18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਐਲ.ਪੀ.ਯੂ. ਵਿਖੇ ਅੰਤਰ-ਸਕੂਲ ਯੁਵਾ ਉਤਸਵ “ਸਪੈਕਟਰਾ 2026” ਦੌਰਾਨ ਨੌਜਵਾਨ ਵਲੋਂ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 18 ਨਵੰਬਰ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਅੰਤਰ-ਸਕੂਲ ਯੁਵਾ ਉਤਸਵ, “ਸਪੈਕਟਰਾ 2026” ਦੇ 19ਵੇਂ ਐਡੀਸ਼ਨ ’ਚ 27 ਸਕੂਲਾਂ ਦੇ 2,500 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਤਿੰਨ ਦਿਨਾਂ ਦੇ ਇਸ ਸਮਾਗਮ ’ਚ ਪ੍ਰਤਿਭਾ, ਰਚਨਾਤਮਕਤਾ ਤੇ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ ਗਿਆ।

Ad Position 21
No active advertisement
ਡਾ. ਅਸ਼ੋਕ ਮਿੱਤਲ ਤੇ ਹੋਰ। ਨਾਲ ਭੰਗੜੇ ਦੀ ਪੇਸ਼ਕਾਰੀ ਦਿੰਦੇ ਹੋਏ ਵਿਦਿਆਰਥੀ। 19-11-2026
ਜਲੰਧਰ, 18 ਨਵੰਬਰ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਅੰਤਰ-ਸਕੂਲ ਯੁਵਾ ਉਤਸਵ, “ਸਪੈਕਟਰਾ 2026” ਦੇ 19ਵੇਂ ਐਡੀਸ਼ਨ ’ਚ 27 ਸਕੂਲਾਂ ਦੇ 2,500 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਤਿੰਨ ਦਿਨਾਂ ਦੇ ਇਸ ਸਮਾਗਮ ’ਚ ਪ੍ਰਤਿਭਾ, ਰਚਨਾਤਮਕਤਾ ਤੇ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ ਗਿਆ। ਰੰਗੋਲੀ ਮੁਕਾਬਲੇ ’ਚ ਰਵਾਇਤੀ ਡਿਜ਼ਾਈਨਾਂ ਦੀਆਂ ਬਾਰੀਕੀਆਂ ਤੋਂ ਲੈ ਕੇ, ਬਹਿਸ ਮੁਕਾਬਲੇ ਵਿੱਚ ਵਿਚਾਰਾਂ ਦੇ ਤੀਬਰ ਆਦਾਨ-ਪ੍ਰਦਾਨ ਤੇ “ਕੱਲ੍ਹ, ਅੱਜ ਤੇ ਕੱਲ੍ਹ” ਥੀਮ ਵਾਲੇ ਸਕਿੱਟ ਮੁਕਾਬਲੇ ’ਚ ਭੂਤਕਾਲ, ਵਰਤਮਾਨ ਤੇ ਭਵਿੱਖ ਦੀ ਪੇਸ਼ਕਾਰੀ ਤੱਕ, ਭਾਗੀਦਾਰਾਂ ਨੇ ਕਈ ਤਰ੍ਹਾਂ ਦੇ ਰਚਨਾਤਮਕ ਪ੍ਰਗਟਾਵੇ ਪ੍ਰਦਰਸ਼ਿਤ ਕੀਤੇ। ਕਲਾਸੀਕਲ ਵੋਕਲ ਸੋਲੋ ਮੁਕਾਬਲੇ ਨੇ ਭਾਰਤੀ ਸ਼ਾਸਤਰੀ ਸੰਗੀਤ ਦੀ ਅਮੀਰੀ ਨੂੰ ਪ੍ਰਦਰਸ਼ਿਤ ਕੀਤਾ, ਜਦੋਂ ਕਿ ਮਾਈਮ ਤੇ ਮਿਮਿਕਰੀ ਵਿੱਚ ਭਾਗੀਦਾਰਾਂ ਨੇ ਆਪਣੇ ਪ੍ਰਗਟਾਵੇ, ਹਾਸੇ-ਮਜ਼ਾਕ ਅਤੇ ਕਹਾਣੀ ਸੁਣਾਉਣ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ। ਸੰਸਦ ਮੈਂਬਰ (ਰਾਜ ਸਭਾ) ਤੇ ਐਲਪੀਯੂ ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਨੌਜਵਾਨ ਭਾਗੀਦਾਰਾਂ ਨੂੰ ਆਪਣੀ ਸਮਰੱਥਾ ਨੂੰ ਸਾਕਾਰ ਕਰਨ, ਆਪਣੇ ਜਨੂੰਨ ਨੂੰ ਅੱਗੇ ਵਧਾਉਣ ਤੇ ਆਪਣੇ ਆਪ ਦੇ ਨਵੇਂ ਪਹਿਲੂਆਂ ਦੀ ਖੋਜ ਕਰਨ ਲਈ ਹਰ ਮੌਕੇ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਗ੍ਰੈਂਡ ਫਿਨਾਲੇ ’ਚ ਸਮੁੱਚੀ ਚੈਂਪੀਅਨਸ਼ਿਪ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ ’ਚ ਸਕੂਲ ਆਫ਼ ਕੰਪਿਊਟਿੰਗ ਐਂਡ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸਪੈਕਟਰਾ 2026 ਦਾ ਸਮੁੱਚਾ ਚੈਂਪੀਅਨ ਐਲਾਨਿਆ ਗਿਆ। ਸਕੂਲ ਆਫ਼ ਲਿਬਰਲ ਐਂਡ ਕ੍ਰਿਏਟਿਵ ਆਰਟਸ (ਫਿਲਮ, ਥੀਏਟਰ ਅਤੇ ਸੰਗੀਤ) ਨੇ ਪਹਿਲਾ ਰਨਰ-ਅੱਪ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਸਕੂਲ ਆਫ਼ ਲਿਬਰਲ ਐਂਡ ਕ੍ਰਿਏਟਿਵ ਆਰਟਸ (ਫਾਈਨ ਆਰਟਸ ) ਨੇ ਦੂਜਾ ਰਨਰ-ਅੱਪ ਸਥਾਨ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅੱਜ ਬੰਦ ਰਹੇਗੀ ਬਿਜਲੀ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਪ੍ਰਕਾਸ਼ ਦਿਹਾੜੇ ਸਬੰਧੀ ਕੱਢੀ ਸੰਧਿਆ ਫੇਰੀ ’ਚ ਸ਼ਾਮਿਲ ਸੰਗਤਾਂ ਦਾ ਗੁਰ:ਬੇਰ ਸਾਹਿਬ ਪਾਤਿਸ਼ਾਹੀ ਛੇਵੀ...
Ad Position 24