20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਲੋਹੀਆਂ ਦੇ ਗਾਂਧੀ ਪਰਿਵਾਰ ਨੂੰ ਸਦਮਾ, ਮੋਗਾ ’ਚ ਵਾਪਰੇ ਹਾਦਸੇ ’ਚ 2 ਜੀਆਂ ਦੀ ਮੌਤ, 3 ਫੱਟੜ ਸਿਰਸਾ ਦੇ ਵਿਆਹ ਤੋਂ ਪਰਤ ਰਹੇ ਸਨ, ਬੱਧਨੀ ਕਲਾਂ ਨੇੜੇ ਟਰਾਲੇ ਨਾਲ ਵਾਪਰ ਗਿਆ ਦਰਦਨਾਕ ਹਾਦਸਾ

ਲੋਹੀਆਂ ਖਾਸ, 19 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਲੋਹੀਆਂ ਇਲਾਕੇ ਅੰਦਰ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਮੋਗਾ ਦੇ ਬੰਧਨੀ ਕਲਾਂ ਨੇੜੇ ਇੱਕ ਕਾਰ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਇੱਕੋ ਪਰਿਵਾਰ ਦੇ 2 ਜੀਆਂ ਦੀ ਮੌਤ ਹੋ ਗਈ ਅਤੇ 3 ਗੰਭੀਰ ਜ਼ਖ਼ਮੀ ਹੋ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਨੇ ਦੱਸਿਆ ਕਿ ਉਨ੍ਹਾਂ ਭਾਣਜਾ ਜਵਾਈ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਪਵਨ ਗਾਂਧੀ ਦੇ ਭਤੀਜੇ ਪ੍ਰਦੀਪ ਗਾਂਧੀ ਅਤੇ ਉਸ ਦੇ ਪਰਿਵਾਰ ਦੇ 5 ਜੀਅ ਅਲਟੋ ਕਾਰ ’ਚ ਸਵਾਰ ਹੋ ਕੇ ਲੋਹੀਆਂ ਤੋਂ ਸਿਰਸਾ ਵਿਆਹ ਸਮਾਗਮ ’ਚ ਗਏ ਸਨ, ਜਿਥੋਂ ਅੱਜ ਸਵੇਰੇ ਤੜਕੇ ਵਾਪਸ ਪਰਤਣ ਉਪਰੰਤ ਜਿਲ੍ਹਾ ਮੋਗਾ ਦੇ ਪਿੰਡ ਬੰਧਨੀ ਕਲਾਂ ਨੇੜੇ ਪੁੱਜੇ ਤਾਂ ਇੱਕ ਟਰਾਲੇ ਨਾਲ ਇੰਨੀ ਭਿਆਨਕ ਟੱਕਰ ਹੋ ਗਈ ਕਿ ਉਸ ਵਿੱਚ 10 ਸਾਲਾ ਬੱਚੇ ਨਵਜੋਤ ਗਾਂਧੀ (ਨਵੂ) ਪੁੱਤਰ ਭਰਤ ਗਾਂਧੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਗੰਭੀਰ ਜਖਮੀਂ ਹੋਏ ਪ੍ਰਦੀਪ ਗਾਂਧੀ ( 40) ਪੁੱਤਰ ਸ੍ਰੀ ਸ਼ਾਮ ਸੁੰਦਰ ਗਾਂਧੀ ਨੇ ਨੇੜਲੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ| ਉਨ੍ਹਾਂ ਦੱਸਿਆ ਕਿ ਕਾਰ ਵਿੱਚ ਸਵਾਰ ਦੂਜੇ 3 ਜੀਅ ਕੁਸਮ ਰਾਣੀ (55), ਪ੍ਰਿਅੰਕਾ (35) ਅਤੇ ਭਰਤ ਭੂਸ਼ਣ (38) ਗੰਭੀਰ ਜ਼ਖ਼ਮੀ ਹੋ ਗਏ ਹਨ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ| ਦੇਰ ਸ਼ਾਮ 6 ਵਜੇ ਲੋਹੀਆਂ ਪੁੱਜੀਆਂ ਦੋਹਾਂ ਮ੍ਰਿਤਕ ਦੇਹਾਂ ਦਾ ਇਕੱਠਿਆਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ| ਇਸ ਮੌਕੇ ਗਾਂਧੀ ਪਰਿਵਾਰ ਅਤੇ ਟਿੱਡੂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਸ਼ਾਹਕੋਟ ਭਾਜਪਾ ਦੇ ਪ੍ਰਮੁੱਖ ਆਗੂ ਹਰਦੀਪ ਸਿੰਘ ਰਾਣਾ ਸਮੇਤ ਸ਼ਹਿਰ ਦੇ ਕੌਂਸਲਰ, ਪੰਚਾਂ, ਸਰਪੰਚਾਂ ਸਮੇਤ ਇਲਾਕੇ ਭਰ ਦੇ ਵੱਖ ਵੱਖ ਪਾਰਟੀਆਂ ਦੇ ਆਗੂ ਹਾਜਰ ਸਨ|

Ad Position 21
No active advertisement
ਮੋਗਾ ਦੇ ਪਿੰਡ ਬੱਧਨੀ ਕਲਾਂ ਨੇੜੇ ਵਾਪਰੇ ਹਾਦਸੇ ’ਚ ਮਾਰੇ ਗਏ ਲੋਹੀਆਂ ਦੇ ਪ੍ਰਦੀਪ ਗਾਂਧੀ ਅਤੇ ਨਵਜੋਤ ਗਾਂਧੀ (ਨਵੂ) ਦੀਆਂ ਪੁਰਾਣੀਆਂ ਤਸਵੀਰਾਂ| ਤਸਵੀਰ : ਸ਼ਤਾਬਗੜ੍ਹ 20-10-2026
ਲੋਹੀਆਂ ਖਾਸ, 19 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਲੋਹੀਆਂ ਇਲਾਕੇ ਅੰਦਰ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਮੋਗਾ ਦੇ ਬੰਧਨੀ ਕਲਾਂ ਨੇੜੇ ਇੱਕ ਕਾਰ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਇੱਕੋ ਪਰਿਵਾਰ ਦੇ 2 ਜੀਆਂ ਦੀ ਮੌਤ ਹੋ ਗਈ ਅਤੇ 3 ਗੰਭੀਰ ਜ਼ਖ਼ਮੀ ਹੋ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਨੇ ਦੱਸਿਆ ਕਿ ਉਨ੍ਹਾਂ ਭਾਣਜਾ ਜਵਾਈ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਪਵਨ ਗਾਂਧੀ ਦੇ ਭਤੀਜੇ ਪ੍ਰਦੀਪ ਗਾਂਧੀ ਅਤੇ ਉਸ ਦੇ ਪਰਿਵਾਰ ਦੇ 5 ਜੀਅ ਅਲਟੋ ਕਾਰ ’ਚ ਸਵਾਰ ਹੋ ਕੇ ਲੋਹੀਆਂ ਤੋਂ ਸਿਰਸਾ ਵਿਆਹ ਸਮਾਗਮ ’ਚ ਗਏ ਸਨ, ਜਿਥੋਂ ਅੱਜ ਸਵੇਰੇ ਤੜਕੇ ਵਾਪਸ ਪਰਤਣ ਉਪਰੰਤ ਜਿਲ੍ਹਾ ਮੋਗਾ ਦੇ ਪਿੰਡ ਬੰਧਨੀ ਕਲਾਂ ਨੇੜੇ ਪੁੱਜੇ ਤਾਂ ਇੱਕ ਟਰਾਲੇ ਨਾਲ ਇੰਨੀ ਭਿਆਨਕ ਟੱਕਰ ਹੋ ਗਈ ਕਿ ਉਸ ਵਿੱਚ 10 ਸਾਲਾ ਬੱਚੇ ਨਵਜੋਤ ਗਾਂਧੀ (ਨਵੂ) ਪੁੱਤਰ ਭਰਤ ਗਾਂਧੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਗੰਭੀਰ ਜਖਮੀਂ ਹੋਏ ਪ੍ਰਦੀਪ ਗਾਂਧੀ ( 40) ਪੁੱਤਰ ਸ੍ਰੀ ਸ਼ਾਮ ਸੁੰਦਰ ਗਾਂਧੀ ਨੇ ਨੇੜਲੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ| ਉਨ੍ਹਾਂ ਦੱਸਿਆ ਕਿ ਕਾਰ ਵਿੱਚ ਸਵਾਰ ਦੂਜੇ 3 ਜੀਅ ਕੁਸਮ ਰਾਣੀ (55), ਪ੍ਰਿਅੰਕਾ (35) ਅਤੇ ਭਰਤ ਭੂਸ਼ਣ (38) ਗੰਭੀਰ ਜ਼ਖ਼ਮੀ ਹੋ ਗਏ ਹਨ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ| ਦੇਰ ਸ਼ਾਮ 6 ਵਜੇ ਲੋਹੀਆਂ ਪੁੱਜੀਆਂ ਦੋਹਾਂ ਮ੍ਰਿਤਕ ਦੇਹਾਂ ਦਾ ਇਕੱਠਿਆਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ| ਇਸ ਮੌਕੇ ਗਾਂਧੀ ਪਰਿਵਾਰ ਅਤੇ ਟਿੱਡੂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਸ਼ਾਹਕੋਟ ਭਾਜਪਾ ਦੇ ਪ੍ਰਮੁੱਖ ਆਗੂ ਹਰਦੀਪ ਸਿੰਘ ਰਾਣਾ ਸਮੇਤ ਸ਼ਹਿਰ ਦੇ ਕੌਂਸਲਰ, ਪੰਚਾਂ, ਸਰਪੰਚਾਂ ਸਮੇਤ ਇਲਾਕੇ ਭਰ ਦੇ ਵੱਖ ਵੱਖ ਪਾਰਟੀਆਂ ਦੇ ਆਗੂ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ’ਚ ਦੁਸਹਿਰਾ ਮਨਾਉਣ ਸੰਬੰਧੀ ਦੁਸਹਿਰਾ ਕਮੇਟੀ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਜਥੇਬੰਦੀਆਂ ਵਲੋਂ ਵਿਧਾਇਕ ਕਰਤਾਰਪੁਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
Ad Position 24