31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਕੈਂਟਰ ਤੇ ਟਰੈਕਟਰ ਟਰਾਲੀ ਦੀ ਭਿਆਨਕ ਟੱਕਰ ’ਚ 2 ਗੰਭੀਰ ਜ਼ਖਮੀ ਕੈਂਟਰ ਦਾ ਟਾਇਰ ਪੈਂਚਰ ਹੋਣ ਕਾਰਨ ਵਾਪਰਿਆ ਹਾਦਸਾ

ਕਿਸ਼ਨਗੜ੍ਹ, 30 ਅਕਤੂਬਰ (ਹੁਸਨ ਲਾਲ)- ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਬਿਆਸ ਪਿੰਡ ਨਹਿਰੀ ਪੁਲ ਦੇ ਨਜ਼ਦੀਕ ਕੈਂਟਰ ਅਤੇ ਟਰੈਕਟਰ ਟਰਾਲੀ ਦੀ ਟੱਕਰ ’ਚ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਟਰੈਕਟਰ ਟਰਾਲੀ ਚਾਲਕ ਵਿਜੇ ਕੁਮਾਰ ਨਿਵਾਸੀ ਝਾਰਖੰਡ ਜੋ ਟਰੈਕਟਰ ਟਰਾਲੀ ਤੇ ਪਲਾਈਆਂ ਲੋਡ ਕਰਕੇ ਭੋਗਪੁਰ ਵਲੋਂ ਜਲੰਧਰ ਨੂੰ ਜਾ ਰਿਹਾ ਸੀ ਜਦ ਉਹ ਬਿਆਸ ਪਿੰਡ ਪੁਲੀ ਨਜ਼ਦੀਕ ਪਹੁੰਚਿਆ ਤਾਂ ਉਸ ਦੀ ਟਰੈਕਟਰ ਟਰਾਲੀ ਨੂੰ ਇੱਕ ਕੈਂਟਰ ਨੇ ਪਿੱਛੋਂ ਦੀ ਟੱਕਰ ਮਾਰ ਦਿੱਤੀ ਜਿਸ ਕਾਰਨ ਕੈਂਟਰ ਚਾਲਕ ਮੁਹੰਮਦ ਨਦਾਬ ਪੁੱਤਰ ਸ਼ੇਰ ਮੁਹੰਮਦ ,ਵਾਸੀ- ਜੁਲਾਹਾਪੁਰ ,ਉੱਤਰ ਪ੍ਰਦੇਸ਼, ਅਨਸ ਪੁੱਤਰ ਨਸੀਬੁਦੀਨ, ਵਾਸੀ- ਮੇਰਠ ਉੱਤਰ ਪ੍ਰਦੇਸ਼ ਦੋਵੇਂ ਕੈਂਟਰ ਦੇ ਕੈਬਨ ਵਿੱਚ ਫਸ ਗਏ ਅਤੇ ਗੰਭੀਰ ਰੂਪ ਜ਼ਖਮੀ ਹੋ ਗਏ ਜਿਨਾਂ ਨੂੰ ਐਸ ਐਸ ਐਫ ਦੀ ਟੀਮ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਕੈਂਟਰ ਨੂੰ ਸਿੱਧਾ ਕਰਕੇ ਬਾਹਰ ਕੱਢਿਆ ਗਿਆ ਅਤੇ 108 ਐਂਬੂਲੈਂਸ ਰਾਹੀ ਸਿਵਿਲ ਹਸਪਤਾਲ ਕਾਲਾ ਬੱਕਰਾ ਵਿਖੇ ਇਲਾਜ ਲਈ ਭੇਜਿਆ ਗਿਆ ।

Ad Position 21
No active advertisement
ਅਜੀਤ ਡੈਸਕ 31-10-2026
ਕਿਸ਼ਨਗੜ੍ਹ, 30 ਅਕਤੂਬਰ (ਹੁਸਨ ਲਾਲ)- ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਬਿਆਸ ਪਿੰਡ ਨਹਿਰੀ ਪੁਲ ਦੇ ਨਜ਼ਦੀਕ ਕੈਂਟਰ ਅਤੇ ਟਰੈਕਟਰ ਟਰਾਲੀ ਦੀ ਟੱਕਰ ’ਚ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਟਰੈਕਟਰ ਟਰਾਲੀ ਚਾਲਕ ਵਿਜੇ ਕੁਮਾਰ ਨਿਵਾਸੀ ਝਾਰਖੰਡ ਜੋ ਟਰੈਕਟਰ ਟਰਾਲੀ ਤੇ ਪਲਾਈਆਂ ਲੋਡ ਕਰਕੇ ਭੋਗਪੁਰ ਵਲੋਂ ਜਲੰਧਰ ਨੂੰ ਜਾ ਰਿਹਾ ਸੀ ਜਦ ਉਹ ਬਿਆਸ ਪਿੰਡ ਪੁਲੀ ਨਜ਼ਦੀਕ ਪਹੁੰਚਿਆ ਤਾਂ ਉਸ ਦੀ ਟਰੈਕਟਰ ਟਰਾਲੀ ਨੂੰ ਇੱਕ ਕੈਂਟਰ ਨੇ ਪਿੱਛੋਂ ਦੀ ਟੱਕਰ ਮਾਰ ਦਿੱਤੀ ਜਿਸ ਕਾਰਨ ਕੈਂਟਰ ਚਾਲਕ ਮੁਹੰਮਦ ਨਦਾਬ ਪੁੱਤਰ ਸ਼ੇਰ ਮੁਹੰਮਦ ,ਵਾਸੀ- ਜੁਲਾਹਾਪੁਰ ,ਉੱਤਰ ਪ੍ਰਦੇਸ਼, ਅਨਸ ਪੁੱਤਰ ਨਸੀਬੁਦੀਨ, ਵਾਸੀ- ਮੇਰਠ ਉੱਤਰ ਪ੍ਰਦੇਸ਼ ਦੋਵੇਂ ਕੈਂਟਰ ਦੇ ਕੈਬਨ ਵਿੱਚ ਫਸ ਗਏ ਅਤੇ ਗੰਭੀਰ ਰੂਪ ਜ਼ਖਮੀ ਹੋ ਗਏ ਜਿਨਾਂ ਨੂੰ ਐਸ ਐਸ ਐਫ ਦੀ ਟੀਮ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਕੈਂਟਰ ਨੂੰ ਸਿੱਧਾ ਕਰਕੇ ਬਾਹਰ ਕੱਢਿਆ ਗਿਆ ਅਤੇ 108 ਐਂਬੂਲੈਂਸ ਰਾਹੀ ਸਿਵਿਲ ਹਸਪਤਾਲ ਕਾਲਾ ਬੱਕਰਾ ਵਿਖੇ ਇਲਾਜ ਲਈ ਭੇਜਿਆ ਗਿਆ । ਅਤੇ ਨੈਸ਼ਨਲ ਹਾਈਵੇ ਵਾਲਿਆਂ ਦਾ ਹਾਈਡਰਾ ਬੁਲਾ ਕੇ ਟਰੱਕ ਅਤੇ ਟਰੈਕਟਰ ਨੂੰ ਸਾਈਡ ਤੇ ਕਰਵਾਇਆ ਅਤੇ ਰੋਡ ਕਲੀਅਰ ਕਰਵਾ ਕੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ। ਇਹ ਸਾਰੇ ਮਾਮਲੇ ਦੀ ਸੂਚਨਾ ਐਸ ਆਈ ਸਿਮਰਨਜੀਤ ਸਿੰਘ ਚੌਂਕੀ ਇੰਚਾਰਜ ਅਲਾਵਲਪੁਰ ਨੂੰ ਦਿੱਤੀ ਗਈ ਅਤੇ ਮੌਕੇ ਪਰ ਐਸਆਈ ਯੋਗਰਾਜ ਪਹੁੰਚੇ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਸੀ।
Ad Position 22
No active advertisement
ਪਿਛਲੀ ਖ਼ਬਰ ਮਲਸੀਆਂ ਵਿਖੇ ਦੂਜਾ ਮੁਫ਼ਤ ਅੱਖਾਂ ਦਾ ਕੈਂਪ ਕੱਲ੍ਹ ਅਗਲੀ ਖ਼ਬਰ ਸਾਇੰਸ ਡਰਾਮਾ ਮੁਕਾਬਲੇ ’ਚ ਸਰਕਾਰੀ ਮਿਡਲ ਸਕੂਲ ਆਲੋਵਾਲ ਅੱਵਲ
Ad Position 24