21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਨਗਰ ਨਿਗਮ ਨੂੰ ਨਵੇਂ ਟਾਊਨ ਹਾਲ ਦੀ ਲੋੜ, ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋ ਸਕਦਾ ਬਣਾਉਣ ਦਾ ਫ਼ੈਸਲਾ

ਜਲੰਧਰ, 21 ਨਵੰਬਰ (ਸ਼ਿਵ)- ਨਗਰ ਨਿਗਮ ਜਲੰਧਰ ਵਲੋਂ ਹਾਊਸ ਦੀਆਂ ਮੀਟਿੰਗਾਂ ਲਈ ਆਪਣਾ ਨਵਾਂ ਟਾਊਨ ਹਾਲ ਬਣਾਉਣ ਦੀ ਯੋਜਨਾ ਲੰਬੇ ਸਮੇਂ ਤੋਂ ਵਿਚਾਰ ਅਧੀਨ ਹੈ, ਪਰ ਅਜੇ ਤੱਕ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ। ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਦੇ ਕਾਰਜਕਾਲ ਦੌਰਾਨ ਨਗਰ ਨਿਗਮ ਦੀ ਇਮਾਰਤ ਦੀ ਚੌਥੀ ਮੰਜ਼ਿਲ ’ਤੇ ਨਵਾਂ ਟਾਊਨ ਹਾਲ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ।

Ad Position 21
No active advertisement
ਨਗਰ ਨਿਗਮ ਦਫ਼ਤਰ ਦੇ ਕੋਲ ਈ-ਬੱਸਾਂ ਲਈ ਬਣ ਰਹੀ ਇਮਾਰਤ। ਤਸਵੀਰ. ਮੁਨੀਸ਼ 22-11-2026
ਜਲੰਧਰ, 21 ਨਵੰਬਰ (ਸ਼ਿਵ)- ਨਗਰ ਨਿਗਮ ਜਲੰਧਰ ਵਲੋਂ ਹਾਊਸ ਦੀਆਂ ਮੀਟਿੰਗਾਂ ਲਈ ਆਪਣਾ ਨਵਾਂ ਟਾਊਨ ਹਾਲ ਬਣਾਉਣ ਦੀ ਯੋਜਨਾ ਲੰਬੇ ਸਮੇਂ ਤੋਂ ਵਿਚਾਰ ਅਧੀਨ ਹੈ, ਪਰ ਅਜੇ ਤੱਕ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ। ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਦੇ ਕਾਰਜਕਾਲ ਦੌਰਾਨ ਨਗਰ ਨਿਗਮ ਦੀ ਇਮਾਰਤ ਦੀ ਚੌਥੀ ਮੰਜ਼ਿਲ ’ਤੇ ਨਵਾਂ ਟਾਊਨ ਹਾਲ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਉਸ ਸਮੇਂ ਦੀਪਰਵਾ ਲਾਕੜਾ ਨਗਰ ਨਿਗਮ ਦੇ ਕਮਿਸ਼ਨਰ ਸਨ ਅਤੇ ਇਸ ਸਬੰਧੀ ਨਕਸ਼ਾ ਵੀ ਤਿਆਰ ਕਰਵਾਇਆ ਗਿਆ ਸੀ। ਹਾਲਾਂਕਿ ਬਾਅਦ ਵਿਚ ਇਹ ਫੈਸਲਾ ਵਾਪਸ ਲੈਣਾ ਪਿਆ ਕਿਉਂਕਿ ਨਗਰ ਨਿਗਮ ਦੀ ਮੌਜੂਦਾ ਇਮਾਰਤ ਨੂੰ ਹੋਰ ਭਾਰ ਚੁੱਕਣ ਦੇ ਸਮਰੱਥ ਨਹੀਂ ਮੰਨਿਆ ਗਿਆ। ਇਸ ਤੋਂ ਬਾਅਦ ਨਗਰ ਨਿਗਮ ਦੀ ਨਾਲ ਲੱਗਦੀ ਪੁਰਾਣੀ ਵਰਕਸ਼ਾਪ ਵਾਲੀ ਜਗ੍ਹਾ ’ਤੇ ਨਵਾਂ ਟਾਊਨ ਹਾਲ ਬਣਾਉਣ ਬਾਰੇ ਵਿਚਾਰ ਕੀਤਾ ਗਿਆ, ਪਰ ਇਹ ਯੋਜਨਾ ਵੀ ਅਮਲੀ ਰੂਪ ਨਹੀਂ ਲੈ ਸਕੀ। ਹੁਣ ਪੁਰਾਣੀ ਵਰਕਸ਼ਾਪ ਵਾਲੀ ਇਸ ਜਗ੍ਹਾ ’ਤੇ ਪ੍ਰਧਾਨ ਮੰਤਰੀ ਈ-ਬੱਸ ਯੋਜਨਾ ਤਹਿਤ ਜਲੰਧਰ ਵਿਚ ਚਲਾਈਆਂ ਜਾਣ ਵਾਲੀਆਂ 97 ਈ-ਬੱਸਾਂ ਲਈ ਡਿਪੂ ਤਿਆਰ ਕੀਤਾ ਜਾ ਰਿਹਾ ਹੈ। ਇਸ ਕਾਰਨ ਨਵੇਂ ਟਾਊਨ ਹਾਲ ਲਈ ਪਹਿਲਾਂ ਵਿਚਾਰੀ ਗਈ ਜਗ੍ਹਾ ਵੀ ਹੁਣ ਉਪਲਬਧ ਨਹੀਂ ਰਹੀ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਪੰਜ ਸਾਲ ਤੋਂ ਵੱਧ ਸਮੇਂ ਤੱਕ ਨਗਰ ਨਿਗਮ ਹਾਊਸ ਦੀਆਂ ਮੀਟਿੰਗਾਂ ਰੈੱਡ ਕਰਾਸ ਭਵਨ ਵਿਚ ਹੁੰਦੀਆਂ ਰਹੀਆਂ ਹਨ। ਇਸ ਦੇ ਬਾਵਜੂਦ ਨਗਰ ਨਿਗਮ ਵੱਲੋਂ ਨਵੇਂ ਟਾਊਨ ਹਾਲ ਦੀ ਲੋੜ ਨੂੰ ਲੈ ਕੇ ਸਮੇਂ-ਸਮੇਂ ’ਤੇ ਚਰਚਾ ਕੀਤੀ ਜਾਂਦੀ ਰਹੀ ਹੈ। ਸ਼ਹਿਰ ਦੇ ਲਗਾਤਾਰ ਹੋ ਰਹੇ ਵਿਸਥਾਰ ਅਤੇ ਨਵੇਂ ਰਿਹਾਇਸ਼ੀ ਇਲਾਕੇ ਵਿਕਸਿਤ ਹੋਣ ਕਾਰਨ ਆਉਣ ਵਾਲੇ ਸਮੇਂ ਵਿਚ ਵਾਰਡਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਨਵੀਂ ਵਾਰਡਬੰਦੀ ਦੌਰਾਨ ਜਲੰਧਰ ਵਿਚ ਵਾਰਡਾਂ ਦੀ ਗਿਣਤੀ 80 ਤੋਂ ਵਧਾ ਕੇ 85 ਕਰ ਦਿੱਤੀ ਗਈ ਸੀ। ਆਉਣ ਵਾਲੇ ਸਾਲਾਂ ਵਿਚ ਵਾਰਡਾਂ ਦੀ ਗਿਣਤੀ ਵਧਣ ਨਾਲ ਕੌਂਸਲਰਾਂ ਦੀ ਗਿਣਤੀ ਵੀ ਵਧੇਗੀ, ਜਿਸ ਕਾਰਨ ਵੱਡੇ ਅਤੇ ਆਧੁਨਿਕ ਟਾਊਨ ਹਾਲ ਦੀ ਲੋੜ ਹੋਰ ਮਹਿਸੂਸ ਹੋ ਸਕਦੀ ਹੈ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੇਅਰ ਵਨੀਤ ਧੀਰ ਵਲੋਂ ਨਵਾਂ ਟਾਊਨ ਹਾਲ ਬਣਾਉਣ ਸਬੰਧੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਭਾਵੇਂ ਮੌਜੂਦਾ ਟਾਊਨ ਹਾਲ ਵਿਚ ਕੌਂਸਲਰਾਂ ਅਤੇ ਹੋਰ ਲੋਕਾਂ ਦੇ ਬੈਠਣ ਲਈ ਜਗ੍ਹਾ ਦੀ ਕਮੀ ਹੈ, ਪਰ ਰੈੱਡ ਕਰਾਸ ਭਵਨ ਵਿਚ ਹੋਰ ਸਮਾਗਮਾਂ ਲਈ ਬੁਕਿੰਗ ਹੋਣ ਕਾਰਨ ਇਸ ਵਾਰ ਨਗਰ ਨਿਗਮ ਦੇ ਮੌਜੂਦਾ ਟਾਊਨ ਹਾਲ ਵਿਚ ਹੀ ਹਾਊਸ ਦੀ ਮੀਟਿੰਗ ਰੱਖੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ 43 ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਅੱਜ ਤੋਂ ਅਗਲੀ ਖ਼ਬਰ ਪੈਨਸ਼ਨਰ ਸੇਵਾ ਮੇਲੇ ਦੇ ਆਖਰੀ ਦਿਨ 300 ਪੈਨਸ਼ਨਰਾਂ ਨੇ ਲਿਆ ਜੀਵਨ ਪ੍ਰਮਾਣ ਪੱਤਰ ਤੇ ਈ-ਕੇਵਾਈਸੀ ਸੰਬੰਧੀ ਸੇਵਾਵਾਂ ਦਾ ਲ...
Ad Position 24