07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਲੋੜਵੰਦਾਂ ਦੀ ਸਿੱਖਿਆ ਲਈ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ ਯਾਤਰਾ ਕੱਢ ਰਹੇ ਸੇਵਾਮੁਕਤ ਆਈ. ਆਰ. ਐੱਸ.

ਜਲੰਧਰ, 7 ਨਵੰਬਰ (ਜਤਿੰਦਰ ਪੰਮੀ)-ਲੋੜਵੰਦ ਬੱਚਿਆਂ ਦੀ ਸਿੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸੇਵਾਮੁਕਤ ਆਈ. ਆਰ.

Ad Position 21
No active advertisement
ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ ਯਾਤਰਾ ਕੱਢਣ ਵਾਲੇ ਸੇਵਾਮੁਕਤ ਆਈ. ਆਰ. ਐੱਸ. ਰਾਜੀਵ ਕੌਸ਼ਲ ਦਾ ਜਲੰਧਰ ਪੁੱਜਣ ’ਤੇ ਸਵਾਗਤ ਕਰਦੇ ਹੋਏ ਕੇਂਦਰੀ ਜੀ. ਐੱਸ. ਟੀ. ਜਲੰਧਰ ਦੇ ਕਮਿਸ਼ਨਰ ਤਾਨੀਆ ਬੈਂਸ ਤੇ ਹੋਰ ਅਧਿਕਾਰੀ। ਅਜੀਤ ਤਸਵੀਰ 08-11-2026
ਜਲੰਧਰ, 7 ਨਵੰਬਰ (ਜਤਿੰਦਰ ਪੰਮੀ)-ਲੋੜਵੰਦ ਬੱਚਿਆਂ ਦੀ ਸਿੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸੇਵਾਮੁਕਤ ਆਈ. ਆਰ. ਐੱਸ. ਅਧਿਕਾਰੀ ਰਾਜੀਵ ਕੌਸ਼ਲ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ 4000 ਕਿਲੋਮੀਟਰ ਦੀ ਸਾਈਕਲ ਯਾਤਰਾ ਸ਼ੁਰੂ ਕੀਤੀ ਹੋਈ ਹੈ। ਬੀਤੇ ਦਿਨ ਉਹ 500 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਜਲੰਧਰ ਪੁੱਜੇ, ਜਿਥੇ ਸੂਰਿਆ ਇਨਕਲੇਵ ਸਥਿਤ ਕੇਂਦਰੀ ਜੀ. ਐੱਸ. ਟੀ. ਭਵਨ ਵਿਖੇ ਕਮਿਸ਼ਨਰ ਤਾਨੀਆ ਬੈਂਸ ਤੇ ਹੋਰ ਅਧਿਕਾਰੀਆਂ ਵਲੋਂ ਰਾਜੀਵ ਕੌਸ਼ਲ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਗੱਲਬਾਤ ਸੇਵਾਮੁਕਤ ਸਹਾਇਕ ਕਮਿਸ਼ਨਰ ਰਾਜੀਵ ਕੌਸ਼ਲ ਨੇ ਦੱਸਿਆ ਕਿ ਉਹ ਪਟਿਆਲਾ ਦੀ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੋਸਾਇਟੀ ਦੇ ਮੈਂਬਰ ਹਨ। ਉਨ੍ਹਾਂ ਵਲੋਂ ਇਹ ਸਾਈਕਲ ਯਾਤਰਾ 40 ਦਿਨਾਂ ਵਿਚ ਪੂਰੀ ਕਰਨ ਦਾ ਟੀਚਾ ਹੈ ਅਤੇ ਉਨ੍ਹਾਂ ਨੂੰ 10 ਦਸੰਬਰ ਤੱਕ ਕੰਨਿਆਕੁਮਾਰੀ ਤੱਕ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਸ ਸਾਈਕਲ ਯਾਤਰਾ ਰਾਹੀਂ ਉਹ ਇਹ ਸੁਨੇਹਾ ਲੈ ਕੇ ਚੱਲ ਰਹੇ ਹਨ ਕਿ ਸਮਾਜ ਦਾ ਇਕ ਸਮਰੱਥ ਵਿਅਕਤੀ ਕਿਸੇ ਵੀ ਇੱਕ ਲੋੜਵੰਦ ਬੱਚੇ ਦੀ ਪੂਰੀ ਸਿੱਖਿਆ ਦੀ ਜ਼ਿੰਮੇਵਾਰੀ ਆਪਣੇ ਸਿਰ ਲਵੇ। ਰਾਜੀਵ ਕੌਸ਼ਲ ਨੇ ਦੱਸਿਆ ਕਿ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਇਸੇ ਘਾਟ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ। ਸੀ. ਏ. ਅਜੈ ਅਲੀਪੁਰੀਆ ਦੀ ਅਗਵਾਈ ਹੇਠ ਇਹ ਸੰਸਥਾ ਵਾਂਝੇ ਵਰਗਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਪਛਾਣ ਕਰਦੀ ਹੈ ਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਨ ਤੱਕ ਸਿੱਖਿਆ ਲਈ ਸਹਾਇਤਾ ਪ੍ਰਦਾਨ ਕਰਦੀ ਹੈ। ਜੀ. ਕੇ. ਇੰਸਟੀਚਿਊਟ ਦੇ ਸਹਿਯੋਗ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਚਾਰਟਰਡ ਅਕਾਊਂਟੈਂਟ (ਸੀ. ਏ.) ਬਣਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਹੁਣ ਤੱਕ ਸੰਸਥਾ ਵਲੋਂ ਪਟਿਆਲਾ ਦੇ ਵੱਖ-ਵੱਖ ਭਾਈਚਾਰਿਆਂ ਦੇ 38 ਵਿਦਿਆਰਥੀਆਂ ਦੀ ਸਿੱਖਿਆ ਦਾ ਖ਼ਰਚਾ ਚੁੱਕਿਆ ਗਿਆ ਹੈ। ਇਨ੍ਹਾਂ ਵਿਚੋਂ 35 ਵਿਦਿਆਰਥੀ ਆਪਣੀ ਪੜ੍ਹਾਈ ਤੇ ਤਿਆਰੀ ਦੇ ਵੱਖ-ਵੱਖ ਪੜਾਵਾਂ ‘ਤੇ ਹਨ, ਜਦਕਿ ਤਿੰਨ ਵਿਦਿਆਰਥੀ ਚਾਰਟਰਡ ਅਕਾਊਂਟੈਂਟ ਬਣ ਚੁੱਕੇ ਹਨ। ਸੇਵਾਮੁਕਤ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਸਾਡਾ ਦੇਸ਼ ਵਿਸ਼ਾਲ ਹੈ ਤੇ ਇਥੇ ਆਬਾਦੀ ਵੀ ਬਹੁਤ ਹੈ। ਕੇਂਦਰ ਤੇ ਸੂਬਾ ਸਰਕਾਰਾਂ ਆਪਣੀ ਪੂਰੀ ਸਮਰੱਥਾ ਅਨੁਸਾਰ ਯੋਗਦਾਨ ਪਾ ਰਹੀਆਂ ਹਨ ਪਰ ਇਹ ਕੰਮ ਸਿਰਫ਼ ਸਰਕਾਰਾਂ ਦੇ ਸਹਾਰੇ ਪੂਰਾ ਨਹੀਂ ਹੋ ਸਕਦਾ। ਸਮਾਜ ਨੂੰ ਵੀ ਅੱਗੇ ਆ ਕੇ ਇਸ ਜ਼ਿੰਮੇਵਾਰੀ ਨੂੰ ਸਾਂਝਾ ਕਰਨਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਹੀਰਾ ਸਿੰਘ ਸ਼ੇਰੋਵਾਲੀਆ ਦੀ ਅੰਤਿਮ ਅਰਦਾਸ 10 ਨੂੰ ਅਗਲੀ ਖ਼ਬਰ ਨਿਆਇਕ ਅਧਿਕਾਰੀਆਂ ਨੇ ਗਾਂਧੀ ਵਿਨੀਤਾ ਆਸ਼ਰਮ ਵਿਖੇ ਬੱਚਿਆਂ ਨਾਲ ਮਨਾਈ ਦੀਵਾਲੀ
Ad Position 24