12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਗੁਰੂ ਨਾਨਕਪੁਰਾ, ਭਾਰਤ ਨਗਰ ਤੇ ਬਸ਼ੀਰਪੁਰਾ ਰੇਲਵੇ ਫਾਟਕ ’ਤੇ ਲੱਗਦੇ ਜਾਮ ਤੋਂ ਲੋਕ ਪ੍ਰੇਸ਼ਾਨ

ਚੁਗਿੱਟੀ/ਜੰਡੂਸਿੰਘਾ, 11 ਨਵੰਬਰ (ਨਰਿੰਦਰ ਲਾਗੂ)- ਜਲੰਧਰ ਕੇਂਦਰੀ ਹਲਕੇ ਅਧੀਨ ਆਉਂਦੇ ਗੁਰੂ ਨਾਨਕਪੁਰਾ, ਭਾਰਤ ਨਗਰ ਤੇ ਬਸ਼ੀਰਪੁਰਾ ਰੇਲਵੇ ਫਾਟਕ ‘ਤੇ ਅਕਸਰ ਲੱਗਦੇ ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕਾ ਵਸਨੀਕਾਂ ਨੇ ਦੱਸਿਆ ਕਿ ਉਕਤ ਰੇਲਵੇ ਫਾਟਕਾਂ, ਖ਼ਾਸ ਕਰਕੇ ਗੁਰੂ ਨਾਨਕਪੁਰਾ ਰੇਲਵੇ ਫਾਟਕ ‘ਤੇ ਤਾਂ ਰੇਲ ਗੱਡੀਆਂ ਦੀ ਵਧੇਰੇ ਆਵਾਜਾਹੀ ਹੋਣ ਕਾਰਨ ਫਾਟਕ ਜ਼ਿਆਦਾਤਰ ਬੰਦ ਰਹਿਣ ਕਾਰਨ ਇਥੇ ਵਾਹਨਾਂ ਦਾ ਦੂਰ -ਦੂਰ ਤੱਕ ਜਾਮ ਲੱਗਾ ਰਹਿੰਦਾ ਹੈ।

Ad Position 21
No active advertisement
ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਲੱਗੇ ਜਾਮ ਦੌਰਾਨ ਖੜ੍ਹੇ ਵਾਹਨ ਚਾਲਕ। 12-11-2026
ਚੁਗਿੱਟੀ/ਜੰਡੂਸਿੰਘਾ, 11 ਨਵੰਬਰ (ਨਰਿੰਦਰ ਲਾਗੂ)- ਜਲੰਧਰ ਕੇਂਦਰੀ ਹਲਕੇ ਅਧੀਨ ਆਉਂਦੇ ਗੁਰੂ ਨਾਨਕਪੁਰਾ, ਭਾਰਤ ਨਗਰ ਤੇ ਬਸ਼ੀਰਪੁਰਾ ਰੇਲਵੇ ਫਾਟਕ ‘ਤੇ ਅਕਸਰ ਲੱਗਦੇ ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕਾ ਵਸਨੀਕਾਂ ਨੇ ਦੱਸਿਆ ਕਿ ਉਕਤ ਰੇਲਵੇ ਫਾਟਕਾਂ, ਖ਼ਾਸ ਕਰਕੇ ਗੁਰੂ ਨਾਨਕਪੁਰਾ ਰੇਲਵੇ ਫਾਟਕ ‘ਤੇ ਤਾਂ ਰੇਲ ਗੱਡੀਆਂ ਦੀ ਵਧੇਰੇ ਆਵਾਜਾਹੀ ਹੋਣ ਕਾਰਨ ਫਾਟਕ ਜ਼ਿਆਦਾਤਰ ਬੰਦ ਰਹਿਣ ਕਾਰਨ ਇਥੇ ਵਾਹਨਾਂ ਦਾ ਦੂਰ -ਦੂਰ ਤੱਕ ਜਾਮ ਲੱਗਾ ਰਹਿੰਦਾ ਹੈ। ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲ ਝੱਲਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਹੀ ਹਾਲ ਭਾਰਤ ਨਗਰ ਤੇ ਬਸ਼ੀਰਪੁਰਾ ਰੇਲਵੇ ਫਾਟਕ ਦਾ ਹੈ, ਜਿਥੇ ਕਿ ਕੁਝ ਲਾਪ੍ਰਵਾਹ ਵਾਹਨ ਚਾਲਕ ਜਾਮ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਰੇਲਵੇ ਫਾਟਕ ਖੁੱਲਦਾ ਹੈ ਤਾਂ ਉਸ ਸਮੇਂ ਅਜਿਹੇ ਕਾਹਲੀ ਦਾ ਸ਼ਿਕਾਰ ਵਾਹਨ ਚਾਲਕ ਜਲਦਬਾਜ਼ੀ ਕਰਦੇ ਹੋਏ ਦੂਜੇ ਵਾਹਨ ਚਾਲਕਾਂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਨ, ਪਰ ਜਦੋਂ ਇਸੇ ਚੱਕਰ ’ਚ ਉਨ੍ਹਾਂ ਦੇ ਵਾਹਨ ਦੂਜੇ ਵਾਹਨ ਨਾਲ ਟਕਰਾ ਜਾਂਦੇ ਹਨ ਤਾਂ ਉਸ ਦੌਰਾਨ ਵਾਹਨ ਚਾਲਕਾਂ ਵਿੱਚ ਬਹਿਸਬਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਕਈ ਵਾਰ ਤਾਂ ਗੱਲ ਲੜਾਈ ਝਗੜੇ ਤੱਕ ਪਹੁੰਚ ਜਾਂਦੀ ਹੈ। ਅਜਿਹੇ ਹਲਾਤਾਂ ’ਚ ਜਾਮ ਵਿੱਚ ਫ਼ਸੇ ਲੋਕਾਂ ਨੂੰ ਮੁਸੀਬਤ ਸਹਿਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਉਸ ਵਕਤ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਮੁਸ਼ਕਲ ਹੁੰਦੀ ਹੈ, ਜਿਹੜੇ ਕਿਸੇ ਬੀਮਾਰੀ ਦੇ ਕਾਰਨ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਸਥਿਤ ਕਿਸੇ ਹਸਪਤਾਲ ’ਚੋਂ ਦਵਾਈ ਲੈਣ ਲਈ ਜਾ ਰਹੇ ਹੁੰਦੇ ਹਨ। ਇਸੇ ਤਰ੍ਹਾਂ ਸਕੂਲਾਂ ਤੇ ਕਾਲਜਾਂ ’ਚ ਪੜ੍ਹਨ ਜਾਣ ਵਾਲੇ ਬੱਚਿਆਂ ਤੇ ਕੰਮਾਂਕਾਰਾਂ ‘ਤੇ ਜਾਣ ਵਾਲੇ ਲੋਕਾਂ ਨੂੰ ਵੀ ਤੰਗੀ ਹੁੰਦੀ ਹੈ। ਉਧਰ ਉਕਤ ਗੁਰੂ ਨਾਨਕਪੁਰਾ ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਫਾਟਕ ‘ਤੇ ਲੱਗਦੇ ਜਾਮ ਕਾਰਨ ਉਨ੍ਹਾਂ ਦੀ ਆਮਦਨ ਵੀ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਇਸ ਪਾਸੇ ਲੋਕ ਆਉਣ ਤੋਂ ਪਾਸਾ ਵੱਟਦੇ ਹਨ। ਲੋਕਾਂ ਦੀ ਆਵਾਜਾਈ ਘੱਟ ਹੋਣ ਕਾਰਨ ਉਨ੍ਹਾਂ ਦਾ ਕੰਮ ਮੰਦਾ ਹੈ। ਲੋਕਾਂ ਨੇ ਕਿਹਾ ਕਿ ਇਨ੍ਹਾਂ ਰੇਲਵੇ ਫਾਟਕਾਂ ‘ਤੇ ਟ੍ਰੈਫਿਕ ਪੁਲਿਸ ਦੀ ਤਾਇਨਾਤੀ ਨਾ ਹੋਣ ਕਾਰਨ ਲਾਪ੍ਰਵਾਹ ਵਾਹਨ ਚਾਲਕਾਂ ਮਨਮਰਜ਼ੀ ਕਰਦੇ ਹਨ ਜਿਸ ਦਾ ਖਮਿਆਜ਼ਾ ਕੰਮਾਂਕਾਰਾਂ, ਪੜਨ ਜਾਣ ਵਾਲੇ ਬੱਚਿਆਂ ਦੇ ਨਾਲ -ਨਾਲ ਆਪਣੇ ਜ਼ਰੂਰੀ ਘਰੇਲੂ ਮਸਲਿਆਂ ਨੂੰ ਲੈ ਕੇ ਸ਼ਹਿਰ ਵੱਲ ਨੂੰ ਜਾਣ ਵਾਲੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਉਨ੍ਹਾਂ ਵਲੋਂ ਮੀਡੀਆ ਰਾਹੀਂ ਅਨੇਕਾਂ ਵਾਰ ਰੋਲਾ ਪਾਇਆ ਗਿਆ ਹੈ, ਪਰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਇਸ ਸਬੰਧੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।
Ad Position 22
No active advertisement
ਪਿਛਲੀ ਖ਼ਬਰ ਵਾਰਡ-72 ’ਚ ਮਹਾਰਾਜਾ ਅਗਰਸੈਨ ਪਾਰਕ ਦੇ ਵਿਕਾਸ ਕਾਰਜਾਂ ਦਾ ਮੇਅਰ ਵਿਨੀਤ ਧੀਰ ਵਲੋਂ ਉਦਘਾਟਨ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਖਜ਼ਾਨਾ ਦਫ਼ਤਰ ਤੇ ਸੇਵਾ ਕੇਂਦਰ ਦੇ ਆਸ-ਪਾਸ ਸਫ਼ਾਈ ਦਾ ਮੰਦਾ ਹਾਲ, ਥਾਂ-ਥਾਂ ਲੱਗੇ ਕ...
Ad Position 24