ਜਪਜੀਤ ਕੌਰ ਬਣੀ ਜੈਵਲਿਨ ਥ੍ਰੋਅ ਦੀ ਨੈਸ਼ਨਲ ਜੂਨੀਅਰ ਅਥਲੈਟਿਕਸ ਚੈਂਪੀਅਨ
ਜਲੰਧਰ, 26 ਅਕਤੂਬਰ (ਡਾ. ਜਤਿੰਦਰ ਸਾਬੀ)-41ਵੀਂ ਜੂਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਜੋ ਚੇਨਈ ਵਿਖੇ ਕਰਵਾਈ ਗਈ।
ਜਲੰਧਰ, 26 ਅਕਤੂਬਰ (ਡਾ.ਜਤਿੰਦਰ ਸਾਬੀ)-41ਵੀਂ ਜੂਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਜੋ ਚੇਨਈ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਵਿਚ ਪੰਜਾਬ ਦੀ ਜਪਜੀਤ ਕੌਰ ਨੇ ਲਡ਼ਕੀਆਂ ਦੇ ਜੈਵਲਿਨ ਥ੍ਰੋਅ ਦੇ ਮੁਕਾਬਲੇ ’ਚੋਂ 36.96 ਮੀਟਰ ਨਾਲ ਸੋਨ ਤਗਮਾ ਹਾਸਿਲ ਕਰਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਇਸ ਤੋਂ ਪਹਿਲਾਂ ਵੀ ਜਪਜੀਤ ਕੌਰ ਨੇ ਕਈ ਰਾਸ਼ਟਰ ਪੱਧਰ ’ਤੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਜਪਜੀਤ ਕੌਰ ਦੇ ਪਿਤਾ ਬਿਕਰਮਜੀਤ ਸਿੰਘ ਮੰਝਪੁਰ ਜੋ ਕਿ ਕੌਮਾਂਤਰੀ ਅਥਲੈਟਿਕਸ ਕੋਚ ਹਨ ਤੇ ਇਸ ਦੀ ਮਾਤਾ ਅਮਨਪ੍ਰੀਤ ਕੌਰ ਜੋ ਆਪ ਕੌਮਾਂਤਰੀ ਖਿਡਾਰਨ ਨੇ ਉਨ੍ਹਾਂ ਦੀ ਪੁੱਤਰੀ ਹੈ। ਇਸ ਮਾਣਮੱਤੀ ਜਿੱਤ ’ਤੇ ਜ਼ਿਲ੍ਹਾ ਜਲੰਧਰ ਅਥਲੈਟਿਕਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਜਪਜੀਤ ਕੌਰ ਨੂੰ ਵਧਾਈ ਦਿੱਤੀ ਹੈ।