22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਲਛਮਣ ਸਿੰਘ ਨਬੀਪੁਰ ਸਰਬਸੰਮਤੀ ਨਾਲ ਬਣੇ ਐਸ.ਸੀ./ ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ

ਸ਼ਾਹਕੋਟ/ ਮਹਿਤਪੁਰ , 21 ਨਵੰਬਰ (ਸੁਖਦੀਪ ਸਿੰਘ, ਲਖਵਿੰਦਰ ਸਿੰਘ)-ਐੱਸ. ਸੀ.

Ad Position 21
No active advertisement
ਅਜੀਤ ਡੈਸਕ 22-11-2026
ਸ਼ਾਹਕੋਟ/ ਮਹਿਤਪੁਰ , 21 ਨਵੰਬਰ (ਸੁਖਦੀਪ ਸਿੰਘ, ਲਖਵਿੰਦਰ ਸਿੰਘ)-ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਵਿਸ਼ੇਸ਼ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਸਰਪ੍ਰਸਤ ਗੁਰਮੇਜ ਲਾਲ ਹੀਰ ਤੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਪਰਜੀਆਂ ਨੇ ਦੱਸਿਆ ਕਿ ਮੀਟਿੰਗ ’ਚ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਸੇਵਾ-ਮੁਕਤੀ ਕਾਰਨ ਖਾਲੀ ਹੋਏ ਸੂਬਾ ਪ੍ਰਧਾਨ ਦੇ ਅਹੁਦੇ ਲਈ ਲਛਮਣ ਸਿੰਘ ਨਬੀਪੁਰ ਨੂੰ ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਚੁਣਿਆ ਗਿਆ। ਇਹ ਚੋਣ ਚੀਫ ਆਰਗੇਨਾਈਜ਼ਰ ਪਰਮਿੰਦਰ ਸਿੰਘ ਗੁਰਦਾਸਪੁਰ, ਸਾਬਕਾ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ, ਸੀਨੀਅਰ ਆਗੂ ਹਰਬੰਸ ਲਾਲ ਪਰਜੀਆਂ ਤੇ ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਤਰਨਤਾਰਨ ’ਤੇ ਅਧਾਰਿਤ ਕਮੇਟੀ ਨੇ ਸੁਹਿਰਦਤਾ ਨਾਲ ਕਰਵਾਈ। ਇਸੇ ਤਰ੍ਹਾਂ ਹਾਜ਼ਰ ਮੈਂਬਰਾਂ ਨੇ ਪਰਵਿੰਦਰ ਸਿੰਘ ਭਾਰਤੀ ਨੂੰ ਜਨਰਲ ਸਕੱਤਰ ਤੇ ਬੇਅੰਤ ਸਿੰਘ ਭਾਂਬਰੀ ਨੂੰ ਚੀਫ਼ ਆਰਗੇਨਾਈਜ਼ਰ ਚੁਣਿਆ। ਸਾਰੇ ਆਗੂਆਂ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਆਸ ਜਤਾਈ ਕਿ ਸਾਰੇ ਸਾਥੀ ਜਥੇਬੰਦੀ ਦੀ ਬਿਹਤਰੀ ਲਈ ਸੁਹਿਰਦ ਯਤਨ ਕਰਨਗੇ। ਨਵੇਂ ਚੁਣੇ ਗਏ ਚੀਫ ਆਰਗੇਨਾਈਜ਼ਰ ਬੇਅੰਤ ਸਿੰਘ ਭਾਂਬਰੀ, ਸੂਬਾ ਪ੍ਰਧਾਨ ਲਛਮਣ ਸਿੰਘ ਨਬੀਪੁਰ ਤੇ ਜਨਰਲ ਸਕੱਤਰ ਪਰਵਿੰਦਰ ਸਿੰਘ ਭਾਰਤੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਕਜੁੱਟ ਹੋ ਕੇ ਅਧਿਆਪਕਾਂ, ਵਿਦਿਆਰਥੀਆਂ ਤੇ ਸਮਾਜ ਦੇ ਹਿੱਤਾਂ ਦੀ ਰਾਖੀ ਕਰਨਗੇ। ਮੀਟਿੰਗ ’ਚ ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਵੀਰ ਸਿੰਘ, ਸਰਪ੍ਰਸਤ ਗੁਰਮੇਜ ਲਾਲ ਹੀਰ, ਸੀਨੀਅਰ ਮੀਤ ਪ੍ਰਧਾਨ ਦੇਵ ਰਾਜ ਜਲੰਧਰ, ਸਾਬਕਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ ਪਰਜੀਆਂ, ਸੁਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਲੈਕ. ਨਾਹਰ ਸਿੰਘ ਫਤਹਿਗੜ੍ਹ ਸਾਹਿਬ, ਸੁਨੀਲ ਕੁਮਾਰ ਜਲੰਧਰ, ਦੇਸ ਰਾਜ ਜਲੰਧਰ, ਲੈਕਚਰਾਰ ਪ੍ਰੇਮ ਸਿੰਘ ਆਦਮਪੁਰ, ਦੇਸ ਰਾਜ, ਸੁਖਚਰਨ ਜਲੰਧਰ, ਦੀਪਕ ਆਦਮਪੁਰ, ਮਦਨ ਮੰਡ, ਪ੍ਰਿੰਸੀਪਲ ਅਸ਼ੋਕ ਬਸਰਾ, ਰਵਿੰਦਰ ਨੂਰਮਹਿਲ, ਅਮਰੀਕ ਸਿੰਘ, ਜਸਵੀਰ ਚੌਹਾਨ ਲੋਹੀਆਂ, ਹਰਵਿੰਦਰ ਸਿੰਘ, ਸੁਖਵਿੰਦਰਪਾਲ ਜਲੰਧਰ, ਕੁਲਵਿੰਦਰ ਸਿੰਘ, ਪ੍ਰਧਾਨ ਹਰਬੰਸ ਲਾਲ ਜਲੰਧਰ, ਅਵਤਾਰ ਭਾਬਰੀ, ਰਣਦੀਪ ਸਿੰਘ ਮਾਲੇਰਕੋਟਲਾ, ਜਸਵੀਰ ਸਿੰਘ ਬੀਹਲਾ ਬਰਨਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਵਿਖੇ ਕਿਡਜ਼ ਕਾਰਨੀਵਲ ਮੇਲਾ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਨੂੰ ਪਾਲਾ ਜਲਾਲਪੁਰ ਵਲੋਂ 11 ਹਜ਼ਾਰ ਰੁਪਏ ਦੀ ਸੇਵਾ ਭੇਟ
Ad Position 24