ਜਲੰਧਰ, 5 ਨਵੰਬਰ (ਐੱਮ. ਐੱਸ. ਲੋਹੀਆ) - ਸ੍ਰੀ ਬਾਬਾ ਹਰਿਵੱਲਭ ਸੰਗੀਤ ਮੁਕਾਬਲੇ-2026 ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ, ਜਲੰਧਰ ਦੇ ਮੀਤ ਪ੍ਰਧਾਨ ਤੇ ਸੰਗੀਤ ਮੁਕਾਬਲਿਆਂ ਦੇ ਕਨਵੀਨਰ ਸੰਗਤ ਰਾਮ ਨੇ ਜਾਣਕਾਰੀ ਦਿੱਤੀ ਕਿ ਇਹ ਮੁਕਾਬਲੇ ਮਹਾਂਸਭਾ ਵਲੋਂ ਕਰਵਾਏ ਜਾ ਰਹੇ ਹਨ, ਜੋ ਕਿ 21 ਦਸੰਬਰ ਤੋਂ 24 ਦਸੰਬਰ ਤੱਕ ਹੋਣਗੇ। ਉਨ੍ਹਾਂ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਪ੍ਰਤੀਯੋਗੀਆਂ ਨੂੰ ਨਿਯਮਾਂ ਅਨੁਸਾਰ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਾਉਣ ਲਈ ਸੱਦਾ ਦਿੱਤਾ ਜਾਂਦਾ ਹੈ। ਇਹ ਸੰਗੀਤ ਮੁਕਾਬਲੇ ਗਾਇਨ, ਸੁਰ ਸਾਜ ਵਾਦਨ ਤੇ ਤਾਲ ਸਾਜ ਵਾਦਨ ਦੇ ਹੋਣਗੇ, ਜਿਸ ’ਚ ਜੂਨੀਅਰ ਅਤੇ ਸੀਨੀਅਰ ਉਮਰ ਗਰੁੱਪ ਹੋਣਗੇ।