ਮਲਸੀਆਂ ਵਿਖੇ ਦੂਜਾ ਮੁਫ਼ਤ ਅੱਖਾਂ ਦਾ ਕੈਂਪ ਕੱਲ੍ਹ
ਸ਼ਾਹਕੋਟ, 30 ਅਕਤਬੂਰ (ਨਗਿੰਦਰ ਸਿੰਘ ਬਾਂਸਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਭਾਈ ਭਾਗੀਰਥ ਸਾਹਿਬ ਜੀ ਮਲਸੀਆਂ ਦੀ ਪ੍ਰਬੰਧਕ ਕਮੇਟੀ ਵਲੋਂ ਐੱਨ. ਆਰ.
ਸ਼ਾਹਕੋਟ, 30 ਅਕਤਬੂਰ (ਨਗਿੰਦਰ ਸਿੰਘ ਬਾਂਸਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਭਾਈ ਭਾਗੀਰਥ ਸਾਹਿਬ ਜੀ ਮਲਸੀਆਂ ਦੀ ਪ੍ਰਬੰਧਕ ਕਮੇਟੀ ਵਲੋਂ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਦੂਜਾ ਮੁਫ਼ਤ ਅੱਖਾਂ ਦਾ ਕੈਂਪ ਪਹਿਲੀ ਨਵੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਭਾਈ ਭਾਗੀਰਥ ਸਾਹਿਬ ਜੀ ਮਲਸੀਆਂ ਵਿਖੇ ਲਗਾਏ ਜਾ ਰਹੇ ਇਸ ਕੈਂਪ ਵਿਚ ਡਾ. ਨਾਲਿਨੀ ਸਕਸੈਨਾ ਦੀ ਟੀਮ ਵੱਲੋਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਿੱਟੇ ਮੋਤੀਏ ਦੇ ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਕੈਂਪ ਸਬੰਧੀ ਜਾਣਕਾਰੀ ਦੇਣ ਮੌਕੇ ਪਾਲ ਸਿੰਘ ਢਿੱਲੋਂ, ਬਲਵਿੰਦਰ ਸਿੰਘ ਪੈਂਤੀ, ਨਰਿੰਦਰ ਸਿੰਘ ਫੋਰਮੈਨ, ਗੁਰਨਾਮ ਸਿੰਘ ਢਿੱਲੋਂ, ਅਸ਼ਵਨੀ ਕੁਮਾਰ ਭੁੱਟੋ ਤੇ ਮਾ. ਤਾਰਾ ਸਿੰਘ ਹਾਜ਼ਰ ਸਨ।