ਬੀਬਾ ਹਰਸਿਮਰਤ ਕੌਰ ਬਾਦਲ ਅੱਜ ਜੇ.ਸੀ. ਰਿਜ਼ਾਰਟ ਵਿਖੇ ਪਹੁੰਚਣਗੇ-ਬਲਦੇਵ ਸਿੰਘ ਖਹਿਰਾ
ਫਿਲੌਰ, 18 ਨਵੰਬਰ (ਸਤਿੰਦਰ ਸ਼ਰਮਾ)-ਵਿਧਾਨ ਸਭਾ ਹਲਕਾ ਫਿਲੌਰ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਦੱਸਿਆ ਕਿ 19 ਨਵੰਬਰ ਨੂੰ 2 ਵਜੇ ਬੀਬਾ ਹਰਸਿਮਰਤ ਕੌਰ ਬਾਦਲ ‘ਮਾਵਾਂ-ਧੀਆਂ ਦੀ ਲਲਕਾਰ ਮੁਹਿੰਮ’ ਦੇ ਅਗਲੇ ਪੜ੍ਹਾਅ ਤਹਿਤ ਮੁੱਖ ਮਾਰਗ ’ਤੇ ਸਥਿਤ ਜੇ. ਸੀ.
ਫਿਲੌਰ, 18 ਨਵੰਬਰ (ਸਤਿੰਦਰ ਸ਼ਰਮਾ)-ਵਿਧਾਨ ਸਭਾ ਹਲਕਾ ਫਿਲੌਰ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਦੱਸਿਆ ਕਿ 19 ਨਵੰਬਰ ਨੂੰ 2 ਵਜੇ ਬੀਬਾ ਹਰਸਿਮਰਤ ਕੌਰ ਬਾਦਲ ‘ਮਾਵਾਂ-ਧੀਆਂ ਦੀ ਲਲਕਾਰ ਮੁਹਿੰਮ’ ਦੇ ਅਗਲੇ ਪੜ੍ਹਾਅ ਤਹਿਤ ਮੁੱਖ ਮਾਰਗ ’ਤੇ ਸਥਿਤ ਜੇ.ਸੀ. ਰਿਜ਼ਾਰਟ ਗੁਰਾਇਆ (ਫਿਲੌਰ) ਵਿਖੇ ਪਹੁੰਚ ਰਹੇ ਹਨ। ਖਹਿਰਾ ਨੇ ਕਿਹਾ ਕਿ ਇਹ ਮੁਹਿੰਮ ਪੰਜਾਬ ਨੂੰ ਨਸ਼ੇ ਦੀ ਦਲਦਲ ’ਚੋਂ ਕੱਢਣ, ਸਾਡੇ ਬੱਚਿਆਂ ਦੇ ਅੱਜ ਤੇ ਕੱਲ੍ਹ ਨੂੰ ਬਚਾਉਣ ਦੀ ਮੁਹਿੰਮ ਹੈ। ਪੰਜਾਬ ਦਾ ਜੋ ਹਾਲ ਇਸ ਗੁਰੂ-ਦੋਖੀ ਸਰਕਾਰ ਨੇ ਪਿਛਲੇ ਸਾਢੇ 4 ਸਾਲਾਂ ਵਿਚ ਕੀਤਾ ਹੈ, ਉਸ ਨੇ ਪੰਜਾਬ ਨੂੰ 40 ਦਹਾਕੇ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਇਸ ਕਦਰ ਮਾੜੀ ਹੈ ਕਿ ਦਿਨ-ਦਿਹਾੜੇ ਪਲਵਿੰਦਰ ਸਿੰਘ ਝੋਟਾ ਵਰਗੇ ਕਤਲ ਹੋ ਰਹੇ ਹਨ, ਗੁਲਜ਼ਾਰ ਸਿੰਘ ਤੇ ਮੋਹਨਜੀਤ ਵਰਗੇ ਮਾਮਲਿਆਂ ਵਿਚ ਸਰਕਾਰ ਤੋਂ ਸਵਾਲ ਪੁੱਛੇ ਜਾ ਰਹੇ ਹਨ ਪਰ ਇਹ ਗੁਰੂ-ਦੋਖੀ ਸਰਕਾਰ ਪੰਜਾਬ ਦੀ ਅਮਨ ਸ਼ਾਂਤੀ ਬਹਾਲ ਰੱਖਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਖਹਿਰਾ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਵਾਂ-ਭੈਣਾਂ ਵੱਡੀ ਗਿਣਤੀ ਵਿਚ ਪਹੁੰਚ ਕੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਵਿਚਾਰ ਸੁਣਨ ਤੇ ਉਨ੍ਹਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ।