ਡਾ. ਹਮਦਰਦ, ਸ਼ੀਤਲ ਵਿਜ, ਭੰਡਾਰੀ, ਅੰਗੁਰਾਲ, ਬੇਰੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ
ਜਲੰਧਰ, 27 ਅਕਤੂਬਰ (ਸ਼ਿਵ)-ਭਗਵਾਨ ਵਾਲਮੀਕਿ ਆਸ਼ਰਮ, ਸ਼ਕਤੀ ਨਗਰ ਵਿਖੇ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਭਗਵਾਨ ਵਾਲਮੀਕਿ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਤੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਸ੍ਰੀ ਵਿਪਨ ਸਭਰਵਾਲ ਦੀ ਅਗਵਾਈ ਹੇਠ ਬੜੀ ਸ਼ਰਧਾ, ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਆਸ਼ਰਮ ਨੂੰ ਰੰਗ-ਬਰੰਗਿਆਂ ਰੌਸ਼ਨੀਆਂ ਨਾਲ ਵਿਸ਼ੇਸ਼ ਤੌਰ ’ਤੇ ਸਜਾਇਆ ਗਿਆ।
ਲੰਗਰ ਵਰਤਾਉਣ ਮੌਕੇ ਡਾ. ਬਰਜਿੰਦਰ ਸਿੰਘ ਹਮਦਰਦ ਤੇ ਨਾਲ ਸ਼ੀਤਲ ਵਿਜ, ਵਿਪਨ ਸੱਭਰਵਾਲ, ਕਿ੍ਸ਼ਨ ਦੇਵ ਭੰਡਾਰੀ, ਦੀਵਾਨ ਅਮਿਤ ਅਰੋੋੜਾ, ਮਾਤਾ ਸ੍ਰੀਮਤੀ ਸੀਤਾ, ਨੀਨੂੰ ਸੱਭਰਵਾਲ, ਤੀਸ਼ਾ ਸਭਰਵਾਲ, ਮਮਤਾ, ਪ੍ਰਵੀਨ, ਨੀਲੂ ਤੇ ਹੋਰ।
28-10-2026