ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਨਕੋਦਰ ਦੀ ਵਿਧਾਇਕਾ ਮਾਨ ਦੇ ਘਰ ਦਾ ਘਿਰਾਓ
ਨਕੋਦਰ, 19 ਅਕਤੂਬਰ (ਗੁਰਵਿੰਦਰ ਸਿੰਘ)-ਮਾਨਸਾ ਜ਼ਿਲ੍ਹੇ ਦੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ‘ਆਪ’ ਵਿਧਾਇਕਾ ਇੰਦਰਜੀਤ ਕੌਰ ਮਾਨ ਹਲਕਾ ਨਕੋਦਰ ਦੇ ਘਰ ਦਾ ਘਿਰਾਓ ਕੀਤਾ ਗਿਆ । ਇਸ ਦੌਰਾਨ ਵੱਖ-ਵੱਖ ਜਨਤਕ ਜਥੇਬੰਦੀਆਂ ਵਲੋਂ ਨਸ਼ਾ ਤਸਕਰੀ ’ਤੇ ਨੱਥ ਪਾਉਣ ਅਤੇ ਝੋਟਾ ਕਤਲ ਕਾਂਡ ਦੀ ਸੀ .
ਨਕੋਦਰ, 19 ਅਕਤੂਬਰ (ਗੁਰਵਿੰਦਰ ਸਿੰਘ)-ਮਾਨਸਾ ਜ਼ਿਲ੍ਹੇ ਦੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ‘ਆਪ’ ਵਿਧਾਇਕਾ ਇੰਦਰਜੀਤ ਕੌਰ ਮਾਨ ਹਲਕਾ ਨਕੋਦਰ ਦੇ ਘਰ ਦਾ ਘਿਰਾਓ ਕੀਤਾ ਗਿਆ । ਇਸ ਦੌਰਾਨ ਵੱਖ-ਵੱਖ ਜਨਤਕ ਜਥੇਬੰਦੀਆਂ ਵਲੋਂ ਨਸ਼ਾ ਤਸਕਰੀ ’ਤੇ ਨੱਥ ਪਾਉਣ ਅਤੇ ਝੋਟਾ ਕਤਲ ਕਾਂਡ ਦੀ ਸੀ . ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਗਈ । ਆਗੂਆਂ ਨੇ ਕਿਹਾ ਕਿ ਪੰਜਾਬ ’ਚ ਨਸ਼ਿਆਂ ਦਾ ਕਾਰੋਬਾਰ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਗੰਭੀਰ ਸਮੱਸਿਆ ਰਿਹਾ ਹੈ, ਪਰ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਇਸ ’ਤੇ ਕਾਬੂ ਪਾਉਣ ਵਿੱਚ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਆਪਣੇ ਐਲਾਨੇ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਊਗਰਾਹਾਂ ਦੇ ਆਗੂ ਮੋਹਨ ਸਿੰਘ ਬੱਲ, ਖੇਤ ਮਜ਼ਦੂਰ ਯੂਨੀਅਨ ਦੇ ਆਗੂ ਰਮੇਸ਼ ਮਾਲੜੀ, ਅਮਰੀਕ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਗੁਰਚਿੱਤਰ ਸਿੰਘ ਬੀ.ਕੇ.ਯੂ ਦੋਆਬਾ, ਸਲਿੰਦਰ ਸਿੰਘ ਜਾਨੀਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਤਮੰਨਾ ਪੰਜਾਬ ਸਟੂਡੈਂਟ ਯੂਨੀਅਨ, ਜਮਹੂਰੀ ਕਿਸਾਨ ਸਭਾ ਦੇ ਆਗੂ ਮਨੋਹਰ ਸਿੰਘ ਗਿੱਲ, ਸਰਦਾਰ ਕੇਵਲ ਸਿੰਘ ਬੀ.ਕੇ.ਯੂ ਖਹਿਰਾ, ਕਮਲਜੀਤ ਸਿੰਘ ਮੰਡ ਜਿਲਾ ਪ੍ਰਧਾਨ ਡਕੌਂਦਾ, ਅਜੇ ਪਾਲ ਸਿੰਘ ਚਿੱਟੀ ਵੇਈ, ਦਵਿੰਦਰ ਸਿੰਘ ਸੰਗੋਵਾਲ ਸਤਲੁਜ ਮਿਸ਼ਨ , ਨਰਿੰਦਰ ਸਿੰਘ ਖੁਸਰੋਪੁਰ ਵਾਰਿਸ ਪੰਜਾਬ ਦੇ ਕਮੇਟੀ, ਸੰਦੀਪ ਅਰੋੜਾ ਆਲ ਇੰਡੀਆ ਕਿਸਾਨ ਸਭਾ, ਜ਼ਿਲ੍ਹਾ ਪ੍ਰਧਾਨ, ਅਨੀਤਾ ਸੰਧੂ ਇਸਤਰੀ ਜਾਗ੍ਰਿਤੀ ਮੰਚ , ਸਰਦਾਰ ਪਾਲ ਸਿੰਘ ਆਦਿ ਹਾਜ਼ਰ ਸਨ ।