30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕੀਰਤਨ ਦਰਬਾਰ ਲਈ ਵੱਖ-ਵੱਖ ਸੇਵਾ ਸੁਸਾਇਟੀਆਂ ਦੀ ਬੈਠਕ

ਚੁਗਿੱਟੀ/ਜੰਡੂਸਿੰਘਾ,29 ਅਕਤੂਬਰ (ਨਰਿੰਦਰ ਲਾਗੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਮਹਾਨ ਭਗਤਾਂ ਦੀ ਗੁਰਬਾਣੀ ਨੂੰ ਸਮਰਪਿਤ 15ਵਾਂ ਮਹਾਨ 2 ਦਿਨਾਂ ਕੀਰਤਨ ਦਰਬਾਰ ਲੰਮਾ ਪਿੰਡ ਚੌਕ-ਜੰਡਸਿੰਘਾ ਮਾਰਗ ’ਤੇ ਮੁਹੱਲਾ ਹਰਦੀਪ ਨਗਰ ਦੇ ਨਜ਼ਦੀਕ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਕਰਵਾਇਆ ਜਾਵੇਗਾ। ਇਸ ਮੌਕੇ ਭਾਈ ਪਿੰਦਰਪਾਲ ਸਿੰਘ ਵਿਦਵਾਨ ਤੇ ਕਥਾਵਾਚਕ 15 ਨਵੰਬਰ ਨੂੰ ਅਤੇ ਭਾਈ ਸੁਖਦੇਵ ਸਿੰਘ ਡੱਲਾ ਵਿਦਵਾਨ ਤੇ ਕਥਾਵਾਚਕ 16 ਨਵੰਬਰ ਨੂੰ ਬਹੁਤ ਸਾਰੇ ਮਹਾਨ ਕੀਰਤਨੀ ਜਥਿਆਂ ਰਾਹੀਂ ਗੁਰੂ ਜਸ ਸੰਗਤਾਂ ਨੂੰ ਸਰਵਣ ਕਰਵਾਉਣਗੇ।

Ad Position 21
No active advertisement
ਅਜੀਤ ਡੈਸਕ 30-10-2026
ਚੁਗਿੱਟੀ/ਜੰਡੂਸਿੰਘਾ,29 ਅਕਤੂਬਰ (ਨਰਿੰਦਰ ਲਾਗੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਮਹਾਨ ਭਗਤਾਂ ਦੀ ਗੁਰਬਾਣੀ ਨੂੰ ਸਮਰਪਿਤ 15ਵਾਂ ਮਹਾਨ 2 ਦਿਨਾਂ ਕੀਰਤਨ ਦਰਬਾਰ ਲੰਮਾ ਪਿੰਡ ਚੌਕ-ਜੰਡਸਿੰਘਾ ਮਾਰਗ ’ਤੇ ਮੁਹੱਲਾ ਹਰਦੀਪ ਨਗਰ ਦੇ ਨਜ਼ਦੀਕ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਕਰਵਾਇਆ ਜਾਵੇਗਾ। ਇਸ ਮੌਕੇ ਭਾਈ ਪਿੰਦਰਪਾਲ ਸਿੰਘ ਵਿਦਵਾਨ ਤੇ ਕਥਾਵਾਚਕ 15 ਨਵੰਬਰ ਨੂੰ ਅਤੇ ਭਾਈ ਸੁਖਦੇਵ ਸਿੰਘ ਡੱਲਾ ਵਿਦਵਾਨ ਤੇ ਕਥਾਵਾਚਕ 16 ਨਵੰਬਰ ਨੂੰ ਬਹੁਤ ਸਾਰੇ ਮਹਾਨ ਕੀਰਤਨੀ ਜਥਿਆਂ ਰਾਹੀਂ ਗੁਰੂ ਜਸ ਸੰਗਤਾਂ ਨੂੰ ਸਰਵਣ ਕਰਵਾਉਣਗੇ। ਇਸ ਸਬੰਧੀ ਸੁਸਾਇਟੀਆਂ ਦੀ ਮੀਟਿੰਗ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਮੁਹੱਲਾ ਵਿਨੇ ਨਗਰ ਵਿਖੇ ਹੋਈ। ਇਸ ਸੰਬੰਧੀ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਲੰਗਰਾਂ ਦੀ ਸੇਵਾ ਅਕਾਲ ਸਹਾਇ ਯੂਥ ਫੈਡਰੇਸ਼ਨ ਸੰਤੋਖਪੁਰਾ, ਬਾਬਾ ਦੀਪ ਸਿੰਘ ਸੇਵਕ ਦਲ ਪ੍ਰਿਥਵੀ ਨਗਰ, ਗੁਰੂ ਤੇਗ ਬਹਾਦਰ ਸੇਵਕ ਦਲ ਜੈਮਲ ਨਗਰ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਲੰਮਾ ਪਿੰਡ ਤੇ ਮੀਰੀ ਪੀਰੀ ਵੈੱਲਫੇਅਰ ਸੇਵਾ ਸੁਸਾਇਟੀ ਲੰਮਾ ਪਿੰਡ ਦੇ ਨੌਜਵਾਨ ਰਲਕੇ ਸੇਵਾ ਨਿਭਾਉਣਗੇ। ਇਸ ਮੌਕੇ ਹਰਿੰਦਰ ਸਿੰਘ ਢੀਂਡਸਾ, ਜਗਜੀਤ ਸਿੰਘ ਖਾਲਸਾ, ਦਲਜੀਤ ਸਿੰਘ,ਮੰਗਲ ਸਿੰਘ, ਰਣਬੀਰ ਸਿੰਘ ਬੱਲ, ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ, ਫੁੰਮਣ ਸਿੰਘ, ਮਹਿੰਦਰ ਸਿੰਘ, ਸੱਤਪਾਲ ਸਿੰਘ ਨੀਲਾ ਮਹਿਲ, ਜਤਿੰਦਰ ਸਿੰਘ ਰਿੰਕਾ, ਕਮਲਜੀਤ ਸਿੰਘ, ਪਰਵਿੰਦਰ ਸਿੰਘ ਬਬਲੂ, ਜਗਦੀਪ ਸਿੰਘ ਬਿਰਦੀ, ਤੇ ਪਾਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਆਹੁਤਾ ਦੇ ਬਿਆਨਾਂ ਦੀ ਉਡੀਕ, ਸੀ.ਸੀ.ਟੀ.ਵੀ. ਫੁਟੇਜ ਖੋਲ੍ਹੇਗੀ ਵਿਵਾਦ ਦੀਆਂ ਪਰਤਾਂ ਅਗਲੀ ਖ਼ਬਰ ਜ਼ਿਲ੍ਹਾ ਕੈਸ਼ੀਅਰ ਨੂੰ ਨਜ਼ਰਬੰਦ ਕਰਨ ਦਾ ਆਂਗਣਵਾੜੀ ਵਰਕਰਾਂ ਹੈਲਪਰਾਂ ਵਿਚ ਰੋਸ
Ad Position 24