ਆਦਮਪੁਰ ’ਚ ਨਿਰਮਾਣ ਅਧੀਨ ਸੜਕ ਦਾ ਕੰਮ ਮੁਕੰਮਲ-ਚੇਅਰਮੈਨ ਮਿਨਹਾਸ
ਆਦਮਪੁਰ, 5 ਨਵੰਬਰ(ਹਰਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ’ਚ ਜਾਰੀ ਵਿਕਾਸ ਕਾਰਜਾਂ ਦੀ ਲੜੀ ਤਹਿਤ ਆਦਮਪੁਰ ਹਲਕੇ ’ਚ ਸੜਕ ਦਾ ਨਿਰਮਾਣ ਕੰਮ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਦਲਜੀਤ ਸਿੰਘ ਮਿਨਹਾਸ ਚੇਅਰਮੈਨ ਬਲਾਕ ਸੰਮਤੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਨੇਪਰੇ ਚੜ੍ਹਨ ਨਾਲ ਵਿਰੋਧੀਆਂ ਪਾਰਟੀਆਂ ਦੇ ਸਾਰੇ ਦਾਅਵਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ ਜਿਨ੍ਹਾਂ ’ਚ ਇਹ ਆਖਿਆ ਜਾ ਰਿਹਾ ਸੀ ਕਿ ਆਦਮਪੁਰ ਦਾ ਇਹ ਅਹਿਮ ਰੋਡ ਕਿਸੇ ਵੀ ਸੂਰਤ ਵਿੱਚ ਨਹੀਂ ਬਣ ਸਕਦਾ।
ਜ
ਜਾਣਕਾਰੀ ਦਿੰਦੇ ਚੇਅਰਮੈਨ ਦਲਜੀਤ ਮਿਨਹਾਸ ਤਸਵੀਰ- ਹਰਪ੍ਰੀਤ ਸਿੰਘ
06-11-2026
ਆਦਮਪੁਰ, 5 ਨਵੰਬਰ(ਹਰਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ’ਚ ਜਾਰੀ ਵਿਕਾਸ ਕਾਰਜਾਂ ਦੀ ਲੜੀ ਤਹਿਤ ਆਦਮਪੁਰ ਹਲਕੇ ’ਚ ਸੜਕ ਦਾ ਨਿਰਮਾਣ ਕੰਮ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਦਲਜੀਤ ਸਿੰਘ ਮਿਨਹਾਸ ਚੇਅਰਮੈਨ ਬਲਾਕ ਸੰਮਤੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਨੇਪਰੇ ਚੜ੍ਹਨ ਨਾਲ ਵਿਰੋਧੀਆਂ ਪਾਰਟੀਆਂ ਦੇ ਸਾਰੇ ਦਾਅਵਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ ਜਿਨ੍ਹਾਂ ’ਚ ਇਹ ਆਖਿਆ ਜਾ ਰਿਹਾ ਸੀ ਕਿ ਆਦਮਪੁਰ ਦਾ ਇਹ ਅਹਿਮ ਰੋਡ ਕਿਸੇ ਵੀ ਸੂਰਤ ਵਿੱਚ ਨਹੀਂ ਬਣ ਸਕਦਾ। ਇਲਾਕੇ ਦੇ ਲੋਕਾਂ ਤੇ ਹਲਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਕਾਸ ਪੱਕੀ ਸੋਚ ਤੇ ਪਵਨ ਕੁਮਾਰ ਟੀਨੂ ਦੀ ਮਿਹਨਤ ਨੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਅਸੰਭਵ ਜਾਪਦੇ ਇਸ ਕੰਮ ਨੂੰ ਕਰਕੇ ਦਿਖਾ ਦਿੱਤਾ ਹੈ। ਇਸ ਨਵੀਂ ਸੜਕ ਦੇ ਬਣਨ ਨਾਲ ਆਵਾਜਾਈ ਸੁਖਾਲੀ ਹੋ ਗਈ ਹੈ ਤੇ ਰਾਹਗੀਰਾਂ ਨੂੰ ਆਉਂਦੀਆਂ ਪੁਰਾਣੀਆਂ ਮੁਸ਼ਕਲਾਂ ਤੋਂ ਵੱਡੀ ਰਾਹਤ ਮਿਲੀ ਹੈ। ਇਸ ਵਿਕਾਸ ਕਾਰਜ ਤੋਂ ਬਾਅਦ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ ਤੇ ਸਰਕਾਰ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ।