22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਡਾ. ਬਰਜਿੰਦਰ ਸਿੰਘ ਹਮਦਰਦ, ਮੇਅਰ ਵਨੀਤ ਧੀਰ ਤੇ ਨਿਤਿਨ ਕੋਹਲੀ ਨੇ ਕੀਤਾ ਸੜਕ ਦਾ ਉਦਘਾਟਨ

ਜਲੰਧਰ, 21 ਨਵੰਬਰ (ਜਤਿੰਦਰ ਪੰਮੀ)–ਸੁਤੰਤਰਤਾ ਸੈਨਾਨੀ ਮਹਾਰਾਜ ਕ੍ਰਿਸ਼ਨ ਖੰਨਾ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਸਨਮਾਨ ਦਿੰਦਿਆਂ ਲਾਜਪਤ ਨਗਰ ਤੋਂ ਗੁਲਾਬ ਪਾਰਕ ਤੱਕ ਜਾਣ ਵਾਲੀ ਸੜਕ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ। ਸ਼ਨੀਵਾਰ ਨੂੰ ਕਰਵਾਏ ਗਏ ਇੱਕ ਸਾਦੇ ਸਮਾਗਮ ਦੌਰਾਨ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ.

Ad Position 21
No active advertisement
ਅਜੀਤ ਡੈਸਕ 22-11-2026
ਜਲੰਧਰ, 21 ਨਵੰਬਰ (ਜਤਿੰਦਰ ਪੰਮੀ)–ਸੁਤੰਤਰਤਾ ਸੈਨਾਨੀ ਮਹਾਰਾਜ ਕ੍ਰਿਸ਼ਨ ਖੰਨਾ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਸਨਮਾਨ ਦਿੰਦਿਆਂ ਲਾਜਪਤ ਨਗਰ ਤੋਂ ਗੁਲਾਬ ਪਾਰਕ ਤੱਕ ਜਾਣ ਵਾਲੀ ਸੜਕ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ। ਸ਼ਨੀਵਾਰ ਨੂੰ ਕਰਵਾਏ ਗਏ ਇੱਕ ਸਾਦੇ ਸਮਾਗਮ ਦੌਰਾਨ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਮੇਅਰ ਵਨੀਤ ਧੀਰ ਅਤੇ ਕੇਂਦਰੀ ਹਲਕੇ ਤੋਂ ‘ਆਪ’ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਇਸ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਖੰਨਾ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ। ਸਵਰਗੀ ਮਹਾਰਾਜ ਕ੍ਰਿਸ਼ਨ ਖੰਨਾ ਦੇ ਪੁੱਤਰ ਅਤੇ ਸੀਨੀਅਰ ਪੱਤਰਕਾਰ ਇਰਵਿਨ ਖੰਨਾ ਨੇ ਆਪਣੇ ਪਿਤਾ ਦੇ ਨਾਂ ’ਤੇ ਸੜਕ ਦਾ ਨਾਂ ਰੱਖਣ ਲਈ ਮੇਅਰ ਅਤੇ ਨਗਰ ਨਿਗਮ ਜਲੰਧਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਪਿਤਾ ਵੱਲੋਂ ਸਮਾਜ ਲਈ ਕੀਤੇ ਗਏ ਜੀਵਨ ਭਰ ਦੇ ਕੰਮਾਂ ਲਈ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਨੇ ਸਮਾਗਮ ਵਿੱਚ ਸ਼ਾਮਿਲ ਹੋਏ ਸਾਰੇ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਵਿੱਚ ਰਾਕੇਸ਼ ਖੰਨਾ, ਵੀਨੂ ਖੰਨਾ, ਸਰਿਤਾ ਖੰਨਾ, ਰੇਣੂ ਮਹਿੰਦਰੂ, ਅਜੀਤ ਮਹਿੰਦਰੂ, ਪੁਨੀਤ ਖੰਨਾ, ਰਿਤਿਨ ਖੰਨਾ, ਰੁਬੀਨਾ ਖੰਨਾ, ਮਨਪ੍ਰੀਤ ਖੰਨਾ, ਨਿਧੀ ਨੰਦਾ, ਕਨਵ ਨੰਦਾ, ਸ਼ੁਭ੍ਰਿਤ ਗਿੱਲ, ਅਨੂਪ ਗਿੱਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਵਿਦਾਸੀਆ ਕੌਮ ਨੂੰ ਸਮਰਪਿਤ 15ਵਾਂ ਮਹਾਨ ਸੰਤ ਸੰਮੇਲਨ ਕਰਵਾਇਆ ਅਗਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਵਿਖੇ ਕਿਡਜ਼ ਕਾਰਨੀਵਲ ਮੇਲਾ ਕਰਵਾਇਆ
Ad Position 24