25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਕੈਂਬਰਿਜ ਇਨੋਵੇਟਿਵ ਸਕੂਲ ਨੇ ਨੈਸ਼ਨਲ ਅਧਿਆਪਕ ਕਾਨਫਰੰਸ ’ਚ ਕੀਤੀ ਜਲੰਧਰ ਦੀ ਨੁਮਾਇੰਦਗੀ

ਜਲੰਧਰ, 24 ਨਵੰਬਰ (ਜਸਪਾਲ ਸਿੰਘ)-ਕੈਂਬਰਿਜ ਇਨੋਵੇਟਿਵ ਸਕੂਲ ਨੇ ਪਿਛਲੇ ਦਿਨੀਂ ਪੂਨੇ ’ਚ ਆਯੋਜਿਤ ‘ਕੰਪਿਊਟੇਸ਼ਨਲ ਥਿੰਕਿੰਗ (ਸੀ. ਟੀ.)

Ad Position 21
No active advertisement
ਕੈਂਬਰਿਜ ਇਨੋਵੇਟਿਵ ਸਕੂਲ ਵਿਖੇ ਕਰਵਾਈ ਗਈ ਨੈਸ਼ਨਲ ਅਧਿਆਪਕ ਕਾਨਫਰੰਸ ’ਚ ਹਿੱਸਾ ਲੈਣ ਮੌਕੇ ਮੈਡਮ ਦੀਪਾ ਡੋਗਰਾ ਚੀਫ ਅਕੈਡਮਿਕ ਡਾਇਰੈਕਟਰ ਅਤੇ ਪ੍ਰਿੰਸੀਪਲ ਡਾ. ਕਿਰਨਜੋਤ ਢਿੱਲੋਂ। ਅਜੀਤ ਤਸਵੀਰ 25-11-2026
ਜਲੰਧਰ, 24 ਨਵੰਬਰ (ਜਸਪਾਲ ਸਿੰਘ)-ਕੈਂਬਰਿਜ ਇਨੋਵੇਟਿਵ ਸਕੂਲ ਨੇ ਪਿਛਲੇ ਦਿਨੀਂ ਪੂਨੇ ’ਚ ਆਯੋਜਿਤ ‘ਕੰਪਿਊਟੇਸ਼ਨਲ ਥਿੰਕਿੰਗ (ਸੀ. ਟੀ.) ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਸਾਖਰਤਾ ਦੇ ਵਿਕਾਸ’ ਬਾਰੇ ਸੀ. ਬੀ. ਐਸ. ਈ. ਨੈਸ਼ਨਲ ਕਾਨਫਰੰਸ ’ਚ ਹਿੱਸਾ ਲਿਆ। ਇਸ ਦੌਰਾਨ ਸਕੂਲ ਨੂੰ ‘ਵਿਸ਼ਾ-ਅੰਤਰ ਸੰਬੰਧ-ਵੱਖ-ਵੱਖ ਵਿਸ਼ਿਆਂ ’ਚ ਸੀ. ਟੀ.’ਸ਼੍ਰੇਣੀ ’ਚ ਪੂਰੇ ਭਾਰਤ ਪੱਧਰ ‘ਤੇ ‘ਸਰਵੋਤਮ ਐਕਸ਼ਨ ਰਿਸਰਚ ਪੇਪਰ’ ਵਜੋਂ ਮਾਨਤਾ ਪ੍ਰਾਪਤ ਹੋਈ। ਕਾਨਫਰੰਸ ’ਚ ਦੇਸ਼ ਭਰ ਦੇ ਲਗਭਗ 1300 ਪ੍ਰਿੰਸੀਪਲ, ਡਾਇਰੈਕਟਰ, ਸਕੂਲ ਤੇ ‘ਸਹੋਦਿਆ ਕੰਪਲੈਕਸ’ ਇਕੱਠੇ ਹੋਏ। ਉਨ੍ਹਾਂ ਨੇ ਸੀ. ਟੀ. ਤੇ ਏ. ਆਈ. ਸਾਖਰਤਾ ਨੂੰ ਵਿਕਸਤ ਕਰਨ, ਵੱਖ-ਵੱਖ ਵਿਸ਼ਿਆਂ ’ਚ ਇਨ੍ਹਾਂ ਦੀ ਵਰਤੋਂ ਕਰਨ, ਅਧਿਆਪਕਾਂ ਦੀ ਤਿਆਰੀ ਨੂੰ ਮਜ਼ਬੂਤ ਕਰਨ, ਵਧੀਆ ਅਭਿਆਸਾਂ ਨੂੰ ਸਾਂਝਾ ਕਰਨ, ਜ਼ਿੰਮੇਵਾਰ ਏ. ਆਈ. ਬਾਰੇ ਵਿਚਾਰ ਕਰਨ, ਅਤੇ ਅਜਿਹੇ ਵਿਹਾਰਕ ਮਾਡਲ ਤਿਆਰ ਕਰਨ ’ਤੇ ਚਰਚਾ ਕੀਤੀ ਜਿਨ੍ਹਾਂ ਨੂੰ ਹੋਰ ਸਕੂਲ ਵੀ ਅਪਣਾ ਸਕਣ। ਸਕੂਲ ਵਲੋਂ ਪੇਸ਼ ਕੀਤੇ ਗਏ ਖੋਜ ਪੱਤਰ ਦੀ ਸੀ. ਬੀ. ਐਸ. ਈ. ਪੈਨਲ ਦੁਆਰਾ ਸ਼ਲਾਘਾ ਕੀਤੀ ਗਈ। ਸਕੂਲ ਦਾ ਇਹ ਸਫ਼ਰ ਉਸ ਦਿਨ ਸ਼ੁਰੂ ਹੋਇਆ ਜਦੋਂ ਸੀ. ਬੀ. ਐਸ. ਈ. ਨੇ ਆਪਣਾ ਸਰਕੂਲਰ ਜਾਰੀ ਕੀਤਾ। ਇਸ ਪਹਿਲਕਦਮੀ ਨੂੰ ਅੱਗੇ ਵਧਾਉਂਦੇ ਹੋਏ ਸਕੂਲ ਨੇ ਦੋ ਜਮਾਤਾਂ ਦੀ ਚੋਣ ਕੀਤੀ—ਇੱਕ ‘ਪ੍ਰੈਪਰੇਟਰੀ ਸਟੇਜ’ (ਮੁੱਢਲੇ ਪੜਾਅ) ਤੋਂ ਅਤੇ ਦੂਜੀ ‘ਮਿਡਲ ਸਟੇਜ’ (ਮੱਧ ਪੜਾਅ) ਤੋਂ। ਦੋਵਾਂ ਪੜਾਵਾਂ ਦੇ ਅਧਿਆਪਕਾਂ ਨੇ ਸਕੂਲ ’ਚ ਹੀ ਸਿਖਲਾਈ ਪ੍ਰਾਪਤ ਕੀਤੀ, ਪਾਠ ਯੋਜਨਾਬੰਦੀ ’ਚ ਮਿਲ ਕੇ ਕੰਮ ਕੀਤਾ ਤੇ ਵੱਖ-ਵੱਖ ਵਿਸ਼ਿਆਂ ’ਚ ਸੀ. ਟੀ. ਤੇ ਏ. ਆਈ. ਨੂੰ ਸ਼ਾਮਿਲ ਕਰਕੇ ਨਵੀਨਤਾਕਾਰੀ ਅਧਿਆਪਨ ਤਰੀਕੇ ਲਾਗੂ ਕੀਤੇ। ‘ਲਰਨਿੰਗ ਵਿੰਗਜ਼ ਐਜੂਕੇਸ਼ਨ ਸਿਸਟਮ’’ ਕਾਰਜਕਾਰੀ ਮੈਂਬਰਾਂ ਦੀ ਡਾ. ਪ੍ਰਿਯੰਕਾ ਭਾਟੀਆ ਡਰਹਮ (ਯੂ.ਕੇ.), ਸ੍ਰੀ ਸ਼ਿਆਮ ਸੁੰਦਰ ਆਈ. ਆਈ. ਐਮ. ਬੰਗਲੌਰ, ਸ੍ਰੀ ਵੈਂਕਟੇਸਨ ਨਟਰਾਜਨ, ਆਈ. ਆਈ. ਟੀ. ਮੁੰਬਈ, ਆਈ. ਐਸ. ਬੀ. ਹੈਦਰਾਬਾਦ ਦੀ ਅਗਵਾਈ ਹੇਠ ਹੋਇਆ।
Ad Position 22
No active advertisement
ਪਿਛਲੀ ਖ਼ਬਰ ਪਾਸਟਰ ਹਰਪ੍ਰੀਤ ਸਿੰਘ ਦਿਓਲ ਦੀ ਅਗਵਾਈ ਹੇਠ ਈਸਾਈ ਭਾਈਚਾਰੇ ਦੀ ਮੀਟਿੰਗ ਅਗਲੀ ਖ਼ਬਰ ਐੱਮ.ਐੱਸ. ਲੋਹੀਆ
Ad Position 24