ਦੀਵਾਲੀ ਮੌਕੇ ਜੰੰਮ ਕੇ ਹੋ ਰਹੀ ਪਟਾਕਿਆਂ ਦੀ ਖ਼ਰੀਦਦਾਰੀ
ਕਈ ਥਾਵਾਂ ’ਤੇ ਮੁਸ਼ਕਿਲ ਨਾਲ ਮਿਲ ਰਹੇ ਗ੍ਰੀਨ ਪਟਾਕੇ
ਜਲੰਧਰ, 7 ਨਵੰਬਰ (ਸ਼ਿਵ)-ਸ਼ਹਿਰ ’ਚ ਇਸ ਵਾਰ ਦੀਵਾਲੀ ਨੂੰ ਲੈ ਕੇ ਪਟਾਕਿਆਂ ਦੀ ਖਰੀਦਦਾਰੀ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਭਾਵੇਂ ਪ੍ਰਸ਼ਾਸਨ ਵਲੋਂ ਪਟਾਕਿਆਂ ਦੀ ਮਾਰਕੀਟ ਸ਼ਹਿਰ ਤੋਂ ਕੁਝ ਦੂਰੀ ’ਤੇ ਰਾਉਂਵਾਲੀ ਪਿੰਡ ਵਿਖੇ ਲਗਵਾਈ ਗਈ ਸੀ, ਪਰ ਪਟਾਕਿਆਂ ਦੀਆਂ ਕੀਮਤਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 25 ਤੋਂ 30 ਫੀਸਦੀ ਤੱਕ ਵਾਧਾ ਹੋਣ ਦੇ ਬਾਵਜੂਦ ਲੋਕਾਂ ਨੇ ਜੰਮ ਕੇ ਖਰੀਦ ਕਰ ਰਹੇ ਹਨ ਤੇ ਐਤਵਾਰ ਨੂੰ ਵੀ ਪਟਾਕੇ ਖੂਬ ਵਿਕਣ ਦੀ ਸੰਭਾਵਨਾ ਹੈ।
ਪ
ਪਿੰਡ ਰਾਊਵਾਲੀ ਵਿਚ ਲੱਗੀਆਂ ਪਟਾਕੇ ਦੀਆਂ ਦੁਕਾਨਾਂ। ਤਸਵੀਰ : ਜੀ. ਪੀ. ਸਿੰਘ
08-11-2026
ਜਲੰਧਰ, 7 ਨਵੰਬਰ (ਸ਼ਿਵ)-ਸ਼ਹਿਰ ’ਚ ਇਸ ਵਾਰ ਦੀਵਾਲੀ ਨੂੰ ਲੈ ਕੇ ਪਟਾਕਿਆਂ ਦੀ ਖਰੀਦਦਾਰੀ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਭਾਵੇਂ ਪ੍ਰਸ਼ਾਸਨ ਵਲੋਂ ਪਟਾਕਿਆਂ ਦੀ ਮਾਰਕੀਟ ਸ਼ਹਿਰ ਤੋਂ ਕੁਝ ਦੂਰੀ ’ਤੇ ਰਾਉਂਵਾਲੀ ਪਿੰਡ ਵਿਖੇ ਲਗਵਾਈ ਗਈ ਸੀ, ਪਰ ਪਟਾਕਿਆਂ ਦੀਆਂ ਕੀਮਤਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 25 ਤੋਂ 30 ਫੀਸਦੀ ਤੱਕ ਵਾਧਾ ਹੋਣ ਦੇ ਬਾਵਜੂਦ ਲੋਕਾਂ ਨੇ ਜੰਮ ਕੇ ਖਰੀਦ ਕਰ ਰਹੇ ਹਨ ਤੇ ਐਤਵਾਰ ਨੂੰ ਵੀ ਪਟਾਕੇ ਖੂਬ ਵਿਕਣ ਦੀ ਸੰਭਾਵਨਾ ਹੈ। ਪਟਾਕਿਆਂ ਤੋਂ ਇਲਾਵਾ ਮਿਠਾਈਆਂ ਸਮੇਤ ਹੋਰ ਵੀ ਸਾਮਾਨ ਦੀ ਵਿਕਰੀ ਹੋਈ। ਇਸ ਵਾਰ ਪਟਾਕਿਆਂ ਦੀ ਨਿਰਧਾਰਤ ਮਾਰਕੀਟ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵੀ ਵੱਡੀ ਗਿਣਤੀ ਵਿਚ ਪਟਾਕਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ, ਜਿਸ ਕਾਰਨ ਗਾਹਕਾਂ ਨੂੰ ਸ਼ਹਿਰ ਵਿਚੋਂ ਹੀ ਪਟਾਕੇ ਖਰੀਦਣ ਦੀ ਸਹੂਲਤ ਮਿਲ ਰਹੀ ਹੈ। ਰਾਉਂਵਾਲੀ ਪਿੰਡ ਵਿਖੇ ਇਸ ਵਾਰ ਪਹਿਲਾਂ ਦੇ ਮੁਕਾਬਲੇ ਕਾਫੀ ਵਧੇਰੇ ਖੁੱਲ੍ਹੀ ਥਾਂ ’ਤੇ ਪਟਾਕਾ ਮਾਰਕੀਟ ਲਗਾਈ ਗਈ ਸੀ। ਹਾਲਾਂਕਿ, ਉਥੇ ਦੁਕਾਨਾਂ ਲਗਾਉਣ ਵਾਲੇ ਕਈ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਸ਼ਹਿਰ ਵਿਚ ਹੀ ਪਟਾਕਿਆਂ ਦੀਆਂ ਦੁਕਾਨਾਂ ਵੱਡੀ ਗਿਣਤੀ ਵਿਚ ਖੁੱਲ੍ਹਣ ਕਾਰਨ ਰਾਉਂਵਾਲੀ ਮਾਰਕੀਟ ਵਿਚ ਪਿਛਲੇ ਸਾਲ ਦੇ ਮੁਕਾਬਲੇ ਗਾਹਕਾਂ ਦੀ ਆਮਦ ਘੱਟ ਰਹੀ। ਇਸ ਕਾਰਨ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਅਸਰ ਪਿਆ ਹੈ। ਦੁਕਾਨਦਾਰਾਂ ਮੁਤਾਬਕ ਰਾਉਂਵਾਲੀ ਪਟਾਕਾ ਮਾਰਕੀਟ ਤੱਕ ਪਹੁੰਚਣ ਵਾਲੀ ਸੜਕ ਜ਼ਿਆਦਾ ਟ੍ਰੈਫਿਕ ਹੋਣ ਕਰਕੇ ਵੀ ਕਾਫੀ ਖਤਰਨਾਕ ਹੈ। ਇਸ ਸੜਕ ’ਤੇ ਆਉਂਦੇ ਸਮੇਂ ਇਕ ਦੁਕਾਨਦਾਰ ਦੇ ਜ਼ਖ਼ਮੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਹਿਰ ਤੋਂ ਦੂਰ ਮਾਰਕੀਟ ਲਗਾਉਣ ਦੇ ਨਾਲ-ਨਾਲ ਉਥੇ ਆਉਣ-ਜਾਣ ਲਈ ਸੁਰੱਖਿਅਤ ਰਸਤੇ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ। ਸ਼ਹਿਰ ’ਚ ਪਟਾਕਿਆਂ ਦੀਆਂ ਦੁਕਾਨਾਂ ਹੋਣ ਕਾਰਨ ਲੋਕਾਂ ਨੂੰ ਰਾਉਂਵਾਲੀ ਤੱਕ ਜਾਣ ਦੀ ਲੋੜ ਘੱਟ ਮਹਿਸੂਸ ਹੋਈ, ਜਿਸ ਦਾ ਸਿੱਧਾ ਅਸਰ ਉਥੋਂ ਦੇ ਕਾਰੋਬਾਰ ’ਤੇ ਪੈਂਦਾ ਹੈ। ਸਨਿਚਰਵਾਰ ਨੂੰ ਪਟਾਕਿਆਂ ਦੀ ਖਰੀਦਦਾਰੀ ਵਿਚ ਕਾਫੀ ਤੇਜ਼ੀ ਦੇਖਣ ਨੂੰ ਮਿਲੀ, ਜਦਕਿ ਐਤਵਾਰ ਨੂੰ ਦੀਵਾਲੀ ਦੇ ਮੱਦੇਨਜ਼ਰ ਪਟਾਕਿਆਂ ਦੀ ਵਿਕਰੀ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੁਕਾਨਦਾਰਾਂ ਨੂੰ ਉਮੀਦ ਹੈ ਕਿ ਤਿਉਹਾਰ ਵਾਲੇ ਦਿਨ ਗਾਹਕਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ ਅਤੇ ਪਟਾਕਿਆਂ ਦੀ ਵਿਕਰੀ ਵਿਚ ਤੇਜ਼ੀ ਆਵੇਗੀ। ਦੂਜੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਦੀਵਾਲੀ ਦੌਰਾਨ ਪਟਾਕਿਆਂ ਕਾਰਨ ਹਵਾ ਵਿਚ ਹੋਣ ਵਾਲੇ ਪ੍ਰਦੂਸ਼ਣ ਦੇ ਪੱਧਰ ਦੀ ਜਾਂਚ ਲਈ ਵਿਸ਼ੇਸ਼ ਉਪਕਰਨ ਲਗਾਏ ਜਾਂਦੇ ਹਨ। ਇਨ੍ਹਾਂ ਉਪਕਰਨਾਂ ਰਾਹੀਂ ਦੀਵਾਲੀ ਤੋਂ ਪਹਿਲਾਂ ਅਤੇ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ’ਤੇ ਪਤਾ ਲੱਗਦਾ ਹੈ ਕਿ ਪਟਾਕਿਆਂ ਕਾਰਨ ਹਵਾ ਵਿਚ ਪ੍ਰਦੂਸ਼ਣ ਦਾ ਪੱਧਰ ਕਿੰਨਾ ਵਧਿਆ ਹੈ। ਦੀਵਾਲੀ ਤੋਂ ਬਾਅਦ ਸਾਹਮਣੇ ਆਉਣ ਵਾਲੇ ਅੰਕੜਿਆਂ ਤੋਂ ਇਹ ਵੀ ਸਪੱਸ਼ਟ ਹੋਵੇਗਾ ਕਿ ਤਿਉਹਾਰ ਦੌਰਾਨ ਹਵਾ ਦੀ ਗੁਣਵੱਤਾ ’ਤੇ ਕਿੰਨਾ ਅਸਰ ਪਿਆ ਹੈ।