17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

‘ਤੀਜੇ ਸੁਖ ਕਮਲ ਮੈਮੋਰੀਅਲ ਬਾਸਕਟਬਾਲ ਟੂਰਨਾਮੈਂਟ’ ਦਾ ਸ਼ਾਨਦਾਰ ਤੇ ਸਫਲ ਆਯੋਜਨ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਬਿਹਤਰੀਨ ਮੰਚ

ਜਲੰਧਰ, 16 ਨਵੰਬਰ (ਡਾ ਜਤਿੰਦਰ ਸਾਬੀ)- ਨੌਜਵਾਨ ਖੇਡ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਨ ਤੇ ਬਾਸਕਟਬਾਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਾਸਟਰਜ਼ ਬਾਸਕਟਬਾਲ ਅਕੈਡਮੀ, ਡੀ. ਏ.

Ad Position 21
No active advertisement
ਅਜੀਤ ਡੈਸਕ 17-11-2026
ਜਲੰਧਰ, 16 ਨਵੰਬਰ (ਡਾ ਜਤਿੰਦਰ ਸਾਬੀ)- ਨੌਜਵਾਨ ਖੇਡ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਨ ਤੇ ਬਾਸਕਟਬਾਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਾਸਟਰਜ਼ ਬਾਸਕਟਬਾਲ ਅਕੈਡਮੀ, ਡੀ.ਏ.ਵੀ. ਕਾਲਜ ਜਲੰਧਰ ਵਲੋਂ ਤੀਜੇ ਸੁਖ ਕਮਲ ਮੈਮੋਰੀਅਲ ਬਾਸਕਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਤੇ ਸਫਲ ਆਯੋਜਨ ਕੀਤਾ ਗਿਆ। ਪ੍ਰਧਾਨ ਸਰਤਾਜ ਸਿੰਘ ਕੁਲਾਰ ਨੇ ਦੱਸਿਆ ਕਿ ਇਹ ਸੁਖ ਕਮਲ ਮੈਮੋਰੀਅਲ ਬਾਸਕਟਬਾਲ ਟੂਰਨਾਮੈਂਟ ਅਕੈਡਮੀ ਦੀ ਸਕੱਤਰ ਮਨਦੀਪ ਕੌਰ ਦੇ ਮਾਤਾ-ਪਿਤਾ ਦੀ ਨਿੱਘੀ ਯਾਦ ’ਚ ਕਰਵਾਇਆ ਜਾਂਦਾ ਹੈ। ਇਸ ਦਾ ਉਦਘਾਟਨ ਮੁੱਖ ਮਹਿਮਾਨ ਸੁਰਿੰਦਰ ਸਿੰਘ ਸੋਢੀ (ਅਰਜੁਨ ਐਵਾਰਡੀ) ਵਲੋਂ ਕੀਤਾ ਤੇ ਵਿਸ਼ੇਸ਼ ਮਹਿਮਾਨ ਵਜੋਂ ਸੰਤੋਸ਼ ਕੁਮਾਰ ਗੌਤਮ (ਪ੍ਰਿੰਸੀਪਲ) ਨਵਤੇਜ ਸਿੰਘ (ਪੀ.ਸੀ.ਐਸ)ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਐਸ.ਪੀ. ਜਲੰਧਰ ਸਰਦਾਰ ਪਰਮਿੰਦਰ ਸਿੰਘ ਹੀਰ (ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ) ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਬਿਹਤਰ ਖੇਡ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ 12 ਸਾਲ ਤੱਕ ਦੇ ਨੰਨ੍ਹੇ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।ਇਸ ਟੂਰਨਾਮੈਂਟ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੀਆਂ ਵੱਖ-ਵੱਖ ਟੀਮਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸੱਜਣ ਸਿੰਘ ਚੀਮਾ (ਅਰਜੁਨ ਐਵਾਰਡੀ) ਅਤੇ ਉਨ੍ਹਾਂ ਦੇ ਨਾਲ ਵਿਨੀਤ ਧੀਰ (ਮੇਅਰ, ਜਲੰਧਰ) ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਬਲਬੀਰ ਕੁਮਾਰ ਵਿਰਦੀ ,ਓਮ ਗੌਰੀ ਦੱਤ ਸ਼ਰਮਾ, ਇਕਬਾਲ ਸਿੰਘ ਸੰਧੂ ,ਕੁਲਦੀਪ ਸਿੰਘ ਕਿੱਪਾ , ਪ੍ਰਵੀਨ ਕੁਮਾਰ ਹੁੱਡਾ ,ਗੁਰੂ ਕ੍ਰਿਪਾਲ ਸਿੰਘ, ਲਖਵਿੰਦਰ ਸਿੰਘ , ਪਰਮਜੀਤ ਸੈਣੀ ਤੇ ਡਾ. ਮਨੂ ਸੂਦ ਹਾਜ਼ਰ ਰਹੇ। ਅੰਤ ਵਿੱਚ ਮਾਸਟਰਜ਼ ਬਾਸਕਟਬਾਲ ਅਕੈਡਮੀ ਦੀ ਸਕੱਤਰ ਮਨਦੀਪ ਕੌਰ ਨੇ ਟੂਰਨਾਮੈਂਟ ਵਿੱਚ ਪਹੁੰਚੇ ਸਾਰੇ ਮੁੱਖ ਤੇ ਵਿਸ਼ੇਸ਼ ਮਹਿਮਾਨਾਂ, ਮਾਪਿਆਂ, ਸਾਰੇ ਖਿਡਾਰੀਆਂ, ਰੈਫਰੀਆਂ ਅਤੇ ਡੀ.ਏ.ਵੀ. ਕਾਲਜ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਵਾਮੀ ਸੱਜਣਾਨੰਦ ਵਲੋਂ ਪ੍ਰੋ . ਕੰਵਰ ਸਤਾਰਜ ਸਿੰਘ ਨੂੰ ਸ੍ਰੀ ਰਾਮ ਕਥਾਮ੍ਰਿਤ ਸਮਾਗਮ ਲਈ ਦਿੱਤਾ ਸੱਦਾ ਅਗਲੀ ਖ਼ਬਰ ਚਾਨਣ ਦੇ ਵਿਸ਼ੇਸ਼ ਬੱਚਿਆਂ ਨੇ ਸਪੈਸ਼ਲ ਓਲੰਪਿਕਸ ਭਾਰਤ ਖੇਡਾਂ ’ਚ ਮਾਰੀਆਂ ਮੱਲਾਂ 6 ਸੋਨੇ , 3 ਚਾਂਦੀ ਤੇ 7 ਕਾਂਸੀ ਸਮੇ...
Ad Position 24