ਜੰਡੂਸਿੰਘਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਚੁਗਿੱਟੀ/ਜੰਡੂਸਿੰਘਾ, 30 ਅਕਤੂਬਰ( ਨਰਿੰਦਰ ਲਾਗੂ) ਸਰਬੱਤ ਭਲਾ ਚੈਰੀਟੇਬਲ ਸੁਸਾੲਇਟੀ (ਰਜਿ:) ਦੇ ਚੇਅਰਮੈਨ ਸੰਤ ਜਗੀਰ ਸਿੰਘ ਤੇ ਸਤਵਿੰਦਰ ਸਿੰਘ,ਬੀਬੀ ਜਸਵੰਤ ਕੌਰ,ਪਰਮਵੀਰ ਸਿੰਘ,ਗੁਰਜਿੰਦਰ ਕੌਰ,ਜਸਵਿੰਦਰ ਕੌਰ ਤੇ ਗੁਰਨਾਮ ਸਿੰਘ ਯੂ. ਕੇ.
ਚੁਗਿੱਟੀ/ਜੰਡੂਸਿੰਘਾ, 30 ਅਕਤੂਬਰ( ਨਰਿੰਦਰ ਲਾਗੂ) ਸਰਬੱਤ ਭਲਾ ਚੈਰੀਟੇਬਲ ਸੁਸਾੲਇਟੀ (ਰਜਿ:) ਦੇ ਚੇਅਰਮੈਨ ਸੰਤ ਜਗੀਰ ਸਿੰਘ ਤੇ ਸਤਵਿੰਦਰ ਸਿੰਘ,ਬੀਬੀ ਜਸਵੰਤ ਕੌਰ,ਪਰਮਵੀਰ ਸਿੰਘ,ਗੁਰਜਿੰਦਰ ਕੌਰ,ਜਸਵਿੰਦਰ ਕੌਰ ਤੇ ਗੁਰਨਾਮ ਸਿੰਘ ਯੂ.ਕੇ. ਦੀ ਅਗਵਾਈ ਵਿੱਚ ਅੱਖਾਂ ਦਾ ਮੁਫਤ ਜਾਂਚ ਕੈਂਪ ਅੱਖਾਂ ਦੇ ਮਾਹਿਰ ਡਾਕਟਰ ਅਮਨਦੀਪ ਔਜਲਾ ਤੇ ਉਨ੍ਹਾਂ ਦੀ ਟੀਮ ਵਲੋਂ ਜੰਡੂਸਿੰਘਾ ਵਿਖੇ ਲਗਾਇਆ ਗਿਆ,ਜਿਸ ਦਾ ਉਦਘਾਟਨ ਬਲਕਾਰ ਸਿੰਘ ਹਲਕਾ ਵਿਧਾਇਕ ਕਰਤਾਰਪੁਰ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਖਾਂ ਦੀ ਬਹੁਤ ਹੀ ਮਹੱਤਤਾ ਹੈ। ਸਮੇਂ-ਸਮੇਂ ‘ਤੇ ਡਾਕਟਰਾਂ ਪਾਸੋਂ ਅੱਖਾਂ ਚੈੱਕ ਕਰਵਾਉਣੀਆਂ ਚਾਹੀਦੀਆਂ ਹਨ। ਕੈਂਪ ਦੌਰਾਨ 150 ਲੋੜਵੰਦਾਂ ਦੀਆਂ ਅੱਖਾਂ ਚੈੱਕ ਕਰਕੇ ਦਵਾਈਆਂ ਦਿੱਤੀਆਂ ਗਈਆਂ ਤੇ 25 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ। ਕੈਂਪ ਨੂੰ ਸਫਲ ਬਣਾਉਣ ਲਈ ਨੰਬਰਦਾਰ ਬੀਰ ਚੰਦ ਸੁਰੀਲਾ ਤੇ ਚੇਅਰਮੈਨ ਦਲਿਤ ਵਿਕਾਸ ਬੋਰਡ, ਪ੍ਰੇਮ ਪਾਲ, ਬਿੱਟੂ ਰੰਧਾਵਾ, ਨੰਬਰਦਾਰ ਰਾਮ ਸਰੂਪ, ਰਣਜੀਤ ਸਿੰਘ ਮੱਲੀ ਸਾਬਕ ਸਰਪੰਚ, ਵਿਪੁਲ, ਬਬਲੂ, ਡਾ. ਦਰਸ਼ਨ ਸਿੰਘ, ਰਾਜ ਕੁਮਾਰ ਸਾਬਕ ਸਰਪੰਚ, ਗੁਰਦਿਆਲ ਚੰਦ, ਇੰਦਰਜੀਤ, ਅਮਿਤ ਕੁਮਾਰ, ਕਮਲਜੀਤ ਸਿੰਘ ਤੇ ਵਰਿੰਦਰ ਬੰਗਾ ਦਾ ਸੰਪੂਰਨ ਸਹਿਯੋਗ ਰਿਹਾ।