ਕਾਕੜ ਕਲਾਂ ਸੈਂਟਰ ਦੇ ਹੈੱਡ ਟੀਚਰ ਜਸਵੀਰ ਸਿੰਘ ਚੌਹਾਨ ਵਲੋਂ ਬੱਚਿਆਂ ਨੂੰ ‘ਹਰੀ ਦੀਵਾਲੀ ਦੇ ਤੋਹਫ਼ੇ’ ਵਜੋਂ ਬੂਟੇ ਵੰਡੇ
ਲੋਹੀਆਂ ਖਾਸ, 7 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਮੇਸ਼ਵਰ ਚੰਦਰ ਜੀ ਦੀ ਅਗਵਾਈ ਵਿੱਚ ਮਾ. ਜਸਵੀਰ ਸਿੰਘ ਚੌਹਾਨ ਸੈਂਟਰ ਹੈੱਡ ਟੀਚਰ ਕਾਕੜ ਕਲਾਂ ਵੱਲੋਂ ਬਲਾਕ ਲੋਹੀਆਂ ਖ਼ਾਸ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੂੰ ਫੁੱਲਦਾਰ ਬੂਟੇ ਭੇਟ ਕਰਕੇ ‘ਹਰੀ ਦੀਵਾਲੀ ਦੇ ਤੋਹਫ਼ੇ’ ਵਜੋਂ ਬੂਟਿਆਂ ਦੀ ਵੰਡ ਕਰਕੇ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰੇਰਣਾਦਾਇਕ ਉਪਰਾਲਾ ਕੀਤਾ ਗਿਆ| ਇਸ ਮੌਕੇ ਮਾ.
ਲੋਹੀਆਂ ਖਾਸ, 7 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਮੇਸ਼ਵਰ ਚੰਦਰ ਜੀ ਦੀ ਅਗਵਾਈ ਵਿੱਚ ਮਾ. ਜਸਵੀਰ ਸਿੰਘ ਚੌਹਾਨ ਸੈਂਟਰ ਹੈੱਡ ਟੀਚਰ ਕਾਕੜ ਕਲਾਂ ਵੱਲੋਂ ਬਲਾਕ ਲੋਹੀਆਂ ਖ਼ਾਸ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੂੰ ਫੁੱਲਦਾਰ ਬੂਟੇ ਭੇਟ ਕਰਕੇ ‘ਹਰੀ ਦੀਵਾਲੀ ਦੇ ਤੋਹਫ਼ੇ’ ਵਜੋਂ ਬੂਟਿਆਂ ਦੀ ਵੰਡ ਕਰਕੇ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰੇਰਣਾਦਾਇਕ ਉਪਰਾਲਾ ਕੀਤਾ ਗਿਆ| ਇਸ ਮੌਕੇ ਮਾ. ਜਸਵੀਰ ਸਿੰਘ ਚੌਹਾਨ ਸੈਂਟਰ ਹੈੱਡ ਟੀਚਰ ਕਾਕੜ ਕਲਾਂ ਨੇ ਬੱਚਿਆਂ ਨੂੰ ਸਬੰਧਨ ਹੁੰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ| ਇਸ ਮੌਕੇ ਸਰਕਾਰੀ ਸਕੂਲ ਸਾਬੂਵਾਲ, ਜਲਾਲਪੁਰ ਖੁਰਦ, ਕੰਗ ਖੁਰਦ, ਕੋਠਾ, ਕੰਗ ਕਲਾਂ ਅਤੇ ਕਾਕੜ ਕਲਾਂ ’ਚ ਪੌਦੇ ਲਗਾਏ ਗਏ ਅਤੇ ‘ਹਰੀ ਦਿਵਾਲੀ’ ਮਨਾਉਂਦੇ ਸਮੇਂ ਮੈਡਮ ਗੀਤਾ ਰਾਣੀ ਹੈਡ ਟੀਚਰ ਸਾਬੂਵਾਲ, ਵਰਿੰਦਰ ਸਿੰਘ ਈਟੀਟੀ ਸਾਬੂਵਾਲ, ਮੈਡਮ ਹਰਜੀਤ ਕੌਰ, ਅਮਨਦੀਪ ਕੌਰ, ਅਮਨਪ੍ਰੀਤ ਕੌਰ ਲੋਹੀਆਂ, ਮੈਡਮ ਸ਼ੇਲੀਕਾ, ਮੈਡਮ ਰਮਨਪ੍ਰੀਤ ਕੌਰ, ਨਵਦੀਪ ਕੌਰ ਨੇ ਕਿਹਾ ਕਿ ਮਾ. ਜਸਵੀਰ ਸਿੰਘ ਚੌਹਾਨ ਸੈਂਟਰ ਹੈੱਡ ਟੀਚਰ ਕਾਕੜ ਕਲਾਂ ਦਾ ਇਹ ਉਪਰਾਲਾ ਸਿਰਫ਼ ਇਕ ਤੋਹਫ਼ਾ ਨਹੀਂ, ਸਗੋਂ ਬੱਚਿਆਂ ਦੇ ਮਨਾਂ ਵਿੱਚ ਕੁਦਰਤ ਪ੍ਰਤੀ ਪਿਆਰ ਅਤੇ ਵਾਤਾਵਰਨ ਦੀ ਰੱਖਿਆ ਕਰਨ ਦੀ ਭਾਵਨਾ ਪੈਦਾ ਕਰਨ ਵਾਲਾ ਇਕ ਬਹੁਤ ਹੀ ਵਧੀਆ ਸੰਦੇਸ਼ ਹੈ |