ਭਾਰਤ ਵਿਕਾਸ ਪ੍ਰੀਸ਼ਦ ਆਸਥਾ ਸ਼ਾਖਾ ਵਲੋਂ ਭਾਸ਼ਾ ਮੁਕਾਬਲੇ ਕਰਵਾਏ
ਜਲੰਧਰ, 21 ਨਵੰਬਰ (ਸ਼ਿਵ)- ਭਾਰਤ ਵਿਕਾਸ ਪ੍ਰੀਸ਼ਦ ਆਸਥਾ ਸ਼ਾਖਾ ਜਲੰਧਰ ਵਲੋਂ ਪੰਚਵਟੀ ਮੰਦਰ, ਬਸਤੀ ਗੁਜ਼ਾਂ ਵਿਖੇ ਸ਼੍ਰੀ ਗੁਲਸ਼ਨ ਅਰੋੜਾ ਦੀ ਪ੍ਰਧਾਨਗੀ ਹੇਠ ‘ਭਾਰਤ ਕੋ ਜਾਣੋ’ ਪ੍ਰਸ਼ਨ ਮੰਚ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਿੰਦੀ ਤੇ ਪੰਜਾਬੀ ਭਾਸ਼ਾ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦਾ ਉਦਘਾਟਨ ਸ਼੍ਰੀ ਜੀ.
ਜਲੰਧਰ, 21 ਨਵੰਬਰ (ਸ਼ਿਵ)- ਭਾਰਤ ਵਿਕਾਸ ਪ੍ਰੀਸ਼ਦ ਆਸਥਾ ਸ਼ਾਖਾ ਜਲੰਧਰ ਵਲੋਂ ਪੰਚਵਟੀ ਮੰਦਰ, ਬਸਤੀ ਗੁਜ਼ਾਂ ਵਿਖੇ ਸ਼੍ਰੀ ਗੁਲਸ਼ਨ ਅਰੋੜਾ ਦੀ ਪ੍ਰਧਾਨਗੀ ਹੇਠ ‘ਭਾਰਤ ਕੋ ਜਾਣੋ’ ਪ੍ਰਸ਼ਨ ਮੰਚ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਿੰਦੀ ਤੇ ਪੰਜਾਬੀ ਭਾਸ਼ਾ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦਾ ਉਦਘਾਟਨ ਸ਼੍ਰੀ ਜੀ.ਡੀ. ਕੁੰਦਰਾ ਤੇ ਪੰਚਵਟੀ ਗਊਸ਼ਾਲਾ ਦੇ ਪ੍ਰਧਾਨ ਸ਼੍ਰੀ ਲੱਕੀ ਮਲਹੋਤਰਾ ਵਲੋਂ ਜੋਤੀ ਪ੍ਰਚੰਡ ਕਰਕੇ ਤੇ ਵੰਦੇ ਮਾਤਰਮ ਨਾਲ ਕੀਤਾ ਗਿਆ। ਇਸ ਮੁਕਾਬਲੇ ’ਚ ਸ਼ਿਵ ਦੇਵੀ ਗਰਲਜ਼ ਹਾਈ ਸਕੂਲ, ਸੇਠ ਹੁਕਮ ਚੰਦ ਸਕੂਲ, ਸ਼ਿਵ ਜੋਤੀ ਪਬਲਿਕ ਸਕੂਲ ਤੇ ਜਲੰਧਰ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਭਾਰਤ ਕੋ ਜਾਣੋ ਪ੍ਰਸ਼ਨ ਮੰਚ ਵਿਚ ਸੇਠ ਹੁਕਮ ਚੰਦ ਸਕੂਲ ਦੀਆਂ ਜੂਨੀਅਰ ਤੇ ਸੀਨੀਅਰ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਹਿੰਦੀ ਭਾਸ਼ਾ ਦੇ ਮੁਕਾਬਲੇ ’ਚ ਸੇਠ ਹੁਕਮ ਚੰਦ ਸਕੂਲ ਅਤੇ ਪੰਜਾਬੀ ਮੁਕਾਬਲੇ ’ਚ ਸ਼ਿਵ ਜੋਤੀ ਪਬਲਿਕ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਕੁਲਦੀਪ ਜੈਨ, ਬੀ.ਬੀ. ਮਲਹੋਤਰਾ, ਅਨਿਲ ਕਪੂਰ, ਰਾਜੀਵ ਚੋਪੜਾ, ਰਾਜੀਵ ਵਰਮਾ, ਕੁੱਕੂ ਭਾਰਦਵਾਜ, ਵਿਨੋਦ ਕੁਮਾਰ, ਰਾਜ ਸ਼ਰਮਾ, ਰਾਕੇਸ਼ ਭਾਰਦਵਾਜ ਸਮੇਤ ਸਕੂਲਾਂ ਦੇ ਅਧਿਆਪਕ ਤੇ ਹੋਰ ਪਤਵੰਤੇ ਹਾਜ਼ਰ ਸਨ।