ਜਲੰਧਰ ਤੋਂ ਨਕੋਦਰ ਰੋਡ ’ਤੇ ਪਰਾਲੀ ਨਾਲ ਲੱਦੀ ਟਰਾਲੀ ਨੂੰ ਭਿਆਨਕ ਅੱਗ
ਲਾਂਬੜਾ, 7 ਨਵੰਬਰ (ਗੁਰਮੇਲ ਸਿੰਘ) ਲਾਂਬੜੇ ਅੱਡੇ ਵਿਚ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦ ਇਕ ਪਰਾਲੀ ਨਾਲ ਲੱਦਿਆ ਟਰਾਲਾ ਜੋ ਕਿ ਜਲੰਧਰ ਵਲੋਂ ਨਕੋਦਰ ਵੱਲ ਜਾ ਰਿਹਾ ਸੀ ਟਰੈਕਟਰ ਨੂੰ ਡਰਾਈਵਰ ਕਮਲਜੀਤ ਨਾਮਕ ਚਲਾ ਰਿਹਾ ਸੀ ਜੋ ਕਿ ਪਰਾਲੀ ਦੀਆਂ ਗੱਠਾਂ ਨੂੰ ਲੈ ਕੇ ਨਕੋਦਰ ਵੀਰ ਪਿੰਡ ਬਿਜਲੀ ਪਲਾਂਟ ਵਿਖੇ ਲੈ ਕੇ ਜਾਂਦਾ ਸੀ ਕੀ ਅਚਾਨਕ ਲਾਂਬੜਾ ਅੱਡਾ ਦੇ ਲਾਗੇ ਪਿੰਡ ਭਗਵਾਨਪੁਰ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਟਰਾਲੇ ਵਿਚ ਪਰਾਲੀ ਦੀ ਲੱਦ ਉੱਚੀ ਹੋਣ ਕਰਕੇ ਰੋਡ ਉੱਪਰ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਤਾਰਾਂ ਦੇ ਆਪਸੀ ਸਪਾਰਕ ਕਾਰਨ ਪਰਾਲੀ ਨੂੰ ਅੱਗ ਲੱਗ ਗਈ ਅਤੇ ਹੌਲੀ ਹੌਲੀ ਅੱਗ ਇਨੀ ਤੇਜ਼ ਹੋ ਗਈ ਕੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਪਰ ਟਰਾਲਾ ਸੜ ਕੇ ਸੁਆਹ ਹੋ ਗਿਆ। ਇਸ ਟਰਾਲੀ ਉੱਪਰ ਚਾਰ ਵਿਅਕਤੀ ਬੈਠੇ ਸਨ ਜਿਨਾਂ ਨੂੰ ਜਲਦੀ ਜਲਦੀ ਥੱਲੇ ਉਤਾਰਿਆ ਗਿਆ ਅਤੇ ਟਰੈਕਟਰ ਨੂੰ ਟਰਾਲੇ ਨਾਲੋਂ ਵੱਖ ਕਰ ਲਿਆ ਗਿਆ ।
ਅਜੀਤ ਡੈਸਕ
08-11-2026