27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

‘ ਨਿਕਾਸਾ’ ਜਲੰਧਰ ਵਲੋਂ ਸਪੋਰਟਸ ਫੈਸਟ-ਵਿਦਿਆਰਥੀਆਂ ਨੇ ਦਿਖਾਈ ਖੇਡ ਪ੍ਰਤਿਭਾ

ਜਲੰਧਰ, 26 ਅਕਤੂਬਰ (ਜਸਪਾਲ ਸਿੰਘ)-ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈ. ਸੀ.

Ad Position 21
No active advertisement
ਅਜੀਤ ਡੈਸਕ 27-10-2026
ਜਲੰਧਰ, 26 ਅਕਤੂਬਰ (ਜਸਪਾਲ ਸਿੰਘ)-ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈ.ਸੀ.ਏ.ਆਈ.) ਦੀ ਨਾਰਦਰਨ ਇੰਡੀਆ ਰੀਜਨਲ ਕੌਂਸਲ (ਐੱਨ.ਆਈ.ਆਰ.ਸੀ.) ਅਧੀਨ ਜਲੰਧਰ ਬ੍ਰਾਂਚ ‘ਨਿਕਾਸਾ’ ਵਲੋਂ ਸਪੋਰਟਸ ਫੈਸਟ-2026 ਕਰਵਾਇਆ ਗਿਆ । ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਟੀਮ ਭਾਵਨਾ, ਅਨੁਸ਼ਾਸਨ ਅਤੇ ਅਗਵਾਈ ਕਰਨ ਦੀ ਸਮਰੱਥਾ ਵਿਕਸਿਤ ਕਰਨਾ ਸੀ। ਇਸ ਦੌਰਾਨ ਫੁੱਟਬਾਲ, ਕੈਰਮ, ਬੈਡਮਿੰਟਨ ਅਤੇ ਲੜਕਿਆਂ ਤੇ ਲੜਕੀਆਂ ਦੀਆਂ ਵੱਖ-ਵੱਖ ਰਿਲੇਅ ਦੌੜਾਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਸੀ ਸਹਿਯੋਗ ਅਤੇ ਮੁਕਾਬਲੇ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਆਈ.ਸੀ.ਏ.ਆਈ. ਦੀ ਜਲੰਧਰ ਬ੍ਰਾਂਚ ਦੇ ਚੇਅਰਮੈਨ ਸੀ.ਏ. ਵਿਵੇਕ ਪਰਤੀ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਵੀ ਬਹੁਤ ਜ਼ਰੂਰੀ ਹੈ। ਖੇਡਾਂ ਜਿੱਥੇ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ, ਉੱਥੇ ਹੀ ਇਹ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਅਗਵਾਈ ਦੇ ਗੁਣ ਵੀ ਪੈਦਾ ਕਰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ‘ਅਰਾਜਕਤਾ ਮਿਟਾਓ, ਲੋਕਤੰਤਰ ਬਚਾਓ’ ਪੈਦਲ ਯਾਤਰਾ ’ਚ ਜਲੰਧਰ ਤੋਂ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੇ ਵਰਕਰ-ਅਸ਼ੋਕ... ਅਗਲੀ ਖ਼ਬਰ ਮੱਕੜ ਨੇ ਵੱਖ-ਵੱਖ ਥਾਈਂ ਸਜਾਈ ਸ਼ੋਭਾ ਯਾਤਰਾ ’ਚ ਭਰੀ ਹਾਜ਼ਰੀ
Ad Position 24