17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਪੋਰਟਸ ਕਾਲਜ ਜਲੰਧਰ ਵਿਦਿਆਰਥੀਆਂ ਨੂੰ ਦੇ ਰਿਹਾ ਹੁਨਰ ਆਧਾਰਿਤ ਸਿੱਖਿਆ

ਜਲੰਧਰ, 17 ਨਵੰਬਰ (ਡਾ. ਜਤਿੰਦਰ ਸਾਬੀ)- ਸਪੋਰਟਸ ਕਾਲਜ, ਜਲੰਧਰ ਦੇ ਯੋਗਾ ਵਿਭਾਗ ਵਲੋਂ ਵਿਦਿਆਰਥੀਆਂ ਲਈ “ਪੇਂਟ ਯੋਰ ਪੀਸ”ਸਿਰਲੇਖ ਹੇਠ ਇੱਕ ਰਚਨਾਤਮਕ ਵਾਲ ਪੇਂਟਿੰਗ ਗਤੀਵਿਧੀ ਦਾ ਆਯੋਜਨ ਕੀਤਾ ਗਿਆ ।

Ad Position 21
No active advertisement
ਸਪੋਰਟਸ ਕਾਲਜ, ਜਲੰਧਰ ਦੇ ਯੋਗਾ ਵਿਭਾਗ ਵਲੋਂ ਵਿਦਿਆਰਥੀ ਰਚਨਾਤਮਕ ਵਾਲ ਪੇਂਟਿੰਗ ਡਾ. ਚਾਰੂ ਸ਼ਰਮਾ ਦੀ ਅਗਵਾਈ ਹੇਠ ਕਰਦੇ ਹੋਏ। ਤਸਵੀਰ-ਜੀਪੀ ਸਿੰਘ। 18-11-2026
ਜਲੰਧਰ, 17 ਨਵੰਬਰ (ਡਾ. ਜਤਿੰਦਰ ਸਾਬੀ)- ਸਪੋਰਟਸ ਕਾਲਜ, ਜਲੰਧਰ ਦੇ ਯੋਗਾ ਵਿਭਾਗ ਵਲੋਂ ਵਿਦਿਆਰਥੀਆਂ ਲਈ “ਪੇਂਟ ਯੋਰ ਪੀਸ”ਸਿਰਲੇਖ ਹੇਠ ਇੱਕ ਰਚਨਾਤਮਕ ਵਾਲ ਪੇਂਟਿੰਗ ਗਤੀਵਿਧੀ ਦਾ ਆਯੋਜਨ ਕੀਤਾ ਗਿਆ । ਇਸ ਗਤੀਵਿਧੀ ’ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਯੋਗਾ ਵਿਭਾਗ ਦੀਆਂ ਕੰਧਾਂ ਨੂੰ ਸੁੰਦਰ ਚਿੱਤਰਾਂ ਤੇ ਰੰਗਾਂ ਨਾਲ ਸਜਾਉਂਦੇ ਹੋਏ ਪੇਂਟਿੰਗ ਦਾ ਵਿਹਾਰਕ ਤਜਰਬਾ ਹਾਸਲ ਕੀਤਾ। ਰਿਸੋਰਸ ਪਰਸਨ ਸ਼੍ਰੀਮਤੀ ਕਿਰਨ ਅਰੋੜਾ ਨੇ ਵਿਦਿਆਰਥੀਆਂ ਨੂੰ ਪੇਂਟਿੰਗ ਦੀਆਂ ਨਵੀਆਂ ਤਕਨੀਕਾਂ ਤੇ ਕਲਾਤਮਕ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ਼੍ਰੀਮਤੀ ਸੁਮਨ ਤੇ ਕੁਲਦੀਪ ਕੁਮਾਰ ਸਮੇਤ ਯੋਗਾ ਦੇ ਸਾਰੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲਿਆ। ਗਤੀਵਿਧੀ ਦੌਰਾਨ ਵਿਦਿਆਰਥੀਆਂ ਨੇ ਸੰਗੀਤ, ਨਾਚ ਤੇ ਖਾਣ-ਪੀਣ ਦਾ ਵੀ ਖੂਬ ਆਨੰਦ ਮਾਣਿਆ। ਪ੍ਰਿੰਸੀਪਲ ਡਾ. ਰਣਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਰਚਨਾਤਮਕ ਗਤੀਵਿਧੀਆਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਡਾ. ਚਾਰੂ ਸ਼ਰਮਾ, ਯੋਗਾ ਕੋਰਸਾਂ ਦੀ ਕੋਆਰਡੀਨੇਟਰ, ਨੇ ਦੱਸਿਆ ਕਿ ਇਹ ਪਹਿਲ ਕਾਲਜ ਦੀ ਉਸ ਸੋਚ ਨੂੰ ਦਰਸਾਉਂਦੀ ਹੈ, ਜਿਸ ਤਹਿਤ ਸਿੱਖਿਆ ਨੂੰ ਵਿਹਾਰਕ ਤਜਰਬੇ, ਸਵੈ-ਰੁਜ਼ਗਾਰ ਤੇ ਉੱਦਮਸ਼ੀਲਤਾ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾਹੈ। ਇਸ ਸਮਾਗਮ ਨੇ ਇਹ ਸੰਦੇਸ਼ ਦਿੱਤਾ ਕਿ ਸਿੱਖਿਆ ਦਾ ਮਕਸਦ ਸਿਰਫ਼ ਡਿਗਰੀਆਂ ਹਾਸਲ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਹੁਨਰਮੰਦ, ਆਤਮ-ਨਿਰਭਰ ਤੇ ਆਤਮ-ਵਿਸ਼ਵਾਸੀ ਬਣਾਉਣਾ ਵੀ ਹੈ। ਸਪੋਰਟਸ ਕਾਲਜ ਸਿੱਖਿਆ ਦੇ ਨਾਲ ਵਿਹਾਰਕ ਤਜਰਬਿਆਂ ਨੂੰ ਜੋੜ ਕੇ ਵਿਦਿਆਰਥੀਆਂ ਨੂੰ ਰੁਜ਼ਗਾਰ, ਸਵੈ-ਰੁਜ਼ਗਾਰ ਅਤੇ ਉੱਦਮਸ਼ੀਲਤਾ ਦੇ ਖੇਤਰਾਂ ਲਈ ਤਿਆਰ ਕਰਨ ਵਾਸਤੇ ਨਿਰੰਤਰ ਯਤਨਸ਼ੀਲ ਹੈ। ਸੰਸਥਾ ਦਾ ਉਦੇਸ਼ ਹੈ ਕਿ ਵਿਦਿਆਰਥੀ ਆਪਣੇ ਹੁਨਰ ਅਤੇ ਰਚਨਾਤਮਕਤਾ ਦੇ ਬਲਬੂਤੇ ਨਾ ਸਿਰਫ਼ ਆਪਣਾ ਭਵਿੱਖ ਬਿਹਤਰ ਬਣਾਉਣ, ਸਗੋਂ ਆਪਣੇ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਵੀ ਸਮਰੱਥ ਬਣਨ।
Ad Position 22
No active advertisement
ਪਿਛਲੀ ਖ਼ਬਰ ਸਵੈ - ਗਣਨਾ ’ ਚ ਨਾਗਰਿਕਾਂ ਦੀ ਸਹਾਇਤਾ ਲਈ ਪ੍ਰਸ਼ਾਸਨ ਵਲੋਂ ਹੈਲਪ ਡੈਸਕ ਸਥਾਪਤ ਅਗਲੀ ਖ਼ਬਰ ਕਾਂਗਰਸ ਦੀਆਂ ਨੀਤੀਆਂ ਘਰ - ਘਰ ਪਹੁੰਚਾਉਣ ਪਾਰਟੀ ਆਗੂ - ਬਲਜੀਤ ਕੌਰ ਮਹਿਲਾ ਕਾਂਗਰਸ ਵਲੋਂ ਕਰਵਾਇਆ ਵਿਸ਼ੇਸ਼ ਸਮਾਗਮ
Ad Position 24