ਨੂਰਮਹਿਲ ਵਿਖੇ ਸ਼ਰਦ ਪੂਰਨਿਮਾ ਮਹਾਂ ਉਤਸਵ ਮਨਾਇਆ
ਜਲੰਧਰ, 26 ਅਕਤੂਬਰ (ਸ਼ਿਵ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਆਰੋਗਯ ਪ੍ਰਕਲਪ ਅਧੀਨ 25 ਅਕਤੂਬਰ 2026 ਨੂੰ ਸੰਸਥਾਨ ਦੇ ਨੂਰਮਹਿਲ ਸਥਿਤ ਕੰਪਲੈਕਸ ਵਿਚ ਸ਼ਰਦ ਪੂਰਨਿਮਾ ਮਹਾਂ ਉਤਸਵ ਮਨਾਇਆ ਗਿਆ। ਆਯੁਰਵੇਦ ਅਤੇ ਅਧਿਆਤਮ ਦੇ ਸੁਮੇਲ ’ਤੇ ਕੇਂਦ੍ਰਿਤ ਇਸ ਮਹਾਂ ਉਤਸਵ ਵਿਚ ਹਜ਼ਾਰਾਂ ਲੋਕਾਂ ਨੇ ਭਾਗ ਲਿਆ ਅਤੇ ਸਮਾਗਮ ਦੌਰਾਨ ਉਪਲਬਧ ਸੇਵਾਵਾਂ ਦਾ ਲਾਭ ਉਠਾਇਆ।
ਜਲੰਧਰ, 26 ਅਕਤੂਬਰ (ਸ਼ਿਵ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਆਰੋਗਯ ਪ੍ਰਕਲਪ ਅਧੀਨ 25 ਅਕਤੂਬਰ 2026 ਨੂੰ ਸੰਸਥਾਨ ਦੇ ਨੂਰਮਹਿਲ ਸਥਿਤ ਕੰਪਲੈਕਸ ਵਿਚ ਸ਼ਰਦ ਪੂਰਨਿਮਾ ਮਹਾਂ ਉਤਸਵ ਮਨਾਇਆ ਗਿਆ। ਆਯੁਰਵੇਦ ਅਤੇ ਅਧਿਆਤਮ ਦੇ ਸੁਮੇਲ ’ਤੇ ਕੇਂਦ੍ਰਿਤ ਇਸ ਮਹਾਂ ਉਤਸਵ ਵਿਚ ਹਜ਼ਾਰਾਂ ਲੋਕਾਂ ਨੇ ਭਾਗ ਲਿਆ ਅਤੇ ਸਮਾਗਮ ਦੌਰਾਨ ਉਪਲਬਧ ਸੇਵਾਵਾਂ ਦਾ ਲਾਭ ਉਠਾਇਆ। ਮਹਾਂ ਉਤਸਵ ਦਾ ਉਦੇਸ਼ ਪ੍ਰਾਚੀਨ ਭਾਰਤੀ ਆਯੁਰਵੇਦ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਸਿਹਤ ਪ੍ਰਤੀ ਸੁਚੇਤ ਕਰਨਾ ਸੀ। ਇਸ ਮੌਕੇ ਆਯੁਰਵੇਦਿਕ ਜੜੀ-ਬੂਟੀਆਂ ਨਾਲ ਤਿਆਰ ਕੀਤੀ ਗਈ ਵਿਸ਼ੇਸ਼ ਖੀਰ ਵੰਡੀ ਗਈ, ਜੋ ਸਮਾਗਮ ਦਾ ਮੁੱਖ ਆਕਰਸ਼ਣ ਰਹੀ। ਇਸ ਮੌਕੇ ਸਾਧਵੀ ਸਾਲੋਕਿਆ ਭਾਰਤੀ ਨੇ ਆਯੁਰਵੇਦ ਵਿਸ਼ੇ ’ਤੇ ਵਿਖਿਆਨ ਦਿੱਤਾ ਅਤੇ ਹਾਜ਼ਰ ਲੋਕਾਂ ਨੂੰ ਆਯੁਰਵੇਦ ਬਾਰੇ ਜਾਣਕਾਰੀ ਦਿੱਤੀ। ਆਪਣੇ ਵਿਖਿਆਨ ਦੌਰਾਨ ਉਨ੍ਹਾਂ ਨੇ ਸ਼ਰਦ ਪੂਰਨਿਮਾ ਦੇ ਰਵਾਇਤੀ ਮਹੱਤਵ ਅਤੇ ਇਸ ਤਿਉਹਾਰ ਨਾਲ ਜੁੜੀਆਂ ਮਾਨਤਾਵਾਂ ਦਾ ਵੀ ਜ਼ਿਕਰ ਕੀਤਾ।