19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮੂਲੇਵਾਲ ਖਹਿਰਾ ਸਕੂਲ ਦੇ ਬੱਚਿਆਂ ਨੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦੇ ਮੁਕਾਬਲਿਆਂ ’ਚੋਂ ਮਾਰੀਆਂ ਮੱਲਾਂ ਬੀ.ਐੱਨ.ਓ. ਜਸਪਾਲਜੀਤ ਕੌਰ ਵਲੋਂ ਜੇਤੂ ਬੱਚਿਆਂ ਦਾ ਸਨਮਾਨ

ਸ਼ਾਹਕੋਟ, 18 ਨਵੰਬਰ (ਦਲਜੀਤ ਸਿੰਘ ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ (ਸ਼ਾਹਕੋਟ) ਦੇ ਬੱਚਿਆਂ ਨੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦੇ ਮੁਕਾਬਲਿਆਂ ’ਚੋਂ ਮੱਲਾਂ ਮਾਰੀਆਂ ਹਨ। ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਲਖਵਿੰਦਰ ਕੌਰ ਵੋਕੇਸ਼ਨਲ ਲੈਕਚਰਾਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲੂਵਾਲ ਵਿਖੇ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਸਾਇੰਸ ਪ੍ਰਦਰਸ਼ਨੀ ਮੁਕਾਬਲੇ ਕਰਵਾਏ ਗਏ, ਜਿਸ ’ਚ ਸਾਇੰਸ ਮਿਸਟ੍ਰੈੱਸ ਅੰਜੂ ਬਾਲਾ, ਸਾਇੰਸ ਮਿਸਟ੍ਰੈੱਸ ਕਮਲਦੀਪ ਕੌਰ ਤੇ ਗੁਰਵਿੰਦਰ ਸਿੰਘ ਐੱਸ.

Ad Position 21
No active advertisement
ਅਜੀਤ ਡੈਸਕ 19-11-2026
ਸ਼ਾਹਕੋਟ, 18 ਨਵੰਬਰ (ਦਲਜੀਤ ਸਿੰਘ ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ (ਸ਼ਾਹਕੋਟ) ਦੇ ਬੱਚਿਆਂ ਨੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦੇ ਮੁਕਾਬਲਿਆਂ ’ਚੋਂ ਮੱਲਾਂ ਮਾਰੀਆਂ ਹਨ। ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਲਖਵਿੰਦਰ ਕੌਰ ਵੋਕੇਸ਼ਨਲ ਲੈਕਚਰਾਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲੂਵਾਲ ਵਿਖੇ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਸਾਇੰਸ ਪ੍ਰਦਰਸ਼ਨੀ ਮੁਕਾਬਲੇ ਕਰਵਾਏ ਗਏ, ਜਿਸ ’ਚ ਸਾਇੰਸ ਮਿਸਟ੍ਰੈੱਸ ਅੰਜੂ ਬਾਲਾ, ਸਾਇੰਸ ਮਿਸਟ੍ਰੈੱਸ ਕਮਲਦੀਪ ਕੌਰ ਤੇ ਗੁਰਵਿੰਦਰ ਸਿੰਘ ਐੱਸ.ਐੱਲ.ਏ ਦੀ ਅਗਵਾਈ ਹੇਠ ਮੂਲੇਵਾਲ ਖਹਿਰਾ ਸਕੂਲ ਦੇ ਬੱਚਿਆਂ ਨੇ ਭਾਗ ਲਿਆ। ਵੱਖ-ਵੱਖ ਥੀਮਾਂ ਅਧੀਨ ਕਰਵਾਏ ਮੁਕਾਬਲਿਆਂ ’ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ (ਸ਼ਾਹਕੋਟ) ਦੀ ਵਿਦਿਆਰਥਣ ਆਰਜ਼ੂ ਨੇ ਪੇਂਡੂ ਪਰਿਵਰਤਨ ਲਈ ਵਿਗਿਆਨ ਥੀਮ ’ਚੋਂ ਪਹਿਲਾ ਸਥਾਨ ਤੇ ਦੇਸੀ ਖੇਤੀਬਾੜੀ ਪ੍ਰਥਾਵਾਂ ਥੀਮ ’ਚੋਂ ਹਰਲੀਨ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਮੂਲੇਵਾਲ ਖਹਿਰਾ ਸਕੂਲ ਦੀ 8ਵੀਂ ਦੀ ਪਲਵੀ, 7ਵੀਂ ਦੀ ਲਵਲੀਨ, 10ਵੀਂ ਦੀ ਪਲਕ, 6ਵੀਂ ਦੇ ਸਾਹਿਜ, 7ਵੀਂ ਦੇ ਸਮਰਦੀਪ, 10ਵੀਂ ਦੇ ਰੋਹਿਤ ਤੇ 9ਵੀਂ ਦੇ ਹਰਜੋਤ ਨੇ ਵੀ ਮੁਕਾਬਲਿਆਂ ’ਚੋਂ ਵੱਖ-ਵੱਖ ਸਥਾਨ ਹਾਸਲ ਕੀਤੇ ਹਨ। ਜੇਤੂ ਬੱਚਿਆਂ ਨੂੰ ਬਲਾਕ ਨੋਡਲ ਅਫ਼ਸਰ ਜਸਪਾਲਜੀਤ ਕੌਰ (ਬੀ.ਐੱਨ.ਓ) ਤੇ ਹੈੱਡਮਾਸਟਰ ਸੁਖਵਿੰਦਰਪ੍ਰੀਤ ਸਿੰਘ ਰੂਪੇਵਾਲ ਵਲੋਂ ਸਨਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਲਖਵਿੰਦਰ ਕੌਰ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਵਲੋਂ ਕਰਵਾਈ ਮਿਹਨਤ ਸਦਕਾ ਹੀ ਸਾਇੰਸ ਪ੍ਰਦਰਸ਼ਨੀ ਦੇ ਵੱਖ-ਵੱਖ ਮੁਕਾਬਲਿਆਂ ’ਚੋਂ ਮੂਲੇਵਾਲ ਖਹਿਰਾ ਸਕੂਲ ਦੇ ਬੱਚਿਆਂ ਨੇ ਮੱਲਾਂ ਮਾਰੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਆਲੋਵਾਲ ਨੇ ਬਲਾਕ ਪੱਧਰੀ ਵਿਸ਼ਾ ਮੇਲੇ ’ਚ ਰਚਿਆ ਇਤਿਹਾਸ ਅਗਲੀ ਖ਼ਬਰ ‘ ਸਵੀਪ’ ਤਹਿਤ ਕਰਵਾਏ ਮੁਕਾਬਲਿਆਂ ਵਿਚ ਖ਼ਾਲਸਾ ਕਾਲਜ ਢੰਡੋਵਾਲ ਦੀਆਂ ਵਿਦਿਆਰਥਣਾਂ ਨੇ ਇਨਾਮ ਜਿੱਤੇ
Ad Position 24