ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ
ਕਰਤਾਰਪੁਰ, 27 ਅਕਤੂਬਰ (ਜਨਕ ਰਾਜ ਗਿੱਲ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਅਤੇ ਸਮੂਹ ਸੰਗਤਾਂ ਵਲੋਂ ਗੁਰਦੁਆਰਾ ਥੰਮ ਜੀ ਸਹਿਬ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਦੇ ਚਲਦਿਆਂ ਸਰਬੱਤ ਭਲੇ ਦੀ ਅਰਦਾਸ ਲਈ ਰਖਵਾਏ ਗਏ ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਦੀਵਾਨ ’ਚ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ।
ਕਰਤਾਰਪੁਰ, 27 ਅਕਤੂਬਰ (ਜਨਕ ਰਾਜ ਗਿੱਲ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਅਤੇ ਸਮੂਹ ਸੰਗਤਾਂ ਵਲੋਂ ਗੁਰਦੁਆਰਾ ਥੰਮ ਜੀ ਸਹਿਬ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਦੇ ਚਲਦਿਆਂ ਸਰਬੱਤ ਭਲੇ ਦੀ ਅਰਦਾਸ ਲਈ ਰਖਵਾਏ ਗਏ ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਦੀਵਾਨ ’ਚ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ। ਜਿਸ ਵਿੱਚ ਹਜ਼ੂਰੀ ਰਾਗੀ ਭਾਈ ਬਿਕਰਜੀਤ ਸਿੰਘ ਸਮੂਹ ਇਸਤਰੀ ਸਤਿਸੰਗ ਸਭਾਵਾਂ ਵੱਲੋ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਗ੍ਰੰਥੀ ਭਾਈ ਅਕਾਸ਼ਦੀਪ ਸਿੰਘ ਵੱਲੋ ਸਰਬੱਤ ਦੇ ਭਲੇ ਦੀ ਅਰਦਾਸ ਗੁਰੂ ਚਰਨਾਂ ’ਚ ਕੀਤੀ।ਇਸ ਮੌਕੇ ਸੰਗਤਾਂ ਵਿਚ ਜਥੇਦਾਰ ਰਣਜੀਤ ਸਿੰਘ ਕਾਹਲੋ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਸੁੱਖਵਿੰਦਰ ਸਿੰਘ ਬੱਸੀ,ਪ੍ਰਧਾਨ ਹਰਵਿੰਦਰ ਸਿੰਘ ਰਿੰਕੂ, ਇੰਚਾਰਜ ਬੀਬੀ ਨਵਦੀਪ ਕੌਰ,ਬੀਬੀ ਪਰਮਜੀਤ ਕੌਰ,ਅਵਤਾਰ ਸਿੰਘ ਜਗਜੀਤ ਸਿੰਘ, ਓਂਕਾਰ ਸਿੰਘ ਵਿਲਖੁ, ਚਰਨਜੀਤ ਸਿੰਘ ਨਾਗੀ, ਹਰਵਿੰਦਰ ਸਿੰਘ, ਸੁਮਨਦੀਪ ਸਿੰਘ ਭੋਗਲ, ਤਨਵੀਰ ਸਿੰਘ, ਸੁਖਪ੍ਰੀਤ ਸਿੰਘ , ਤਜਿੰਦਰ ਸਿੰਘ ਕਰਤਾਰਪੁਰ, ਗੁਰਪ੍ਰੀਤ ਸਿੰਘ, ਰਣਜੋਧ ਸਿੰਘ, ਗੁਰਦੇਵ ਸਿੰਘ, ਗੁਰਜੀਤ ਸਿੰਘ,ਬੀਬੀ ਰਾਜਵੰਤ ਕੌਰ, ਬੀਬੀ ਬਲਬੀਰ ਕੌਰ ,ਬੀਬੀ ਕੁਲਜੀਤ ਕੌਰ ,ਬੀਬੀ ਹਰਬੰਸ ਕੌਰ ,ਬੀਬੀ ਗੁਰਨਾਮ ਕੌਰ ,ਬੀਬੀ ਬਿੰਦਰ ਹੋਰ ਵੀ ਬਹੁਤ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ ।