12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਜਲੰਧਰ ਵਿਖੇ ਘੋੜਸਵਾਰੀ ਦੇ ਮੁਕਾਬਲੇ ਸ਼ੁਰੂ

ਜਲੰਧਰ, 11 ਨਵੰਬਰ (ਡਾ ਜਤਿੰਦਰ ਸਾਬੀ)-ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਜਲੰਧਰ ਦੇ ਪੀ. ਏ.

Ad Position 21
No active advertisement
ਅਜੀਤ ਡੈਸਕ 12-11-2026
ਜਲੰਧਰ, 11 ਨਵੰਬਰ (ਡਾ ਜਤਿੰਦਰ ਸਾਬੀ)-ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਜਲੰਧਰ ਦੇ ਪੀ.ਏ.ਪੀ. ਕੈਂਪਸ ਵਿਖੇ ਘੋੜਸਵਾਰੀ ਦੇ ਮੁਕਾਬਲੇ ਸ਼ੁਰੂ ਹੋਏ, ਜੋ 13 ਨਵੰਬਰ ਤੱਕ ਜਾਰੀ ਰਹਿਣਗੇ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਖੇਡ ਮੁਕਾਬਲੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਪਹਿਲੇ ਦਿਨ ਦੇ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ੋਅ ਜੰਪਿੰਗ ਫਾਲਟ ਐਂਡ ਆਊਟ ਮੁਕਾਬਲੇ ’ਚ ਸੌਰਵ ਸ਼ਰਮਾ (ਜਲੰਧਰ) ਨੇ ਆਪਣੇ ਘੋੜੇ ਚਾਂਦਨੀ ਨਾਲ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਸੁਖਮਣੀ (ਜਲੰਧਰ) ਨੇ ਆਪਣੇ ਘੋੜੇ ਬਾਦਲ ਨਾਲ ਦੂਜਾ ਤੇ ਸਹਿਜ ਅਹਿਮਦ (ਪਟਿਆਲਾ) ਨੇ ਆਪਣੇ ਘੋੜੇ ਅਲੀਸ਼ੇਰ ਨਾਲ ਤੀਜਾ ਸਥਾਨ ਹਾਸਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਿਰਮਲ ਸਿੰਘ ਗਿੱਦੜਪਿੰਡੀ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਾਹਕੋਟ-2 ਦਾ ਚਾਰਜ ਸੰਭਾਲਿਆ ਅਧਿਆਪਕਾਂ ਤੇ ਦਫ਼ਤਰ ਦੇ... ਅਗਲੀ ਖ਼ਬਰ ਪਿੰਡ ਦੀਵਾਲੀ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 15 ਨੂੰ
Ad Position 24