ਜ਼ਿਲ੍ਹਾ ਮਾਲ ਅਫ਼ਸਰ ਤੇ ਜ਼ਿਲ੍ਹੇ ਦੇ 4 ਤਹਿਸੀਲਦਾਰਾਂ ਦਾ ਹੋਇਆ ਤਬਾਦਲਾ
ਜਲੰਧਰ, 11 ਨਵੰਬਰ (ਜਤਿੰਦਰ ਪੰਮੀ)–ਪੰਜਾਬ ਸਰਕਾਰ ਵਲੋਂ ਮਾਲ ਵਿਭਾਗ ’ਚ ਕੀਤੀਆਂ ਗਈਆਂ ਬਦਲੀਆਂ ਤਹਿਤ ਇੱਥੇ ਤਾਇਨਾਤ ਜ਼ਿਲ੍ਹਾ ਮਾਲ ਅਫਸਰ ਤੋਂ ਇਲਾਵਾ 4 ਤਹਿਸੀਲਦਾਰਾਂ ਨੂੰ ਇੱਥੇ ਬਦਲ ਕੇ ਹੋਰ ਥਾਈਂ ਤਾਇਨਾਤ ਕਰ ਦਿੱਤਾ ਗਿਆ ਹੈ। ਉਕਤ ਅਧਿਕਾਰੀਆਂ ਦੀ ਥਾਂ ’ਤੇ ਨਵੇਂ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਹੈ।
ਜਲੰਧਰ, 11 ਨਵੰਬਰ (ਜਤਿੰਦਰ ਪੰਮੀ)–ਪੰਜਾਬ ਸਰਕਾਰ ਵਲੋਂ ਮਾਲ ਵਿਭਾਗ ’ਚ ਕੀਤੀਆਂ ਗਈਆਂ ਬਦਲੀਆਂ ਤਹਿਤ ਇੱਥੇ ਤਾਇਨਾਤ ਜ਼ਿਲ੍ਹਾ ਮਾਲ ਅਫਸਰ ਤੋਂ ਇਲਾਵਾ 4 ਤਹਿਸੀਲਦਾਰਾਂ ਨੂੰ ਇੱਥੇ ਬਦਲ ਕੇ ਹੋਰ ਥਾਈਂ ਤਾਇਨਾਤ ਕਰ ਦਿੱਤਾ ਗਿਆ ਹੈ। ਉਕਤ ਅਧਿਕਾਰੀਆਂ ਦੀ ਥਾਂ ’ਤੇ ਨਵੇਂ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਹੈ। ਵਿਭਾਗ ਵਲੋਂ ਜਾਰੀ ਸੂਚੀ ਮੁਤਾਬਕ ਜ਼ਿਲ੍ਹਾ ਮਾਲ ਅਫਸਰ ਨਵਦੀਪ ਸਿੰਘ ਭੋਗਲ ਨੂੰ ਇੱਥੋਂ ਬਦਲ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਥਾਂ ’ਤੇ ਅਮਨਦੀਪ ਚਾਵਲਾ ਨੂੰ ਲਾਇਆ ਗਿਆ ਹੈ, ਜਿਨ੍ਹਾਂ ਕੋਲ ਹੁਸ਼ਿਆਰਪੁਰ ਦਾ ਵਾਧੂ ਚਾਰਜ ਵੀ ਰਹੇਗਾ। ਹਾਲਾਂਕਿ ਉਹ ਪਹਿਲਾਂ ਹੁਸ਼ਿਆਰਪੁਰ ਵਿਖੇ ਤਾਇਨਾਤ ਸਨ। ਇਸ ਤੋਂ ਇਲਾਵਾ ਤਹਿਸੀਲਦਾਰ ਜਲੰਧਰ-1 ਸਵਪਨਦੀਪ ਕੌਰ ਨੂੰ ਮਜੀਠਾ ਭੇਜ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਥਾਂ ’ਤੇ ਅਰਚਨਾ ਸ਼ਰਮਾ ਨੂੰ ਲਾਇਆ ਗਿਆ ਹੈ ਜੋ ਕਿ ਪਹਿਲਾਂ ਤਰਨਤਾਰਨ ਵਿਖੇ ਤਾਇਨਾਤ ਸੀ। ਸਬ-ਰਜਿਸਟਰਾਰ-1 ਗੁਰਪ੍ਰੀਤ ਸਿੰਘ ਨੂੰ ਇੱਥੋਂ ਬਦਲ ਦੇ ਗਿੱਦੜਬਾਹਾ ਲਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਥਾਂ ’ਤੇ ਹਾਲੇ ਨਵੀਂ ਤਾਇਨਾਤੀ ਨਹੀਂ ਕੀਤੀ ਗਈ ਹੈ। ਤਹਿਸੀਲਦਾਰ ਨਕੋਦਰ ਗੁਰਪ੍ਰੀਤ ਸਿੰਘ ਨੂੰ ਸੰਗਰੂਰ ਲਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਨਵਾਂ ਅਫਸਰ ਨਹੀਂ ਲਾਇਆ ਗਿਆ। ਤਹਿਸੀਲਦਾਰ ਫਿਲੌਰ ਅਨੂਦੀਪ ਸ਼ਰਮਾ ਨੂੰ ਚਮਕੌਰ ਸਾਹਿਬ ਲਾਇਆ ਗਿਆ ਹੈ ਜਦੋਂਕਿ ਉਨ੍ਹਾਂ ਦੀ ਥਾਂ ਗੁਰਮੁਖ ਸਿੰਘ ਨੂੰ ਲਾਇਆ ਗਿਆ ਹੈ ਜੋ ਨਵਾਂਸ਼ਹਿਰ ਤੋਂ ਬਦਲ ਆਏ ਹਨ।