06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਨੌਲੀ ਵਿਖੇ ਸਾਲਾਨਾ ਸਮਾਗਮ

ਚੁਗਿੱਟੀ/ਜੰਡੂਸਿੰਘਾ, 5 ਨਵੰਬਰ (ਨਰਿੰਦਰ ਲਾਗੂ)- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਨੌਲੀ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਵੀਂ ਜਮਾਤ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਮੁਫ਼ਤ ਸਾਈਕਲ ਵੰਡੇ ਗਏ।

Ad Position 21
No active advertisement
ਬਬਰੀਕ ਚੌਕ ਤੋਂ ਅਵਤਾਰ ਨਗਰ ਰੋਡ, ਬਸਤੀ ਸ਼ੇਖ ਰੋਡ ਤੇ ਹੋਰ ਰਸਤਿਆਂ ਨੂੰ ਜਾਣ ਵਾਲੀਆਂ ਸੜਕਾਂ ’ਤੇ ਤਿਰੰਗੇ ਰੰਗੀਆਂ ਲਾਈਟਾਂ ਲਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਮੋਹਿੰਦਰ ਭਗਤ। ਤਸਵੀਰ–ਮੁਨੀਸ਼ 06-11-2026
ਚੁਗਿੱਟੀ/ਜੰਡੂਸਿੰਘਾ, 5 ਨਵੰਬਰ (ਨਰਿੰਦਰ ਲਾਗੂ)- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਨੌਲੀ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਵੀਂ ਜਮਾਤ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਮੁਫ਼ਤ ਸਾਈਕਲ ਵੰਡੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਰੰਧਾਵਾ ਫਾਊਂਡੇਸ਼ਨ ਯੂ .ਐਸ.ਏ. ਦੇ ਚੇਅਰਮੈਨ ਅਮਰੀਕ ਸਿੰਘ ਰੰਧਾਵਾ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਜਸਵਿੰਦਰ ਕੌਰ ਹੁਰਾਂ ਵਲੋਂ ਹਾਜ਼ਰੀ ਲਵਾਈ ,ਜਿਨਾਂ ਵਲੋਂ ਇਸ ਸਰਕਾਰੀ ਸਕੂਲ ਨੂੰ ਗੋਦ ਲਿਆ ਹੋਇਆ ਹੈ। ਇਸ ਮੌਕੇ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਨੌਲੀ ਨੇ ਦੱਸਿਆ ਕਿ ਉਕਤ ਵਲੋਂ ਉਨ੍ਹਾਂ ਪਿਛਲੇ 10 -12 ਸਾਲਾਂ ਦਰਮਿਆਨ ਸਰਕਾਰੀ ਸਕੂਲ ਉੱਪਰ ਕੋਈ 15 ਲੱਖ ਦੇ ਲਗਭਗ ਖਰਚਾ ਕੀਤਾ , ਜਿਸ ’ਚ ਰਸੋਈ ਘਰ, 2 ਕਮਰੇ ਬਰਾਂਡੇ ਦਾ ਫਰਸ਼ ਅਤੇ ਖਾਣਾ ਖਾਣ ਵਾਲਾ ਕਮਰਾ ਤੇ ਵਧੀਆ ਦਿੱਖ ਵਾਲਾ ਗੇਟ ਸ਼ਾਮਿਲ ਹਨ, ਤਿਆਰ ਕਰਵਾਏ ਅਤੇ ਪਿੰਡ ਵਿੱਚ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਪਿਛਲੇ ਸਮਿਆਂ ਵਿੱਚ ਨੌਜਵਾਨਾ ਵਾਸਤੇ ਪਿੰਡ ਵਿੱਚ ਜੋ ਜਿਮ ਅਧੂਰੀ ਸੀ ਉਸ ਉੱਪਰ ਕੋਈ 5.5 ਲੱਖ ਰੁਪਏ ਖਰਚਾ ਕੀਤਾ । ਇਸ ਤੋਂ ਇਲਾਵਾ ਗਲੀਆਂ ਵਿੱਚ ਇੰਟਰ ਲੋਕ ਟਾਇਲ ਲਗਾਉਣ ਵਾਸਤੇ ਕੋਈ 10 ਤੋਂ 12 ਲੱਖ ਰੁਪਏ ਖਰਚ ਕੀਤੇ ਗਏ ਸਨ । ਇਸ ਮੌਕੇ ਅਵਤਾਰ ਸਿੰਘ ਮੁੱਖ ਗ੍ਰੰਥੀ, ਸ੍ਰੀਮਤੀ ਸੁਰਿੰਦਰ ਕੌਰ ਸਰਪੰਚ ਪਿੰਡ ਨੌਲੀ, ਰਣਜੀਤ ਸਿੰਘ ਸਾਬਕਾ ਸਰਪੰਚ ਪਿੰਡ ਨੌਲੀ, ਤੀਰਥ ਸਿੰਘ, ਸੁਰਿੰਦਰ ਸਿੰਘ ਸ਼ੌਂਕੀ ਕਨੈਡਾ ਨਿਵਾਸੀ, ਸੁੱਚਾ ਸਿੰਘ ਰੰਧਾਵਾ, ਡਾ:ਮੋਹਣ ਲਾਲ, ਅਤੇ ਮੁੱਖ ਅਧਿਆਪਕ ਅਰਵਿੰਦ ਸ਼ਰਮਾ ਸਮੇਤ ਸਾਰਾ ਸਕੂਲ ਦੇ ਸਟਾਫ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਾਰੀ ਨਿਕੇਤਨ ਵਿਖੇ ਕਰਾਊਨ ਲਾਇਨਜ਼ ਕਲੱਬ ਨੇ ਮਨਾਈ ਦੀਵਾਲੀ ਅਗਲੀ ਖ਼ਬਰ ਕੈਬਨਿਟ ਮੰਤਰੀ ਵਲੋਂ ਸ਼ਹਿਰ ’ਚ 30 ਲੱਖ ਰੁਪਏ ਦੀ ਲਾਗਤ ਵਾਲੇ ਲਾਈਟਿੰਗ ਪ੍ਰਾਜੈਕਟ ਦਾ ਉਦਘਾਟਨ
Ad Position 24