07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕੀਤਾ ਪ੍ਰੇਰਿਤ

ਗੁਰਾਇਆ, 7 ਨਵੰਬਰ (ਬਲਵਿੰਦਰ ਸਿੰਘ)-ਬਲਾਕ ਰੁੜਕਾ ਕਲਾਂ ਵਿਚ ਪਰਾਲੀ ਦੀ ਅੱਗ ਦੀ ਰੋਕਥਾਮ ਕਰਨ ਲਈ ਐੱਸ. ਡੀ.

Ad Position 21
No active advertisement
ਅਜੀਤ ਡੈਸਕ 08-11-2026
ਗੁਰਾਇਆ, 7 ਨਵੰਬਰ (ਬਲਵਿੰਦਰ ਸਿੰਘ)-ਬਲਾਕ ਰੁੜਕਾ ਕਲਾਂ ਵਿਚ ਪਰਾਲੀ ਦੀ ਅੱਗ ਦੀ ਰੋਕਥਾਮ ਕਰਨ ਲਈ ਐੱਸ. ਡੀ. ਐੱਮ. ਫਿਲੌਰ ਡਾ. ਦੀਪਕ ਭਾਟੀਆ ਵਲੋਂ ਪਿੰਡ ਰੁੜਕਾ ਕਲਾਂ, ਰਾਜਗੋਮਾਲ, ਕਾਹਨਾ ਢੇਸੀਆਂ ਤੇ ਸਰਹਾਲੀ ਦਾ ਦੌਰਾ ਕੀਤਾ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਤਾਂ ਕਿ ਹਵਾ ਦੀ ਗੁਣਵੱਤਾ ਬਣੀ ਰਹੇ। ਪੰਜਾਬ ’ਚ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਉਪਰ ਸਖ਼ਤ ਕਾਰਵਾਈ ਹੋ ਸਕਦੀ ਹੈ, ਜਿਸ ਵਿਚ ਜੁਰਮਾਨਾ, ਰੈੱਡ ਐਂਟਰੀ ਤੇ ਪੁਲਿਸ ਕੇਸ ਵੀ ਸ਼ਾਮਿਲ ਹੈ। ਤਹਿਸੀਲ ਵਿਚ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਦੀਆਂ ਗੱਠਾ ਬਣਾਉਣ ਵਾਲੀ ਮਸ਼ੀਨ ਬੇਲਰ ਅਤੇ ਪਰਾਲੀ ਨੂੰ ਖੇਤ ਵਿਚ ਹੀ ਵਹਾਉਣ ਵਾਲੀ ਮਸ਼ੀਨਾਂ ਸੁਪਰਸੀਡਰ, ਮਲਚਰ ਆਦਿ ਦਿੱਤੀਆਂ ਜਾ ਰਹੀਆਂ ਹਨ । ਇਨ੍ਹਾਂ ਮਸ਼ੀਨਾਂ ਉਪਰ 80% ਤੱਕ ਸਬਸਿਡੀ ਦਿੱਤੀ ਜਾ ਰਹੀ ਹੈ । ਪਿੰਡ ਕਾਹਨਾ ਢੇਸੀਆਂ ਵਿਚ ਪਿੰਡ ਦੀ ਸੋਸਾਇਟੀ ਹੀ ਬੇਲਰ ਵਾਲੀ ਮਸ਼ੀਨ ਦਾ ਕੰਮ ਕਰ ਰਹੀ ਹੈ ਜਿਸ ਕਾਰਨ ਇਨ੍ਹਾਂ ਪਿੰਡਾਂ ਵਿਚ ਅੱਗ ਲੱਗਣੀ ਬੰਦ ਹੋ ਗਈ ਹੈ। ਖੇਤੀਬਾੜੀ ਵਿਭਾਗ ਤੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਧੀਰ ਠਾਕੁਰ ਵੱਲੋਂ ਦੱਸਿਆ ਗਿਆ ਕਿ ਕਿਸਾਨਾਂ ਦੁਆਰਾ ਵੱਡੇ ਪੱਧਰ ’ਤੇ ਖੇਤੀਬਾੜੀ ਵਿਭਾਗ ਦੁਆਰਾ ਦਿੱਤੀਆਂ ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ ਗਈਆਂ ਹਨ। ਜਿਹੜੇ ਕਿਸਾਨ ਅੱਗ ਨਹੀਂ ਲੱਗਾ ਰਹੇ ਉਨ੍ਹਾਂ ਨੂੰ ਵਾਤਾਵਰਨ ਦੇ ਰਖਵਾਲੇ ਵਜੋਂ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਸਕੂਲ ਵਿਚ ਸਟੂਡੈਂਟ ਨੂੰ ਡਰਾਇੰਗ ਤੇ ਲੇਖ ਮੁਕਾਬਲੇ ਕਰਵਾ ਕੇ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਬਿੱਲੀ ਬੜੈਚ ਅਕੈਡਮੀ ’ਚ ਮਨਾਇਆ ਦੀਵਾਲੀ ਦਾ ਤਿਉਹਾਰ ਅਗਲੀ ਖ਼ਬਰ 2027 ‘ ਚ ਪੰਥਕ ਸਰਕਾਰ ਬਣਾਉਣ ਦਾ ਸੁਨਹਿਰੀ ਮੌਕਾ, ਸਮੁੱਚੇ ਪੰਥ ਦਾ ਏਕਾ ਹੋਣਾ ਅਤਿ ਜ਼ਰੂਰੀ-ਭਾਈ ਦਵਿੰਦਰ ਸਿੰਘ ਖ਼ਾਲਸਾ
Ad Position 24