31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਜ਼ਿਲ੍ਹਾ ਜਲੰਧਰ ਦੀਆਂ ਖੋ-ਖੋ ਦੀਆਂ ਟੀਮਾਂ ਜੂਨੀਅਰ ਸਟੇਟ ਚੈਂਪੀਅਨਸ਼ਿਪ ਲਈ ਰਵਾਨਾ

ਜਲੰਧਰ, 30 ਅਕਤੂਬਰ (ਡਾ. ਜਤਿੰਦਰ ਸਾਬੀ)-ਜੂਨੀਅਰ ਸਟੇਟ ਖੋ-ਖੋ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਮੁਕਾਬਲੇ 31 ਅਕਤੂਬਰ ਅਤੇ 01 ਨਵੰਬਰ ਤੱਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪੰਜਾਬ ਖੋ-ਖੋ ਐਸੋਸੀਏਸ਼ਨ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਹਨ ।

Ad Position 21
No active advertisement
ਜ===== 31-10-2026
ਜਲੰਧਰ, 30 ਅਕਤੂਬਰ (ਡਾ. ਜਤਿੰਦਰ ਸਾਬੀ)-ਜੂਨੀਅਰ ਸਟੇਟ ਖੋ-ਖੋ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਮੁਕਾਬਲੇ 31 ਅਕਤੂਬਰ ਅਤੇ 01 ਨਵੰਬਰ ਤੱਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪੰਜਾਬ ਖੋ-ਖੋ ਐਸੋਸੀਏਸ਼ਨ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਹਨ । ਇਸ ਟੂਰਨਾਮੈਂਟ ’ਚ ਭਾਗ ਲੈਣ ਵਾਲੀਆਂ ਜ਼ਿਲ੍ਹਾ ਜਲੰਧਰ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਜਲੰਧਰ ਤੋਂ ਰਵਾਨਾ ਹੋ ਗਈਆਂ ਹਨ । ਟੀਮਾਂ ਨੂੰ ਰਵਾਨਾ ਕਰਦੇ ਹੋਏ ਹਰਬਿੰਦਰ ਪਾਲ ਜਨਰਲ ਸਕੱਤਰ ਜਲੰਧਰ ਜ਼ਿਲ੍ਹਾ ਖੋ- ਖੋ ਐਸੋਸੀਏਸ਼ਨ, ਸੌਰਵ ਰਾਜ ਸਿੰਘ ਉਪ ਪ੍ਰਧਾਨ, ਨਵੀਨ ਸੋਰੀ ਖਜਾਨਚੀ, ਗੁਰਚਰਨ ਸਿੰਘ ਹਲਕਾ ਕੋਆਰਡੀਨੇਟਰ ਐਜੂਕੇਸ਼ਨ ਵਿੰਗ ਆਦਮਪੁਰ, ਅਸ਼ਵਨੀ ਕੁਮਾਰ ਅਤੇ ਨਿਰਮਲ ਸੈਣੀ ਵਲੋਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਪਰੋਕਤ ਜਾਣਕਾਰੀ ਦਿੰਦੇ ਹੋਏ ਹਰਬਿੰਦਰ ਪਾਲ ਜਨਰਲ ਸਕੱਤਰ ਐਸੋਸੀਏਸ਼ਨ ਨੇ ਦੱਸਿਆ ਕਿ ਦੋਵਾਂ ਟੀਮਾਂ ਦੇ ਖਿਡਾਰੀਆਂ ’ਚ ਲੜਕੇ ਵਰਗ ਦੀ ਟੀਮ ਵਿੱਚ ਵਨੀਤ ਕੁਮਾਰ, ਰਮਨ ਪਾਸਵਾਨ , ਸੁਸ਼ੀਲ ਕੁਮਾਰ,ਮੁਹੰਮਦ ਨਾਫੀਸ਼ ਆਲਮ, ਅਨੁਰਾਜ ਅਤੇ ਗੋਬਿੰਦ ਰਾਏ ਸਾਰੇ ਯੂਨਾਈਟਡ ਕ੍ਰਿਸਚਅਨ ਸਕੂਲ ਸੂਰਾਨੁਸੀ ਜਲੰਧਰ, ਸ਼ਾਹਿਦ ਰਾਜਾ, ਸੂਰਜ, ਅਨਮੋਲ ਤਿਵਾੜੀ ਮਿੱਠੂ ਬਸਤੀ ਜਲੰਧਰ, ਸੁਸ਼ੀਲ ਯਾਦਵ, ਗੁਲਸ਼ਨ,ਕਿਸ਼ਨ ਦੋਵੇਂ ਐਲ.ਆਰ. ਦੁਆਬਾ ਸਕੂਲ,ਰਾਹੁਲ ਕਨੌਜੀਆ ਅਤੇ ਅਨੁਰਾਜ ਨਗਰ ਫਿਲੌਰ।ਟੀਮ ਕੋਚ ਸਰੇਸ਼ ਕੁਮਾਰ ਅਤੇ ਜਗਜੀਤ ਸਿੰਘ। ਲੜਕੀਆਂ ਦੀ ਟੀਮ ਵਿੱਚ ਪ੍ਰੀਤੀ, ਰਿਤੂ, ਸੋਨਮਅਤੇ ਰੂਪਾ ਕੁਮਾਰੀ ਸਰਕਾਰੀ ਕੰਨਿਆ ਹਾਈ ਸਕੂਲ ਗਾਂਧੀ ਨਗਰ ਜਲੰਧਰ, ਵਰਸਾ ਕੁਮਾਰੀ, ਆਂਚਲ ਅਤੇ ਪ੍ਰੀਆ ਯਾਦਵ ਸਰਕਾਰੀ ਸਕੂਲ ਮਿੱਠੂ ਬਸਤੀ, ਅਨਾਮਿਕਾ ਅਤੇ ਨੀਤੂ ਮਿਸ਼ਰਾ ਦੇਵੀ ਸਹਾਇ ਸੀਨੀਅਰ ਸੈਕੰਡਰੀ ਸਕੂਲ, ਹਰਨੂਰ, ਅਯੂਸ਼ੀ ਅਤੇ ਮਿਹਰ ਕੌਰ ਐਮ.ਜੀ.ਐਨ ਪਬਲਿਕ ਸਕੂਲ ਆਦਰਸ਼ ਨਗਰ ਜਲੰਧਰ, ਮੋਨਿਕਾ ਸਰਕਾਰੀ ਸਕੂਲ ਆਦਰਸ਼ ਨਗਰ, ਤਾਨੀਆ ਦੇਵੀ ਸਹਾਇ ਸਕੂਲ ਇੰਡਸਟਰੀ ਏਰੀਆ ਅਤੇ ਦੀਆ ਪੁਆਰ ਸਰਕਾਰੀ ਕੰਨਿਆ ਹਾਈ ਸਕੂਲ ਨਗਰ। ਟੀਮ ਕੋਚ ਰਜਿੰਦਰ ਕੁਮਾਰ ਅਤੇ ਸੁਮਨ ਹਨ।
Ad Position 22
No active advertisement
ਪਿਛਲੀ ਖ਼ਬਰ ਐਲ.ਕੇ.ਸੀ.ਟੀ.ਸੀ. ਸਕੂਲ ਆਫ਼ ਮੈਨੇਜਮੈਂਟ ਨੇ ਫਰੈਸ਼ਰਜ਼ ਪਾਰਟੀ ਕਰਵਾਈ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬੂ ਲਾਭ ਸਿੰਘ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24