28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਜਮਸ਼ੇਰ ਖਾਸ, 27 ਅਕਤੂਬਰ (ਹਰਵਿੰਦਰ ਕੁਮਾਰ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ (ਸੜਕ ਵਾਲਾ), ਪਿੰਡ ਜਮਸ਼ੇਰ ਖਾਸ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਲਈ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਅਤੇ ਸੰਗਤਾਂ ਅਤੇ ਐਨਆਰਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਕੀਰਤਨ ਦਾ ਆਰੰਭ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ (ਸੜਕ ਵਾਲਾ), ਪਿੰਡ ਜਮਸ਼ੇਰ ਖਾਸ ਕੀਰਤਨ ਸਮਾਗਮ ਹੋਇਆ।

Ad Position 21
No active advertisement
ਅਜੀਤ ਡੈਸਕ 28-10-2026
ਜਮਸ਼ੇਰ ਖਾਸ, 27 ਅਕਤੂਬਰ (ਹਰਵਿੰਦਰ ਕੁਮਾਰ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ (ਸੜਕ ਵਾਲਾ), ਪਿੰਡ ਜਮਸ਼ੇਰ ਖਾਸ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਲਈ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਅਤੇ ਸੰਗਤਾਂ ਅਤੇ ਐਨਆਰਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਕੀਰਤਨ ਦਾ ਆਰੰਭ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ (ਸੜਕ ਵਾਲਾ), ਪਿੰਡ ਜਮਸ਼ੇਰ ਖਾਸ ਕੀਰਤਨ ਸਮਾਗਮ ਹੋਇਆ। ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਵਾਲੀਆ ਅਤੇ ਗੁਰਪ੍ਰੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਕੀਰਤਨ ਹਾਜ਼ਰੀ ਸੰਤ ਬਾਬਾ ਬਲਵਿੰਦਰ ਸਿੰਘ ਪਿੰਡ ਰੰਧਾਵਾ ਬਰੋਟਾ (ਤਾਰਾਗੜ੍ਹ ),, ਹੁਸ਼ਿਆਰਪੁਰ ਵਾਲੇ ਆਪਣੇ ਰਸਭਿੰਨੇ ਕੀਰਤਨ ਅਤੇ ਕਥਾ ਵਿਚਾਰਾਂ ਨਾਲ ਇਲਾਕੇ ਤੋਂ ਵੱਡੀ ਗਿਣਤੀ ਚ ਪਹੁੰਚੀਆਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾ ਕੇ ਨਿਹਾਲ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਅਮਨਦੀਪ ਸਿੰਘ ਸ਼ੇਰਗਿੱਲ ,ਅਮਨਦੀਪ ਸਿੰਘ ਮਾਨ, ਲੰਬੜਦਾਰ ਇੰਦਰਜੀਤ ਸਿੰਘ ਸ਼ੇਰਗਿੱਲ, ਹਰਿੰਦਰ ਸਿੰਘ ਬਿੱਟੂ ਸ਼ਾਹ ਸਾਬਕਾ ਸਰਪੰਚ, ਜੱਸਾ ਜਮਸ਼ੇਰ, ਕੁਲਬੀਰ ਸਿੰਘ ਮਾਨ,ਹਰਜੀਤ ਸਿੰਘ ਸ਼ੇਰਗਿੱਲ,ਸੁਰਿੰਦਰ ਸਿੰਘ ਟੋਨਾ, ਪੱਪੂ ਧਾਲੀਵਾਲ , ਸੋਨੂ ਆਸੀ,ਜੁਝਾਰ ਸਿੰਘ , ਹਰਦੀਪ ਸਿੰਘ ,ਲਸ਼ਕਰ ਸਿੰਘ , ਅਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੇਹੜੀ-ਫੜ੍ਹੀ ਵਾਲਿਆਂ ਨੇ ਮਹੀਨਾਵਾਰ ਪਰਚੀ ਦੀ ਫੀਸ ਵਧਾਉਣ ’ਤੇ ਕੀਤਾ ਰੋਸ ਅਗਲੀ ਖ਼ਬਰ ਸ਼ਿਵ ਸੈਨਾ ਛੱਡਣ ਵਾਲੇ ਸੁਰਿੰਦਰ ਰਾਵਤ ਭਾਜਪਾ ’ਚ ਸ਼ਾਮਿਲ
Ad Position 24