31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਮਾਨਵ ਸਹਿਯੋਗ ਸੁਸਾਇਟੀ ਦਾ 25ਵਾਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਅਤੇ ਜਨਰਲ ਜਾਂਚ ਕੈਂਪ ਭਲਕੇ

ਜਲੰਧਰ, 30 ਅਕਤੂਬਰ (ਅ. ਬ.)

Ad Position 21
No active advertisement
ਅਜੀਤ ਡੈਸਕ 31-10-2026
ਜਲੰਧਰ, 30 ਅਕਤੂਬਰ (ਅ.ਬ.)-ਜਲੰਧਰ ਸ਼ਹਿਰ ਦੀ ਪ੍ਰਮੁੱਖ ਸੰਸਥਾ ਮਾਨਵ ਸਹਿਯੋਗ ਸੁਸਾਇਟੀ (ਐਨ.ਜੀ.ਓ.) ਪਿਛਲੇ 53 ਸਾਲਾਂ ਤੋਂ ਡਾਕਟਰੀ ਅਤੇ ਸਿੱਖਿਆ ਦੇ ਖੇਤਰ ’ਚ ਆਪਣਾ ਵੁੱਡਮੁੱਲਾ ਯੋਗਦਾਨ ਪਾ ਰਹੀ ਹੈ। ਸ਼ਹਿਰ ’ਚ ਚੱਲ ਰਹੀਆਂ ਚਾਰ ਡਿਸਪੈਂਸਰੀਆਂ ਜਿੱਥੇ ਲੋਕਾਂ ਨੂੰ ਵਧੀਆ ਡਾਕਟਰੀ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ, ਉੁੱਥੇ ਹੀ ਇਕ ਮੋਬਾਈਲ ਵੈਨ ਡਿਸਪੈਂਸਰੀ ਨੇੜਲੇ ਪਿੰਡਾਂ ’ਚ ਜਾ ਕੇ ਮਰੀਜ਼ਾਂ ਦਾ ਇਲਾਜ ਕਰਦੀ ਹੈ। ਸ਼ਹਿਰ ਦੇ ਪੱਛੜੇ ਇਲਾਕਿਆਂ ’ਚ ਸਾਖਰਤਾ ਕਲਾਸਾਂ ਦਾ ਸਫਲਤਾਪੂਰਵਕ ਸੰਚਾਲਨ ਕਰਕੇ ਗਰੀਬ ਵਰਗ ਦੇ ਬੱਚਿਆਂ ਨੂੰ ਮੁਢਲੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਰੈਗੂਲਰ ਸਕੂਲਾਂ ’ਚ ਦਾਖਲ ਕਰਵਾ ਕੇ ਉਨ੍ਹਾਂ ਦੀ ਪੜ੍ਹਾਈ ਅਤੇ ਕਿਤਾਬਾਂ ਦਾ ਸਾਰਾ ਖਰਚਾ ਸੁਸਾਇਟੀ ਵਲੋਂ ਚੁੱਕਿਆ ਜਾਂਦਾ ਹੈ। ਸੁਸਾਇਟੀ ਵਲੋਂ ਇਕ ਸੀ.ਬੀ.ਐੱਸ.ਈ. (ਮਾਨਤਾ ਪ੍ਰਾਪ੍ਤ) ਸਕੂਲ ਵੀ ਚਲਾਇਆ ਜਾ ਰਿਹਾ ਹੈ, ਜਿੱਥੇ ਬਾਰ੍ਹਵੀਂ ਜਮਾਤ ਤੁੱਕ ਦੇ ਬੱਚਿਆਂ ਨੂੰ ਉੁੱਤਮ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਮਾਨਵ ਸਹਿਯੋਗ ਸੁਸਾਇਟੀ ਹਰ ਸਾਲ ਲੋਕਾਂ ਦੀ ਸਿਹਾਇਤਾ ਲਈ ਮੈਡੀਕਲ ਕੈਂਪਾਂ ਦਾ ਆਯੋਜਨ ਕਰਦੀ ਹੈ। ਇਸ ਸਾਲ ਵੀ ਮਾਨਵ ਸਹਿਯੋਗ ਸੁਸਾਇਟੀ ਅਤੇ ਰੰਧਾਵਾ ਫਾਊਂਡੇਸ਼ਨ, USA ਦੇ ਸਹਿਯੋਗ ਨਾਲ ਆਪਣਾ 25ਵਾਂ ਅੱਖਾਂ ਦਾ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਤੇ ਜਨਰਲ ਜਾਂਚ ਕੈਂਪ 01 ਨਵੰਬਰ 2026 ਦਿਨ ਐਤਵਾਰ ਨੂੰ ਲਗਾਉਣ ਜਾ ਰਹੀ ਹੈ। ਇਹ ਕੈਂਪ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 1:00 ਵਜੇ ਤੁੱਕ ਲਗਾਇਆ ਜਾਵੇਗਾ। ਇਸ ਕੈਂਪ ਸ. ਵਤਨ ਸਿੰਘ ਸ. ਪ੍ਰਤਾਪ ਸਿੰਘ ਮੈਮੋਰੀਅਲ ਹੈਲਥ ਕੇਅਰ ਸੈਂਟਰ, ਪਿੰਡ ਨੌਲੀ, ਜਲੰਧਰ ਵਿਖੇ ਲਗਾਇਆ ਜਾਵੇਗਾ। ਡਾ. ਰੋਹਨ ਬੌਰੀ (ਬੌਰੀ ਮੈਮੋਰੀਅਲ ਐਜੂਕੇਸ਼ਨ ਐਾਂਡ ਮੈਡੀਕਲ ਟਰੱਸਟ ਜਲੰਧਰ) ਵਲੋਂ ਮਰੀਜ਼ਾਂ ਦਾ ਮੁਫਤ ਚੈੱਕਅਪ ਅਤੇ ਆਪ੍ਰੇਸ਼ਨ ਕੀਤਾ ਜਾਵੇਗਾ। ਡਾ. ਰਮਨ ਕੁਮਾਰ ਸਹੋਤਾ ਜਨਰਲ ਚੈੱਕਅਪ ਕਰਨਗੇ। ਲੋੜਵੰਦ ਮਰੀਜ਼ਾਂ ਦੇ ਟੈਸਟ ਅਤੇ ਆਪ੍ਰੇਸ਼ਨ ਮੁਫਤ ਕੀਤੇ ਜਾਣਗੇ। ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ । ਇਸ ਕੈਂਪ ਦਾ ਆਯੋਜਨ ਸ. ਅਮਰੀਕ ਸਿੰਘ ਰੰਧਾਵਾ ( ਰੰਧਾਵਾ ਫਾਊਂਡੇਸ਼ਨ, ਯੂ.ਐਸ.ਏ.) ਵਲੋਂ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਧਰੰਗ ਦੇ ਲੱਛਣ ਦਿਖਾਈ ਦੇਣ ’ਤੇ ਇਕ ਮਿੰਟ ਵੀ ਇੰਤਜ਼ਾਰ ਨਾ ਕਰੋ, ਕਿਉਂਕਿ ਹਰ ਸਕਿੰਟ ਕੀਮਤੀ ਹੈ-ਡਾ. ਸੰਦੀਪ ਗੋਇਲ ਕਿਹਾ... ਅਗਲੀ ਖ਼ਬਰ ਸ਼ਹਿਰ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਚਲਾਈ ਜਾਂਚ ਮੁਹਿੰਮ ਪੁਲਿਸ ਵਲੋਂ ਸਕੂਲਾਂ ਦੀ ਕ...
Ad Position 24