17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਰਾਏਪੁਰ ਰਸੂਲਪੁਰ ਵਿਚ ਵਿਸ਼ਾਲ ਰੈਲੀ ਨੂੰ ਨਿਤਿਨ ਨਬੀਨ ਅੱਜ ਕਰਨਗੇ ਸੰਬੋਧਨ-ਢਿੱਲੋਂ ਹਜ਼ਾਰਾਂ ਲੋਕਾਂ ਦੇ ਬੈਠਣ ਲਈ ਤਿਆਰ ਕੀਤਾ ਗਿਆ ਵਿਸ਼ਾਲ ਪੰਡਾਲ

ਜਲੰਧਰ, 17 ਨਵੰਬਰ (ਸ਼ਿਵ)- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵਲੋਂ 18 ਨਵੰਬਰ ਨੂੰ ਡੇਰਾ ਸੱਚਖੰਡ ਬੱਲਾਂ ਦੇ ਨੇੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਸੰਬੋਧਨ ਕਰਨਗੇ ਤੇ ਇਸ ਤੋਂ ਇਲਾਵਾ ਉਹ ਕੌਮੀ ਪੱਧਰ ’ਤੇ ਕੱਢੀ ਜਾ ਰਹੀ ਸਮਾਜਿਕ ਸਮਰਸਤਾ ਸੰਕਲਪ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।

Ad Position 21
No active advertisement
ਰੈਲੀ ਵਾਲੀ ਥਾਂ ’ਤੇ ਜਾਇਜਾ ਲੈਂਦੇ ਹੋਏ ਰਕੇਸ਼ ਰਾਠੌਰ, ਸੂਰਜ ਭਾਰਦਵਾਜ, ਐਸ. ਐਸ .ਪੀ. ਹਰਵਿੰਦਰ ਸਿੰਘ ਵਿਰਕ ,ਸੁਸ਼ੀਲ ਸ਼ਰਮਾ, ਗੁਰਦੇਵ ਸਿੰਘ ਗੋਲਡੀ, ਬਲਜੀਤ ਪ੍ਰਿੰਸ ਅਤੇ ਹੋਰ। ਤਸਵੀਰ. ਜੀ.ਪੀ.ਸਿੰਘ 18-11-2026
ਜਲੰਧਰ, 17 ਨਵੰਬਰ (ਸ਼ਿਵ)- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵਲੋਂ 18 ਨਵੰਬਰ ਨੂੰ ਡੇਰਾ ਸੱਚਖੰਡ ਬੱਲਾਂ ਦੇ ਨੇੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਸੰਬੋਧਨ ਕਰਨਗੇ ਤੇ ਇਸ ਤੋਂ ਇਲਾਵਾ ਉਹ ਕੌਮੀ ਪੱਧਰ ’ਤੇ ਕੱਢੀ ਜਾ ਰਹੀ ਸਮਾਜਿਕ ਸਮਰਸਤਾ ਸੰਕਲਪ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਸਮਰਸਤਾ ਸੰਕਲਪ ਯਾਤਰਾ’ ਦਾ ਮੁੱਖ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਸਿੱਖਿਆਵਾਂ ਅਤੇ ਬਰਾਬਰਤਾ, ਭਗਤੀ, ਸਮਾਜਿਕ ਏਕਤਾ ਅਤੇ ਮਨੁੱਖਤਾ ਦੇ ਸਦੀਵੀ ਸੰਦੇਸ਼ ਨੂੰ ਦੇਸ਼ ਭਰ ਦੇ ਦੋ ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ। ਉਧਰ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਰੈਲੀ ਵਾਲੀ ਜਗ੍ਹਾ ’ਤੇ ਤਿਆਰੀਆਂ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਗਈ। ਜਿਸ ਵਿਚ ਜਲੰਧਰ ਭਾਜਪਾ ਦੇ ਇੰਚਾਰਜ ਸੂਰਜ ਭਾਰਦਵਾਜ ਤੋਂ ਇਲਾਵਾ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸੁਸ਼ੀਲ ਸ਼ਰਮਾ, ਅਸ਼ਵਨੀ ਭੰਡਾਰੀ, ਅੰਮ੍ਰਿਤ ਭਾਟੀਆ, ਅਮਰਜੀਤ ਸਿੰਘ ਗੋਲਡੀ, ਦਵਿੰਦਰ ਭਾਰਦਵਾਜ, ਲਲਿਤ ਬੱਬੂ, ਗੁਰਦੇਵ ਸਿੰਘ ਗੋਲਡੀ ਭਾਟੀਆ, ਬਲਜੀਤ ਪਿ੍ੰਸ, ਦੀਪਕ ਪੰਡਿਤ ਸਮੇਤ ਭਾਜਪਾ ਦੇ ਕਈ ਆਗੂ ਅਤੇ ਵਰਕਰ ਮੌਜੂਦ ਸਨ। ਪੰਡਾਲ ਨੂੰ ਤਿਆਰ ਕਰਨ ਦਾ ਕੰਮ ਲੋਕਾਂ ਵਲੋਂ ਕੀਤਾ ਜਾ ਰਿਹਾ ਸੀ ਤੇ ਇਸ ਤੋਂ ਇਲਾਵਾ ਜੇ. ਸੀ. ਬੀ. ਮਸ਼ੀਨਾ ਰਸਤੇ ਨੂੰ ਠੀਕ ਕਰਨ ਦਾ ਕੰਮ ਕਰ ਰਹੀਆਂ ਸਨ। ਪੰਡਾਲ ਵਾਲੀ ਜਗਾ ’ਤੇ ਰੈਲੀ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ (ਬਾਕੀ ਸਫ਼ਾ 8 ’ਤੇ)
Ad Position 22
No active advertisement
ਪਿਛਲੀ ਖ਼ਬਰ ਬਸਤੀ ਬਾਵਾ ਖੇਲ ਨਹਿਰ ਨੇੜੇ ਨਾਜਾਇਜ਼ ਕਬਜ਼ਿਆਂ ਤੇ ਲੋਹੇ ਦੀਆਂ ਗਰਿੱਲਾਂ ਤੋੜਨ ਦਾ ਮਾਮਲਾ ਮੁੜ ਭਖਿਆ ਲੋਕਾਂ ਵਲੋਂ ਨਗਰ ਨ... ਅਗਲੀ ਖ਼ਬਰ ਇੰਦਰਾ ਪੁਰਮ ਮਾਸਟਰ ਗੁਰਵੰਤਾ ਸਿੰਘ ਇਨਕਲੇਵ ’ਚ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਫਲੈਟ ਅਲਾਟ ਕਰਨ ਦਾ ਮਾਮਲਾ
Ad Position 24