22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬਾਜਵਾ ਕਲਾਂ ਸਕੂਲ ਦੇ 12 ਵਿਦਿਆਰਥੀਆਂ ਵਲੋਂ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦੇ ਮੁਕਾਬਲਿਆਂ ’ਚੋਂ ਪੁਜ਼ੀਸ਼ਨਾਂ ਹਾਸਲ

ਸ਼ਾਹਕੋਟ, 21 ਨਵੰਬਰ (ਦਲਜੀਤ ਸਿੰਘ ਸਚਦੇਵਾ)-ਸਕੂਲ ਆਫ਼ ਐਮੀਨੈਂਸ ਬਾਜਵਾ ਕਲਾਂ (ਸ਼ਾਹਕੋਟ) ਦੇ 12 ਵਿਦਿਆਰਥੀਆਂ ਨੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦੇ ਮੁਕਾਬਲਿਆਂ ’ਚੋਂ ਪੁਜੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਂਧੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲੂਵਾਲ ਵਿਖੇ ਬਲਾਕ ਨੋਡਲ ਅਫ਼ਸਰ ਜਸਪਾਲਜੀਤ ਕੌਰ ਤੇ ਸੁਖਵਿੰਦਰਪ੍ਰੀਤ ਸਿੰਘ ਹੈੱਡਮਾਸਟਰ ਰੂਪੇਵਾਲ ਸਕੂਲ ਦੀ ਅਗਵਾਈ ਹੇਠ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ ਗਏ, ਜਿਸ ’ਚ ਬਲਾਕ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 22-11-2026
ਸ਼ਾਹਕੋਟ, 21 ਨਵੰਬਰ (ਦਲਜੀਤ ਸਿੰਘ ਸਚਦੇਵਾ)-ਸਕੂਲ ਆਫ਼ ਐਮੀਨੈਂਸ ਬਾਜਵਾ ਕਲਾਂ (ਸ਼ਾਹਕੋਟ) ਦੇ 12 ਵਿਦਿਆਰਥੀਆਂ ਨੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦੇ ਮੁਕਾਬਲਿਆਂ ’ਚੋਂ ਪੁਜੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਂਧੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲੂਵਾਲ ਵਿਖੇ ਬਲਾਕ ਨੋਡਲ ਅਫ਼ਸਰ ਜਸਪਾਲਜੀਤ ਕੌਰ ਤੇ ਸੁਖਵਿੰਦਰਪ੍ਰੀਤ ਸਿੰਘ ਹੈੱਡਮਾਸਟਰ ਰੂਪੇਵਾਲ ਸਕੂਲ ਦੀ ਅਗਵਾਈ ਹੇਠ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ ਗਏ, ਜਿਸ ’ਚ ਬਲਾਕ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਗਾਇਡ ਅਧਿਆਪਕ ਰਜਨੀ ਬਾਲਾ ਸਾਇੰਸ ਮਿਸਟ੍ਰੈੱਸ ਤੇ ਭੁਪਿੰਦਰ ਕੁਮਾਰ ਸੱਗੂ ਦੀ ਦੇਖ-ਰੇਖ ਹੇਠ ਬਾਜਵਾ ਕਲਾਂ ਸਕੂਲ ਦੇ ਬੱਚਿਆਂ ਨੇ ਮੁਕਾਬਲੇ ’ਚ ਹਿੱਸਾ ਲੈ ਕੇ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਮਿਡਲ ਤੇ ਸੈਕੰਡਰੀ ਪੱਧਰ ’ਤੇ ਕੁੱਲ 12 ਥੀਮ ਬਣਾ ਕੇ ਮੁਕਾਬਲੇ ਕਰਵਾਏ ਗਏ, ਜਿਸ ’ਚੋਂ ਬਿਹਤਰ ਜ਼ਿੰਦਗੀ ਲਈ ਏ.ਆਈ ਥੀਮ ’ਚੋਂ ਬਾਜਵਾ ਕਲਾਂ ਸਕੂਲ ਦੀ 7ਵੀਂ ਦੀ ਕਵਿਤਾ ਨੇ ਦੂਜਾ ਤੇ 10ਵੀਂ-ਏ ਜਮਾਤ ’ਚੋਂ ਸਿਮਰਨ ਘਾਰੂ ਨੇ ਪਹਿਲਾ, ਸਿਹਤ, ਸਫ਼ਾਈ ਤੇ ਸਵੱਛਤਾ ਥੀਮ ’ਚੋਂ 7ਵੀਂ ਦੀ ਸੀਰਤ ਹੀਰ ਨੇ ਪਹਿਲਾ ਤੇ 10ਵੀਂ-ਡੀ ਦੀ ਨਵਦੀਪ ਕੌਰ ਨੇ ਪਹਿਲਾ, ਹਰੀ ਊਰਜਾ ਤੇ ਵਾਤਾਵਰਨ ਦੀ ਸੰਭਾਲ ਥੀਮ ’ਚੋਂ 8ਵੀਂ ਦੀ ਹਰਮਨਪ੍ਰੀਤ ਕੌਰ ਨੇ ਪਹਿਲਾ ਤੇ 9ਵੀਂ-ਡੀ ਦੀ ਏਜੰਲ ਨੇ ਦੂਸਰਾ, ਰਵਾਇਤੀ ਖੇਤੀ ਥੀਮ ’ਚੋਂ 7ਵੀਂ ਦੇ ਸਮਰਜੀਤ ਸਿੰਘ ਨੇ ਦੂਸਰਾ ਤੇ 10ਵੀਂ-ਡੀ ਦੀ ਰਮਨਦੀਪ ਕੌਰ ਨੇ ਦੂਸਰਾ, ਪੇਂਡੂ ਕਾਇਆ ਕਲਪ ਲਈ ਵਿਗਿਆਨ ਥੀਮ ’ਚੋਂ 7ਵੀਂ ਦੀ ਬਬਲੀਨ ਕੌਰ ਨੇ ਦੂਸਰਾ ਤੇ 9ਵੀਂ-ਏ ਦੀ ਅਕਸ਼ਰਾ ਨੇ ਦੂਸਰਾ ਅਤੇ ਆਫ਼ਤ ਪ੍ਰਬੰਧਨ ਥੀਮ ’ਚੋਂ 7ਵੀਂ ਦੇ ਅਮਿੰਦਰ ਸਿੰਘ ਨੇ ਪਹਿਲਾ ਤੇ 10ਵੀਂ-ਡੀ ਦੇ ਮਨਰਾਜ ਸਿੰਘ ਨੇ ਪਹਿਲਾ ਹਾਸਲ ਕਰਕੇ ਸਕੂਲ ਦਾ ਨਾਂਅ ਚਮਕਾਇਆ ਹੈ। ਜੇਤੂ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਿੰ: ਹਰਪ੍ਰੀਤ ਸਿੰਘ ਸੋਂਧੀ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਬੱਚਿਆਂ ਨੇ ਆਪਣੀ ਕਲਾ, ਗਿਆਨ ਤੇ ਸਿਰਜਣਾਤਮਕ ਸੋਚ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਲੈਕਚਰਾਰ ਦੇਵ ਰਾਜ, ਲੈਕਚਰਾਰ ਰਾਜਵਿੰਦਰ ਸਿੰਘ, ਲੈਕਚਰਾਰ ਮਧੂ ਬਾਲਾ, ਗੁਰਚਰਨ ਸਿੰਘ ਮੈਥ ਮਾਸਟਰ, ਗੁਰਇਕਬਾਲ ਸਿੰਘ ਜੂਨੀਅਰ ਸਹਾਇਕ, ਅਮਰਜੀਤ ਸਿੰਘ ਕੰਪਿਊਟਰ ਅਧਿਆਪਕ, ਕਮਲਪ੍ਰੀਤ ਕੌਰ ਮੈਥ ਮਿਸਟ੍ਰੈੱਸ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਨੂੰ ਪਾਲਾ ਜਲਾਲਪੁਰ ਵਲੋਂ 11 ਹਜ਼ਾਰ ਰੁਪਏ ਦੀ ਸੇਵਾ ਭੇਟ ਅਗਲੀ ਖ਼ਬਰ ਐਡਵੋਕੇਟ ਧਾਮੀ ਦੇ ਛੇਵੀਂ ਵਾਰ ਪ੍ਰਧਾਨ ਬਣਨ ’ਤੇ ਜਥੇ. ਕਲਿਆਣ ਵਲੋਂ ਖੁਸ਼ੀ ਦਾ ਪ੍ਰਗਟਾਵਾ
Ad Position 24