ਬੀਮਾ ਕੰਪਨੀ ਦੇ ਮੁਲਾਜ਼ਮ ਦੀ ਦਫ਼ਤਰ ਦੇ ਬਾਹਰੋਂ ਐਕਟਿਵਾ ਚੋਰੀ-ਸੀ. ਸੀ. ਟੀ. ਵੀ. ’ਚ ਕੈਦ ਹੋਈ ਘਟਨਾ
ਜਲੰਧਰ, 24 ਨਵੰਬਰ (ਜਤਿੰਦਰ ਪੰਮੀ)-ਬੱਸ ਅੱਡੇ ਦੇ ਸਾਹਮਣੇ ਬੀਮਾ ਕੰਪਨੀ ਦੇ ਦਫ਼ਤਰ ’ਚ ਤਾਇਨਾਤ ਮੁਲਾਜ਼ਮ ਦੀ ਐਕਟਿਵਾ ਬਿਲਡਿੰਗ ਦੇ ਹੇਠੋਂ ਚੋਰੀ ਹੋ ਗਈ। ਚੋਰੀ ਦੀ ਇਹ ਵਾਰਦਾਤ ਨੇੜਲੀ ਇਮਾਰਤ ’ਚ ਲੱਗੇ ਸੀ.
ਜਲੰਧਰ, 24 ਨਵੰਬਰ (ਜਤਿੰਦਰ ਪੰਮੀ)-ਬੱਸ ਅੱਡੇ ਦੇ ਸਾਹਮਣੇ ਬੀਮਾ ਕੰਪਨੀ ਦੇ ਦਫ਼ਤਰ ’ਚ ਤਾਇਨਾਤ ਮੁਲਾਜ਼ਮ ਦੀ ਐਕਟਿਵਾ ਬਿਲਡਿੰਗ ਦੇ ਹੇਠੋਂ ਚੋਰੀ ਹੋ ਗਈ। ਚੋਰੀ ਦੀ ਇਹ ਵਾਰਦਾਤ ਨੇੜਲੀ ਇਮਾਰਤ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਰਿਕਾਰਡ ਹੋ ਗਈ। ਪੀੜਤ ਗਗਨਦੀਪ ਡੂਮਰਾ ਵਾਸੀ ਗੋਪਾਲ ਨਗਰ ਥਾਣਾ ਡਵੀਜ਼ਨ ਨੰਬਰ-2 ਨੇ ਇਸ ਸੰਬੰਧੀ ਪੁਲਿਸ ਚੌਕੀ ਬੱਸ ਸਟੈਂਡ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਉਹ ਬੱਸ ਅੱਡੇ ਦੇ ਸਾਹਮਣੇ ਪੈਂਦੀ ਇਮਾਰਤ ’ਚ ਸਥਿਤ ਐਕਸਿਸ ਮੈਕਸ ਲਾਈਫ ਇੰਸ਼ੋਰੈਂਸ ਕੰਪਨੀ ’ਚ ਨੌਕਰੀ ਕਰਦਾ ਹੈ। 23 ਨਵੰਬਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ 9.30 ਵਜੇ ਦਫਤਰ ਆਇਆ ਅਤੇ ਆਪਣੀ ਚਿੱਟੇ ਰੰਗ ਦੀ ਐਕਟਿਵਾ ਨੰਬਰ ਪੀਬੀ08 ਸੀ. ਟੀ.8608 ਇਮਾਰਤ ਦੇ ਹੇਠਾਂ ਖੜ੍ਹੀ ਕਰ ਕੇ ਉਪਰ ਦਫ਼ਤਰ ਡਿਊਟੀ ਕਰਨ ਲੱਗ ਪਿਆ। ਦੁਪਹਿਰ ਕਰੀਬ 12.15 ਵਜੇ ਉਹ ਜਦੋਂ ਹੇਠਾਂ ਆਇਆ ਤਾਂ ਉਸ ਦੀ ਐਕਟਿਵਾ ਉਥੋਂ ਗਾਇਬ ਸੀ। ਉਸ ਨੇ ਆਸ-ਪਾਸ ਕਾਫੀ ਤਲਾਸ਼ ਕੀਤੀ ਪਰ ਐਕਟਿਵਾ ਨਹੀਂ ਲੱਭੀ। ਗਗਨਦੀਪ ਡੂਮਰਾ ਨੇ ਦੱਸਿਆ ਕਿ ਐਕਟਿਵਾ ਚੋਰੀ ਕਰਨ ਵਾਲਾ ਵਿਅਕਤੀ ਦਫਤਰ ਦੇ ਸਾਹਮਣੇ ਸਥਿਤ ਦੂਜੀ ਇਮਾਰਤ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਆ ਗਿਆ ਹੈ। ਇਸ ਦੀ ਫੁਟੇਜ ਵੀ ਉਨ੍ਹਾਂ ਨੇ ਬੱਸ ਸਟੈਂਡ ਚੌਕੀ ਦੀ ਪੁਲਿਸ ਨੂੰ ਦੇ ਦਿੱਤੀ ਹੈ। ਇਸ ਸੰਬੰਧੀ ਸੰਪਰਕ ਕਰਨ ’ਤੇ ਬੱਸ ਸਟੈਂਡ ਪੁਲਿਸ ਚੌਕੀ ਇੰਚਾਰਜ ਯੁਵਰਾਜ ਸਿੰਘ ਨੇ ਦੱਸਿਆ ਕਿ ਐਕਟਿਵਾ ਚੋਰੀ ਦੀ ਸ਼ਿਕਾਇਤ ਉਨ੍ਹਾਂ ਕੋਲ ਪੁੱਜ ਚੁੱਕੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਸੀ. ਸੀ. ਟੀ. ਵੀ. ਕੈਮਰੇ ਵੀ ਖੰਗਾਲੇ ਜਾ ਰਹੇ ਹਨ।