27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਾਜਪਾ ਦੀ ‘ਅਰਾਜਕਤਾ ਮਿਟਾਓ, ਲੋਕਤੰਤਰ ਬਚਾਓ’ ਪੈਦਲ ਯਾਤਰਾ ’ਚ ਜਲੰਧਰ ਤੋਂ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੇ ਵਰਕਰ-ਅਸ਼ੋਕ ਸਰੀਨ ਹਿੱਕੀ ਭਲਕੇ ਸਵੇਰੇ 9 ਵਜੇ ਜੰਡੂਸਿੰਘਾ ਵਿਖੇ ਇਕੱਠੇ ਹੋਣਗੇ ਭਾਜਪਾ ਵਰਕਰ

ਜਲੰਧਰ, 26 ਅਕਤੂਬਰ (ਸ਼ਿਵ)-ਅੱਜ ਜਲੰਧਰ ਭਾਜਪਾ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਜਨਰਲ ਸਕੱਤਰ ਯੋਗੇਸ਼ ਧੀਰ, ਦਵਿੰਦਰ ਭਾਰਦਵਾਜ ਅਤੇ ਮੀਤ ਪ੍ਰਧਾਨ ਅਸ਼ਵਨੀ ਭੰਡਾਰੀ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਭਾਜਪਾ ਅਤੇ ਕੇਂਦਰ ਸਰਕਾਰ ਵਿਰੁੱਧ ਕੀਤੇ ਜਾ ਰਹੇ ਕਥਿਤ ਝੂਠੇ ਅਤੇ ਗੁੰਮਰਾਹਕੁੰਨ ਪ੍ਰਚਾਰ ਦੇ ਖ਼ਿਲਾਫ਼ ‘ਅਰਾਜਕਤਾ ਮਿਟਾਓ, ਲੋਕਤੰਤਰ ਬਚਾਓ’ ਮੁਹਿੰਮ ਤਹਿਤ ਮਾਝਾ, ਮਾਲਵਾ ਅਤੇ ਦੋਆਬਾ ਖੇਤਰਾਂ ਵਿੱਚ ਤਿੰਨ ਪੈਦਲ ਯਾਤਰਾਵਾਂ ਕੱਢੀਆਂ ਜਾਣਗੀਆਂ। ਇਸੇ ਲੜੀ ਤਹਿਤ ਦੋਆਬਾ ਖੇਤਰ ਦੀ ਪਦਯਾਤਰਾ ਬੁੱਧਵਾਰ, 28 ਅਕਤੂਬਰ ਨੂੰ ਸਵੇਰੇ 10 ਵਜੇ ਹੁਸ਼ਿਆਰਪੁਰ ਵਿਖੇ ਹੋਵੇਗੀ।

Ad Position 21
No active advertisement
ਅਜੀਤ ਡੈਸਕ 27-10-2026
ਜਲੰਧਰ, 26 ਅਕਤੂਬਰ (ਸ਼ਿਵ)-ਅੱਜ ਜਲੰਧਰ ਭਾਜਪਾ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਜਨਰਲ ਸਕੱਤਰ ਯੋਗੇਸ਼ ਧੀਰ, ਦਵਿੰਦਰ ਭਾਰਦਵਾਜ ਅਤੇ ਮੀਤ ਪ੍ਰਧਾਨ ਅਸ਼ਵਨੀ ਭੰਡਾਰੀ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਭਾਜਪਾ ਅਤੇ ਕੇਂਦਰ ਸਰਕਾਰ ਵਿਰੁੱਧ ਕੀਤੇ ਜਾ ਰਹੇ ਕਥਿਤ ਝੂਠੇ ਅਤੇ ਗੁੰਮਰਾਹਕੁੰਨ ਪ੍ਰਚਾਰ ਦੇ ਖ਼ਿਲਾਫ਼ ‘ਅਰਾਜਕਤਾ ਮਿਟਾਓ, ਲੋਕਤੰਤਰ ਬਚਾਓ’ ਮੁਹਿੰਮ ਤਹਿਤ ਮਾਝਾ, ਮਾਲਵਾ ਅਤੇ ਦੋਆਬਾ ਖੇਤਰਾਂ ਵਿੱਚ ਤਿੰਨ ਪੈਦਲ ਯਾਤਰਾਵਾਂ ਕੱਢੀਆਂ ਜਾਣਗੀਆਂ। ਇਸੇ ਲੜੀ ਤਹਿਤ ਦੋਆਬਾ ਖੇਤਰ ਦੀ ਪਦਯਾਤਰਾ ਬੁੱਧਵਾਰ, 28 ਅਕਤੂਬਰ ਨੂੰ ਸਵੇਰੇ 10 ਵਜੇ ਹੁਸ਼ਿਆਰਪੁਰ ਵਿਖੇ ਹੋਵੇਗੀ। ਇਸ ਪੈਦਲ ਯਾਤਰਾ ’ਚ ਸ਼ਾਮਿਲ ਹੋਣ ਲਈ ਜਲੰਧਰ ਤੋਂ ਵੱਡੀ ਗਿਣਤੀ ’ਚ ਭਾਜਪਾ ਵਰਕਰ ਅਤੇ ਸਮਰਥਕ ਸਵੇਰੇ 9 ਵਜੇ ਨੰਦਾ ਫਾਰਮ, ਜਲੰਧਰ-ਹੁਸ਼ਿਆਰਪੁਰ ਰੋਡ, ਆਦਮਪੁਰ ਦੇ ਨੇੜੇ ਇਕੱਠੇ ਹੋਣਗੇ ਅਤੇ ਉੱਥੋਂ ਹੁਸ਼ਿਆਰਪੁਰ ਲਈ ਰਵਾਨਾ ਹੋਣਗੇ। ਪਾਰਟੀ ਵਰਕਰਾਂ ਦਾ ਮਾਰਗਦਰਸ਼ਨ ਕਰਨ ਲਈ ਕੌਮੀ ਆਗੂ ਅਤੇ ਕੇਂਦਰੀ ਮੰਤਰੀ ਵੀ ਇਸ ਯਾਤਰਾ ’ਚ ਸ਼ਾਮਿਲ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਜਯੋਤੀ ਪਬਲਿਕ ਸਕੂਲ ਦੇ ਕੋਚ ਨਿਰਮਲ ਸਿੰਘ ਨੇ ‘ਰਾਜ ਪੱਧਰੀ ਤਾਇਕਵਾਂਡੋ ਮੁਕਾਬਲੇ’ ਵਿਚ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ‘ ਨਿਕਾਸਾ’ ਜਲੰਧਰ ਵਲੋਂ ਸਪੋਰਟਸ ਫੈਸਟ-ਵਿਦਿਆਰਥੀਆਂ ਨੇ ਦਿਖਾਈ ਖੇਡ ਪ੍ਰਤਿਭਾ
Ad Position 24