12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਖੁੱਲ੍ਹੇ ਗਟਰ ਬਣ ਸਕਦੇ ਹਨ ਹਾਦਸਿਆਂ ਦਾ ਕਾਰਨ, ਸੜਕ ਵਿਚਕਾਰ ਟੁੱਟੇ ਗਟਰਾਂ ਅਤੇ ਖਿੱਲਰੇ ਮਲਬੇ ਕਾਰਨ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ

ਜਲੰਧਰ, 11 ਨਵੰਬਰ (ਮੋਹਿਤ ਸਿੰਘ)-ਸ਼ਹਿਰ ਦੀ ਲਾਡੋਵਾਲੀ ਰੋਡ ’ਤੇ ਬਣੇ ਗਟਰਾਂ ਦੀ ਖਸਤਾ ਹਾਲਤ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਾਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਸੜਕ ਦੇ ਕਿਨਾਰੇ ਬਣੇ ਗਟਰ ਦੇ ਆਲੇ-ਦੁਆਲੇ ਸੜਕ ਟੁੱਟੀ ਹੋਈ ਹੈ ਤੇ ਉੱਥੇ ਮਲਬੇ ਤੇ ਪੱਥਰਾਂ ਦਾ ਢੇਰ ਲੱਗਿਆ ਹੋਇਆ ਹੈ।

Ad Position 21
No active advertisement
ਸੜਕ ਵਿਚਕਾਰ ਟੁੱਟੇ ਗਟਰਾਂ ਤੇ ਖਿੱਲਰੇ ਮਲਬੇ ਜੋ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। 12-11-2026
ਜਲੰਧਰ, 11 ਨਵੰਬਰ (ਮੋਹਿਤ ਸਿੰਘ)-ਸ਼ਹਿਰ ਦੀ ਲਾਡੋਵਾਲੀ ਰੋਡ ’ਤੇ ਬਣੇ ਗਟਰਾਂ ਦੀ ਖਸਤਾ ਹਾਲਤ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਾਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਸੜਕ ਦੇ ਕਿਨਾਰੇ ਬਣੇ ਗਟਰ ਦੇ ਆਲੇ-ਦੁਆਲੇ ਸੜਕ ਟੁੱਟੀ ਹੋਈ ਹੈ ਤੇ ਉੱਥੇ ਮਲਬੇ ਤੇ ਪੱਥਰਾਂ ਦਾ ਢੇਰ ਲੱਗਿਆ ਹੋਇਆ ਹੈ। ਇਸ ਕਾਰਨ ਇਹ ਥਾਂ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਲਾਕੇ ਦੀਆਂ ਸੜਕਾਂ ਤੋਂ ਰੋਜ਼ਾਨਾ ਵੱਡੀ ਗਿਣਤੀ ’ਚ ਦੋਪਹੀਆ ਵਾਹਨ, ਕਾਰਾਂ ਤੇ ਹੋਰ ਵਾਹਨ ਲੰਘਦੇ ਹਨ ਪਰ ਗਟਰਾਂ ਦੀ ਮਾੜੀ ਹਾਲਤ ਵੱਲ ਸਬੰਧਤ ਵਿਭਾਗ ਵਲੋਂ ਕੋਈ ਖ਼ਾਸ ਧੀਆਨ ਨਹੀਂ ਦਿੱਤਾ ਜਾ ਰਿਹਾ। ਮੌਕੇ ਦੀ ਤਸਵੀਰ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਗਟਰ ਦੇ ਆਲੇ-ਦੁਆਲੇ ਦੀ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਗਟਰ ਦੇ ਉੱਪਰਲਾ ਹਿੱਸਾ ਵੀ ਠੀਕ ਹਾਲਤ ਵਿੱਚ ਨਹੀਂ ਹੈ ਤੇ ਇਸ ਦੇ ਆਲੇ-ਦੁਆਲੇ ਇੱਟਾਂ, ਪੱਥਰਾਂ ਤੇ ਉਸਾਰੀ ਦੇ ਮਲਬੇ ਦੇ ਢੇਰ ਪਿਆ ਹੋਇਆ ਹੈ। ਇਸ ਤੋਂ ਇਲਾਵਾ ਸੜਕ ਦੇ ਕਿਨਾਰੇ ਕੂੜਾ ਵੀ ਖਿਲਰਿਾਆ ਹੋਇਆ ਹੈ। ਰਾਤ ਸਮੇਂ ਰੌਸ਼ਨੀ ਘਟ ਹੋਣ ਕਾਰਨ ਵਾਹਨ ਚਾਲਕਾਂ ਲਈ ਇਸ ਟੁੱਟੇ ਹੋਏ ਹਿੱਸੇ ਨੂੁੰ ਸਮੇਂ ਸਿਰ ਦੇਖਣਾ ਮੁਸ਼ਕਲ ਹੋ ਸਕਦਾ ਹੈ। ਖ਼ਾਸ ਕਰਕੇ ਤੇਜ਼ ਰਫ਼ਤਾਰ ਨਾਲ ਲੰਘਣ ਵਾਲੇ ਦੋਪਹੀਆ ਵਾਹਨ ਚਾਲਕਾਂ ਲਈ ਇਸ ਟੁੱਟੇ ਹੋਏ ਨੂੰ ਸਮੇਂ ਸਿਰ ਦੇਖਣਾ ਮੁਸ਼ਕਲ ਹੋ ਸਕਦਾ ਹੈ। ਖ਼ਾਸ ਕਰਕੇ ਤੇਜ਼ ਰਫ਼ਤਾਰ ਨਾਲ ਲੰਘਣ ਵਾਲੇ ਦੋਪਹੀਆ ਵਾਹਨ ਚਾਲਕਾਂ ਲਈ ਇਹ ਥਾਂ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਸ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਆਪਣੇ ਵਾਹਨ ਸੰਭਾਲ ਕੇ ਲੰਘਾਉਣੇ ਪੈਂਦੇ ਹਨ। ਕਈ ਵਾਰ ਅਚਾਨਕ ਸਾਹਮਣੇ ਟੁੱਟੀ ਸੜਕ ਜਾਂ ਮਲਬਾ ਆ ਜਾਣ ਕਾਰਨ ਵਾਹਨ ਸੰਭਾਲ ਕੇ ਲੰਘਾਉਣੇ ਪੈਂਦੇ ਹਨ। ਕਈ ਵਾਰ ਅਚਾਨਕ ਸਾਹਮਣੇ ਟੁੱਟੀ ਸੜਕ ਜਾਂ ਮਲਬਾ ਆ ਜਾਣ ਕਾਰਨ ਵਾਹਨ ਚਾਲਕਾਂ ਨੂੰ ਬਰੇਕ ਲਗਾਉਣੀ ਪੈਂਦੀ ਹੈ, ਜਿਸ ਨਾਲ ਪਿੱਛੋਂ ਆ ਰਹੇ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ। ਜੇਕਰ ਸਮੇਂ ਸਿਰ ਇਸ ਦੀ ਮੁਰੰਮਤ ਨਾ ਕੀਤੀ ਗਈ ਤਾਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸੜਕਾਂ ਤੇ ਗਟਰਾਂ ਦੀ ਸਾਂਭ-ਸੰਭਾਲ ਕਰਨਾ ਸਬੰਧਤ ਨਗਰ ਨਿਗਮ ਤੇ ਵਿਭਾਗ ਦੀ ਜਿੰਮੇਵਾਰੀ ਹੈ। ਸਿਰਫ਼ ਨਵੀਆਂ ਸੜਕਾਂ ਤੇ ਗਟਰਾਂ ਦੀ ਸਾਂਭ-ਸੰਭਾਲ ਕਰਨਾ ਸਬੰਧਤ ਨਗਰ ਨਿਗਮ ਤੇ ਵਿਭਾਗ ਦੀ ਜ਼ਿੰਮੇਵਾਰੀ ਹੈ। ਸਿਰਫ਼ ਨਵੀਆਂ ਸੜਕਾਂ ਬਣਾਉਣਾ ਹੀ ਕਾਫ਼ੀ ਨਹੀਂ, ਸਗੋਂ ਪੁਰਾਣੀਆਂ ਸੜਕਾ ਅਤੇ ਸੀਵਰੇਜ ਪ੍ਰਣਾਲੀ ਦੀ ਸਮੇਂ-ਸਮੇਂ ’ਤੇ ਮੁਰੰਮਤ ਕਰਨੀ ਵੀ ਜ਼ਰੁਰੀ ਹੈ। ਲੋਕਾਂ ਨੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲਾਡੋਵਾਲੀ ਰੋਡ ’ਤੇ ਖਸਤਾ ਹਾਲਤ ਵਾਲੇ ਗਟਰ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਆਲੇ-ਦੁਆਲੇ ਪਏ ਮਲਬੇ ਨੂੰ ਚੁਕਵਾਇਆ ਜਾਵੇ ਤੇ ਖ਼ਤਰਨਾਕ ਥਾਂ ਨੂੰ ਸੁਰੱਖਿਅਤ ਬਣਾਇਆ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਰੈਸਟੋਰੈਂਟ, ਕਲੱਬ ਤੇ ਹੋਰ ਲਾਇਸੰਸਸ਼ੁਦਾ ਖਾਣ-ਪੀਣ ਵਾਲੀਆਂ ਥਾਵਾਂ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ ਅਗਲੀ ਖ਼ਬਰ ਕੈਬਨਿਟ ਮੰਤਰੀ ਨੇ ਸਕੂਲ ਆਫ਼ ਐਮੀਨੈਂਸ ਭਾਰਗੋ ਕੈਂਪ ’ਚ ਇੱਕ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
Ad Position 24