ ਰਾਜ ਗਿੱਲ, ਭਜਨ ਸਿੰਘ)-ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਦੇ ਮੁੱਖ ਮੰਤਵ ਤਹਿਤ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਦੇ ਖੇਤਰ ਸਥਿਤ ਦਫ਼ਤਰ ਅੱਗੇ ਜਨਤਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ’ਚ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੈਨਿਨਵਾਦੀ ਨਿਊ ਡੈਮੋਕਰੇਸੀ, ਸ਼੍ਰੋਮਣੀ ਅਕਾਲੀ ਦਲ ਬਲ (ਬਾਦਲ), ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਇਸਤਰੀ ਜਾਗ੍ਰਿਤੀ ਮੰਚ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਅਤੇ ਮੈਂਬਰ ਐੱਸ.ਜੀ.ਪੀ.ਸੀ ਜਥੇ: ਰਣਜੀਤ ਸਿੰਘ ਕਾਹਲੋਂ, ਜਥੇ: ਰਤਨ ਸਿੰਘ ਰਹੀਮਪੁਰ ਸਾਬਕਾ ਚੇਅਰਮੈਨ ਬਲਾਕ ਸੰਮਤੀ,ਕਸ਼ਮੀਰ ਸਿੰਘ ਘੁੱਗਸ਼ੋਰ ਸੂਬਾ ਪ੍ਰੈੱਸ ਸਕੱਤਰ ਪੇਂਡੂ ਮਜਦੂਰ ਯੂਨੀਅਨ ਅਤੇ ਇਸਤਰੀ ਜਾਗ੍ਰਤਿ ਮੰਚ ਦੀ ਜਸਬੀਰ ਕੌਰ, ਹਰਵਿੰਦਰ ਸਿੰਘ ਰਿੰਕੂ, ਨੇ ਸਾਂਝੇ ਤੌਰ ਤੇ ਆਖਿਆ ਕਿ ‘ਮਾਨ ਸਰਕਾਰ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਦੇ ਕਤਲ ਕੇਸ ਲਈ ਚੱਲ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐੱਸ. ਐਚ. ਓ. ਮਾਨਸਾ ਨੂੰ ਮੁਅੱਤਲ ਕਰਨ ਅਤੇ ਡੀ.ਐਸ.ਪੀ. ਨੂੰ ਲਾਈਨ ਹਾਜ਼ਰ ਕਰਕੇ ਗੌਗਲੂਆਂ ਤੋਂ ਮਿੱਟੀ ਝਾੜੀ ਗਈ ਹੈ। ਇਸ ਤਰ੍ਹਾਂ ਪਰਵਿੰਦਰ ਝੋਟੇ ਨੂੰ ਇਨਸਾਫ਼ ਨਹੀਂ ਮਿਲਣ ਲੱਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਸਿਆਸੀ ਕਤਲ ਹੀ ਹਨ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਗੁਰਪ੍ਰੀਤ ਸਿੰਘ ਚੀਦਾ, ਬਲਬੀਰ ਸਿੰਘ ਧੀਰਪੁਰ, ਕੇ ਐੱਸ ਅਟਵਾਲ, ਬਲਵਿੰਦਰ ਕੌਰ ਅਤੇ ਆਦਿ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦੇ ਗਾਂਧੀ ਪਰਿਵਾਰ ਨੂੰ ਸਦਮਾ, ਮੋਗਾ ’ਚ ਵਾਪਰੇ ਹਾਦਸੇ ’ਚ 2 ਜੀਆਂ ਦੀ ਮੌਤ, 3 ਫੱਟੜ ਸਿਰਸਾ ਦੇ ਵਿਆਹ ਤੋਂ ਪਰਤ... ਅਗਲੀ ਖ਼ਬਰ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਵਲੋਂ ਲੋਹੀਆਂ ’ਚ ਰਾਮਲੀਲ੍ਹਾ ਦਾ ਉਦਘਾਟਨ
Ad Position 24