ਮਾਨਵਤਾ ਦੀ ਮਿਸਾਲ: ਪਿੰਡ ਬਡਾਲਾ ਦਾ ਗੁਰਪ੍ਰੀਤ ਸਿੰਘ ਗੋਪੀ ਨਿਸ਼ਕਾਮ ਸੇਵਾ ਨਾਲ ਜਿੱਤ ਰਿਹਾ ਲੋਕਾਂ ਦੇ ਦਿਲ
ਮਰੀਜ਼ਾਂ ਲਈ ਮੁਫ਼ਤ ਦਵਾਈਆਂ, ਹਸਪਤਾਲ ਪਹੁੰਚਾਉਣ ਅਤੇ ਸ਼ਵ ਵੈਨ ਰਾਹੀਂ ਅੰਤਿਮ ਸਫ਼ਰ ਤੱਕ ਨਿਭਾ ਰਿਹਾ ਅਹਿਮ ਜ਼ਿੰਮੇਵਾਰੀ
ਆਦਮਪੁਰ, 5 ਨਵੰਬਰ (ਹਰਪ੍ਰੀਤ ਸਿੰਘ)- ਅੱਜ ਦੇ ਆਧੁਨਿਕ ਤੇ ਭੱਜ-ਦੌੜ ਵਾਲੇ ਯੁੱਗ ’ਚ ਜਿੱਥੇ ਹਰ ਕੋਈ ਆਪਣੇ ਨਿੱਜੀ ਹਿੱਤਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ, ਉੱਥੇ ਹੀ ਵਿਧਾਨ ਸਭਾ ਹਲਕਾ ਆਦਮਪੁਰ ਅਧੀਨ ਆਉਂਦਾ ਪਿੰਡ ਬਡਾਲਾ ਦਾ ਸਿੱਖੀ ਸਰੂਪ ਜੰਪਲ ਗੁਰਪ੍ਰੀਤ ਸਿੰਘ ਗੋਪੀ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਕਰਕੇ ਇੱਕ ਵੱਖਰੀ ਮਿਸਾਲ ਕਾਇਮ ਕਰ ਰਿਹਾ ਹੈ। ਗੁਰਪ੍ਰੀਤ ਸਿੰਘ ਗੋਪੀ ਵਲੋਂ ਬਿਨ੍ਹਾਂ ਕਿਸੇ ਸਵਾਰਥ ਤੋਂ ਇਲਾਕੇ ਦੇ ਲੋਕਾਂ ਲਈ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।
ਗ
ਗੁਰਪ੍ਰੀਤ ਸਿੰਘ ਗੋਪੀ
06-11-2026
ਆਦਮਪੁਰ, 5 ਨਵੰਬਰ (ਹਰਪ੍ਰੀਤ ਸਿੰਘ)- ਅੱਜ ਦੇ ਆਧੁਨਿਕ ਤੇ ਭੱਜ-ਦੌੜ ਵਾਲੇ ਯੁੱਗ ’ਚ ਜਿੱਥੇ ਹਰ ਕੋਈ ਆਪਣੇ ਨਿੱਜੀ ਹਿੱਤਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ, ਉੱਥੇ ਹੀ ਵਿਧਾਨ ਸਭਾ ਹਲਕਾ ਆਦਮਪੁਰ ਅਧੀਨ ਆਉਂਦਾ ਪਿੰਡ ਬਡਾਲਾ ਦਾ ਸਿੱਖੀ ਸਰੂਪ ਜੰਪਲ ਗੁਰਪ੍ਰੀਤ ਸਿੰਘ ਗੋਪੀ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਕਰਕੇ ਇੱਕ ਵੱਖਰੀ ਮਿਸਾਲ ਕਾਇਮ ਕਰ ਰਿਹਾ ਹੈ। ਗੁਰਪ੍ਰੀਤ ਸਿੰਘ ਗੋਪੀ ਵਲੋਂ ਬਿਨ੍ਹਾਂ ਕਿਸੇ ਸਵਾਰਥ ਤੋਂ ਇਲਾਕੇ ਦੇ ਲੋਕਾਂ ਲਈ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਗੁਰਪ੍ਰੀਤ ਗੋਪੀ ਵਲੋਂ ਐਨਆਰਆਈ ਵੀਰਾਂ ਸਮੇਤ ਇਲਾਕੇ ਕੁਝ ਵੀਰਾਂ ਦੇ ਸਹਿਯੋਗ ਨਾਲ ਬਣਾਈ ਗਈ (ਸਮਾਜ ਸੇਵੀ ਸੰਸਥਾ) ਜਿੱਥੇ ਲੋੜਵੰਦ ਤੇ ਬਿਮਾਰ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਉਪਲਬਧ ਕਰਵਾਉਣ ਦੇ ਨਾਲ-ਨਾਲ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਤੇ ਇਲਾਜ ਕਰਵਾਉਣ ਵਿੱਚ ਪੂਰੀ ਮਦਦ ਕਰਦਾ ਹੈ। ਉਸ ਦੀ ਇਹ ਸੇਵਾ ਕੇਵਲ ਇਲਾਜ ਤੱਕ ਹੀ ਸੀਮਤ ਨਹੀਂ ਹੈ, ਸਗੋਂ ਜੀਵਨ ਦੇ ਅੰਤਿਮ ਪੜ੍ਹਾਅ ‘ਤੇ ਵੀ ਉਹ ਪਰਿਵਾਰਾਂ ਦਾ ਵੱਡਾ ਸਹਾਰਾ ਬਣਦਾ ਹੈ। ਗੁਰਪ੍ਰੀਤ ਸਿੰਘ ਵਲੋਂ ਇੱਕ ਖ਼ਾਸ ਸ਼ਵ ਵੈਨ ਤਿਆਰ ਕਰਵਾਈ ਗਈ ਹੈ, ਜਿਸ ਰਾਹੀਂ ਉਹ ਮ੍ਰਿਤਕ ਸਰੀਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਸ਼ਮਸ਼ਾਨਘਾਟ ਤੱਕ ਦਾ ਅੰਤਿਮ ਸਫ਼ਰ ਬਿਨ੍ਹਾਂ ਕਿਸੇ ਭਾੜੇ ਜਾਂ ਛੋਟੇ-ਮੋਟੇ ਖ਼ਰਚੇ ਦੇ ਪੂਰਾ ਕਰਵਾਉਂਦਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਗੋਪੀ ਦਿਨ ਹੋਵੇ ਜਾਂ ਰਾਤ, ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦਾ ਹੈ। ਗੁਰਪ੍ਰੀਤ ਸਿੰਘ ਗੋਪੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੁਖੀ ਤੇ ਲੋੜਵੰਦ ਮਾਨਵਤਾ ਦੀ ਸੇਵਾ ਕਰਨਾ ਹੀ ਉਸ ਦੇ ਜੀਵਨ ਦਾ ਮੁੱਖ ਮਨੋਰਥ ਹੈ ਤੇ ਉਹ ਭਵਿੱਖ ’ਚ ਵੀ ਇਹ ਸੇਵਾਵਾਂ ਇਸੇ ਤਰ੍ਹਾਂ ਜਾਰੀ ਰੱਖੇਗਾ।