22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਲੋਹੀਆਂ ਦੇ ਪਿੰਡ ਚੱਕ ਚੇਲਾ ’ਚ ਜ਼ਮੀਨੀ ਵਿਵਾਦ ਦੇ ਚਲਦੇ ਦੋ ਧਿਰਾਂ ਵਿਚਕਾਰ ਹੋਈ ਲੜਾਈ, ਤਿੰਨ ਜ਼ਖ਼ਮੀ

ਲੋਹੀਆਂ ਖਾਸ, 21 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪਿੰਡ ਚੱਕ ਚੇਲਾ ਵਿਖੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਵਿਵਾਦ ਇਸ ਕਦਰ ਭਖ ਗਿਆ ਕਿ ਦੋਵਾਂ ਧਿਰਾਂ ਵਿਚਕਾਰ ਹੋਈ ਲੜਾਈ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ| ਸਿਵਲ ਹਸਪਤਾਲ ਲੋਹੀਆਂ ਵਿਖੇ ਜ਼ੇਰੇ ਇਲਾਜ ਪਹਿਲੀ ਧਿਰ ਦੇ ਗੁਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਚੱਕ ਚੇਲਾ ਨੇ ਦੱਸਿਆ ਕਿ ਉਨ੍ਹਾਂ ਦੀ ਪਿਤਾ ਅਤੇ ਦਾਦੇ ਦੀ ਜੱਦੀ ਜ਼ਮੀਨ ਹੈ, ਜਿਸ ਵਿਚ ਉਸ ਦੇ ਅਤੇ ਉਸ ਦੇ ਮਰਹੂਮ ਭਰਾ ਦੇ ਹਿੱਸੇ ਦੀ ਜ਼ਮੀਨ ਵੀ ਸ਼ਾਮਲ ਹੈ| ਉਸ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਭਰਾ ਅਮਰੀਕ ਸਿੰਘ ਨੇ ਆਪਣੀ ਜ਼ਮੀਨ ਪੰਜ ਸਾਲ ਲਈ ਉਸ ਨੂੰ ਠੇਕੇ ’ਤੇ ਦਿੱਤੀ ਸੀ, ਪਰ ਇਸੇ ਦੌਰਾਨ ਉਸਦੀ ਮੌਤ ਹੋ ਗਈ ਹੈ ਅਤੇ ਠੇਕੇਦਾਰ ਉਨ੍ਹਾਂ ਦੀ ਜ਼ਮੀਨ ਨਹੀਂ ਛੱਡ ਰਿਹਾ, ਜਿਸ ਨੂੰ ਲੈ ਕੇ ਉਸ ਠੇਕੇਦਾਰ ਵਲੋਂ ਸਾਡੇ ਨਾਲ ਕੁੱਟਮਾਰ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ ਇਸ ਲੜਾਈ ਵਿੱਚ ਜਿਥੇ ਮੇਰੇ ਸੱਟਾਂ ਲੱਗੀਆਂ ਹਨ ਉਥੇ ਸਾਡੇ ਵਿਚਕਾਰ ਬਚਾਅ ਕਰਨ ਲਈ ਆਈ ਸਾਡੀ ਭਾਣਜੀ ਸਮਨਮਨਪ੍ਰੀਤ ਕੌਰ ਦਾ ਵੀ ਦੰਦ ਤੋੜ ਦਿੱਤਾ ਹੈ| ਜਦਕਿ ਦੂਜੇ ਪਾਸੇ ਦੂਜੀ ਧਿਰ ਦੇ ਸੂਬਾ ਸਿੰਘ ਵਾਸੀ ਚੱਕ ਚੇਲਾ ਨੇ ਦੱਸਿਆ ਕਿ ਜ਼ਮੀਨ ਮਾਲਕ ਅਮਰੀਕ ਸਿੰਘ ਨੇ ਆਪਣੀ ਜ਼ਮੀਨ ਸਾਨੂੰ ਪੰਜ ਸਾਲ ਲਈ ਠੇਕੇ ’ਤੇ ਦਿੱਤੀ ਸੀ, ਜਿਸ ਵਿਚੋਂ ਹੁਣ ਲਗਪਗ ਛੇ ਮਹੀਨੇ ਬਾਕੀ ਰਹਿੰਦੇ ਹਨ, ਇਸੇ ਦੌਰਾਨ ਅਮਰੀਕ ਸਿੰਘ ਦੀ ਮੌਤ ਹੋ ਗਈ ਹੈ ਅਤੇ ਉਸਦਾ ਪਰਿਵਾਰ ਵੀ ਸਾਨੂੰ ਜਮੀਨ ਰਹਿਦੇ ਸਮੇਂ 6 ਮਹੀਨੇ ਤੱਕ ਵਾਹੁਣ ਲਈ ਦੇਣ ਵਾਸਤੇ ਸਹਿਮਤ ਹੈ| ਉਨ੍ਹਾਂ ਹੈਰਾਨੀ ਜਾਹਰ ਕੀਤੀ ਕਿ ਗੁਰਵਿੰਦਰ ਸਿੰਘ ਅਤੇ ਉਸ ਨਾਲ ਆਏ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ ਅਤੇ ਮੇਰੇ ਸਟਾਂ ਮਾਰੀਆਂ ਹਨ| ਇਸ ਸੰਬੰਧੀ ਥਾਣਾ ਲੋਹੀਆਂ ਦੇ ਮੁਖੀ ਸੁਖਜਿੰਦਰ ਸਿੰਘ ਖੈਹਿਰਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ, ਸਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ, ਜੋ ਵੀ ਧਿਰ ਦੋਸ਼ੀ ਹੋਈ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ|

Ad Position 21
No active advertisement
ਅਜੀਤ ਡੈਸਕ 22-11-2026

Ad Position 22
No active advertisement
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਸ਼ਾਹਕੋਟ ’ਚ ਕਰੀਅਰ ਕਾਊਂਸਲਿੰਗ ਸੈਮੀਨਾਰ ਅਗਲੀ ਖ਼ਬਰ ਰਵਿਦਾਸੀਆ ਕੌਮ ਨੂੰ ਸਮਰਪਿਤ 15ਵਾਂ ਮਹਾਨ ਸੰਤ ਸੰਮੇਲਨ ਕਰਵਾਇਆ
Ad Position 24