05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਭਗਤ ਸਿੰਘ ਕਾਲੋਨੀ ’ਚ ਨਾਜਾਇਜ਼ ਖੋਖੇ ਢਾਹੁਣ ਨੂੰ ਲੈ ਕੇ ਜੰਮ ਕੇ ਹੰਗਾਮਾ

ਜਲੰਧਰ, 5 ਨਵੰਬਰ (ਸ਼ਿਵ)- ਉੱਤਰੀ ਹਲਕੇ ’ਚ ਪੈਂਦੀ ਭਗਤ ਸਿੰਘ ਕਾਲੋਨੀ ’ਚ ਨਾਜਾਇਜ਼ ਲੱਗੇ ਖੋਖਿਆਂ ਨੂੰ ਹਟਾਉਣ ਵੇਲੇ ਭਾਰੀ ਹੰਗਾਮਾ ਹੋਇਆ ਸਗੋੋਂ ਨਾ ਸਿਰਫ ਦੋ ਧਿਰਾਂ ’ਚ ਜੰਮ ਕੇ ਪੱਥਰਬਾਜ਼ੀ ਹੋਈ, ਸਗੋਂ ਉਥੇ ਕਈ ਨਾਰਾਜ਼ ਲੋਕਾਂ ਨੇ ਇਸ ਕਾਰਵਾਈ ਵੇਲੇ ਨਿਗਮ ’ਤੇ ਹਮਲਾ ਕਰਨ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ । ਨਗਰ ਨਿਗਮ ਦੀ ਇਕ ਟੀਮ ਵਲੋਂ ਭਗਤ ਸਿੰਘ ਕਾਲੋਨੀ ’ਚ ਨਾਜਾਇਜ਼ ਲੱਗੇ ਖੋਖਿਆਂ ਨੂੰ ਹਟਾਉਣ ਲਈ ਕਾਰਵਾਈ ਕੀਤੀ ਗਈ ਤਾਂ ਉਸ ਦਾ ਵਿਰੋਧ ਕੀਤਾ ਗਿਆ ਤੇ ਕਾਫੀ ਬਹਿਸਬਾਜ਼ੀ ਵੀ ਹੋਈ ਤਾਂ ਬਾਅਦ ’ਚ ਕੁੱਝ ਭ਼ੜਕੇ ਖੋਖੇ ਵਾਲਿਆਂ ਵਲੋਂ ਨਿਗਮ ਟੀਮ ’ਤੇ ਪੱਥਰਬਾਜ਼ੀ ਕੀਤੀ ਗਈ।

Ad Position 21
No active advertisement
ਹੰਗਾਮੇ ਵੇਲੇ ਬੰਦ ਕੀਤੀ ਗਈ ਸੜਕ। 06-11-2026
ਜਲੰਧਰ, 5 ਨਵੰਬਰ (ਸ਼ਿਵ)- ਉੱਤਰੀ ਹਲਕੇ ’ਚ ਪੈਂਦੀ ਭਗਤ ਸਿੰਘ ਕਾਲੋਨੀ ’ਚ ਨਾਜਾਇਜ਼ ਲੱਗੇ ਖੋਖਿਆਂ ਨੂੰ ਹਟਾਉਣ ਵੇਲੇ ਭਾਰੀ ਹੰਗਾਮਾ ਹੋਇਆ ਸਗੋੋਂ ਨਾ ਸਿਰਫ ਦੋ ਧਿਰਾਂ ’ਚ ਜੰਮ ਕੇ ਪੱਥਰਬਾਜ਼ੀ ਹੋਈ, ਸਗੋਂ ਉਥੇ ਕਈ ਨਾਰਾਜ਼ ਲੋਕਾਂ ਨੇ ਇਸ ਕਾਰਵਾਈ ਵੇਲੇ ਨਿਗਮ ’ਤੇ ਹਮਲਾ ਕਰਨ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ । ਨਗਰ ਨਿਗਮ ਦੀ ਇਕ ਟੀਮ ਵਲੋਂ ਭਗਤ ਸਿੰਘ ਕਾਲੋਨੀ ’ਚ ਨਾਜਾਇਜ਼ ਲੱਗੇ ਖੋਖਿਆਂ ਨੂੰ ਹਟਾਉਣ ਲਈ ਕਾਰਵਾਈ ਕੀਤੀ ਗਈ ਤਾਂ ਉਸ ਦਾ ਵਿਰੋਧ ਕੀਤਾ ਗਿਆ ਤੇ ਕਾਫੀ ਬਹਿਸਬਾਜ਼ੀ ਵੀ ਹੋਈ ਤਾਂ ਬਾਅਦ ’ਚ ਕੁੱਝ ਭ਼ੜਕੇ ਖੋਖੇ ਵਾਲਿਆਂ ਵਲੋਂ ਨਿਗਮ ਟੀਮ ’ਤੇ ਪੱਥਰਬਾਜ਼ੀ ਕੀਤੀ ਗਈ। ਜਿਸ ਦਾ ਇਲਾਕਾ ਵਾਸੀਆਂ ਨੇ ਕਾਫੀ ਬੁਰਾ ਮਨਾਇਆ ਕਿ ਹੁਣ ਨਗਰ ਨਿਗਮ ਟੀਮ ਨੂੰ ਇਸ ਤਰ੍ਹਾਂ ਨਾਲ ਕਾਰਵਾਈ ਕਰਨ ਦਾ ਹੱਕ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਨਗਰ ਨਿਗਮ ਨੂੰ ਇਨ੍ਹਾਂ ਨਾਜਾਇਜ਼ ਖੋਖਿਆਂ ਬਾਰੇ ਸ਼ਿਕਾਇਤਾਂ ਕੀਤੀਆਂ ਗਈਆਂ ਸੀ। ਨਿਗਮ ਦੀ ਟੀਮ ਵਲੋਂ ਕੁਝ ਦਿਨ ਪਹਿਲਾਂ ਇਨ੍ਹਾਂ ਨੂੰ ਹੱਟਣ ਲਈ ਕਿਹਾ ਗਿਆ ਸੀ ਪਰ ਜਦੋਂ ਅੱਜ ਕਾਰਵਾਈ ਕੀਤੀ ਗਈ ਤਾਂ ਖੋਖੇ ਵਾਲੇ ਲੋਕ ਭੜਕ ਗਏ। ਇਸ ਦੌਰਾਨ ਦੋਵਾਂ ਪਾਸੇ ਤੋਂ ਪੱਥਰ ਸੁੱਟੇ ਗਏ। ਇਸ ਘਟਨਾ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਵਾਇਰਲ ਹੋਈ ਜਿਸ ਵਿਚ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਘਟਨਾ ਨੂੰ ਲੈ ਕੇ ਦੇਰ ਸ਼ਾਮ ਤੱਕ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ। ਇਸ ਘਟਨਾ ਮੌਕੇ ਇਲਾਕੇ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ।। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਨੰਬਰ-1 ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਸਥਿਤੀ ਨੂੰ ਕਾਬੂ ’ਚ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁਝ ਲੋਕਾਂ ਨੂੰ ਹਿਰਾਸਤ ’ਚ ਲਿਆ ਤੇ ਬਾਅਦ ’ਚ ਰਿਹਾਅ ਕਰ ਦਿੱਤਾ ਗਿਆ। ਜਿੱਥੇ ਖੋਖੇ ਵਾਲਿਆਂ ਨੇ ਬਿਨ੍ਹਾਂ ਨੋਟਿਸ ਦੇ ਕਾਰਵਾਈ ਕਰਨ ਦੇ ਦੋਸ਼ ਲਗਾਏ ਤਾਂ ਉਥੇ ਇਲਾਕਾ ਵਾਸੀਆਂ ਨੇ ਇਸ ਤੋਂ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ ਨਿਗਮ ਟੀਮ ’ਤੇ ਹਮਲਾ ਕੀਤਾ ਗਿਆ। ਲੋਕ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਸਨ। ਸਮਾਜ ਸੇਵੀ ਅਤੇ ਪ੍ਰਮੁੱਖ ਤੌਰ ’ਤੇ ਸਮੱਸਿਆਵਾਂ ਉਠਾਉਣ ਵਾਲੇ ਮਨਦੀਪ ਸਿੰਘ ਦੋਸਾਂਝ ਨੇ ਕਿਹਾ ਕਿ ਭਗਤ ਸਿੰਘ ਕਾਲੋਨੀ ਦੇ ਲੋਕਾਂ ਵਲੋਂ ਇਨ੍ਹਾਂ ਬਾਰੇ ਸ਼ਿਕਾਇਤਾਂ ਦਿੱਤੀਆਂ ਸੀ ਜਿਨ੍ਹਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਆਦੇਸ਼ਾਂ ’ਤੇ 12 ਨਵੰਬਰ ਤੱਕ ਸਾਰੀਆਂ ਝੁੱਗ਼ੀਆਂ ਖਾਲੀ ਕਰਨੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਕਾਰਵਾਈ ਦੌਰਾਨ ਨਿਗਮ ਦੇ ਖ਼ਿਲਾਫ਼ ਜਿਹੜੀ ਕਾਰਵਾਈ ਕੀਤੀ ਗਈ ਹੈ। ਉਸ ਨਾਲ ਨਿਗਮ ਦੀ ਜੇ. ਸੀ. ਬੀ. ਦੇ ਸ਼ੀਸ਼ੇ ਵੀ ਟੁੱਟ ਗਏ ਸਨ
Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਪੰਜਾਬ ਦੇ ਮੁੱਖ ਸਕੱਤਰ ਵਿਰੁੱਧ ਅਪਰਾਧਿਕ ਮਾਣਹਾਨੀ ਦੀ ਕਾਰਵਾਈ ’ਤੇ ਰੋਕ ਅਗਲੀ ਖ਼ਬਰ ਸ੍ਰੀ ਬਾਬਾ ਹਰਿਵੱਲਭ ਸੰਗੀਤ ਮੁਕਾਬਲੇ-2026 ਲਈ ਰਜਿਸਟ੍ਰੇਸ਼ਨ ਸ਼ੁਰੂ
Ad Position 24