ਜ਼ਿਲ੍ਹਾ ਕਸ਼ਤ੍ਰੀਆ ਟਾਂਕ ਸਭਾ ਨੇ ਭਗਤ ਨਾਮਦੇਵ ਜੀ ਦਾ 756ਵਾਂ ਪ੍ਰਕਾਸ਼ ਦਿਵਸ ਮਨਾਇਆ
ਜਲੰਧਰ 25 ਨਵੰਬਰ (ਜਤਿੰਦਰ ਪੰਮੀ)–ਜ਼ਿਲ੍ਹਾ ਕਸ਼ਤ੍ਰੀਆ ਟਾਂਕ ਸਭਾ ਵੱਲੋਂ ਗੁਰਦੁਆਰਾ ਨਾਮਦੇਵ ਜੀ ਮਥਰਾ ਨਗਰ ਵਿਖ਼ੇ ਭਗਤ ਨਾਮਦੇਵ ਜੀ ਦਾ 756ਵਾਂ ਆਗਮਨ ਦਿਵਸ ਮਨਾਇਆ ਗਿਆ। ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬੀਬੀਆਂ ਦੇ ਜੱਥੇ ਨੇ ਬਾਣੀ ਦਾ ਕੀਰਤਨ ਕੀਤਾ।
ਜਲੰਧਰ 25 ਨਵੰਬਰ (ਜਤਿੰਦਰ ਪੰਮੀ)–ਜ਼ਿਲ੍ਹਾ ਕਸ਼ਤ੍ਰੀਆ ਟਾਂਕ ਸਭਾ ਵੱਲੋਂ ਗੁਰਦੁਆਰਾ ਨਾਮਦੇਵ ਜੀ ਮਥਰਾ ਨਗਰ ਵਿਖ਼ੇ ਭਗਤ ਨਾਮਦੇਵ ਜੀ ਦਾ 756ਵਾਂ ਆਗਮਨ ਦਿਵਸ ਮਨਾਇਆ ਗਿਆ। ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬੀਬੀਆਂ ਦੇ ਜੱਥੇ ਨੇ ਬਾਣੀ ਦਾ ਕੀਰਤਨ ਕੀਤਾ। ਇਸ ਪਿੱਛੋਂ ਭਾਈ ਬ੍ਰਹਮ ਜੋਤ ਸਿੰਘ ਦੇ ਰਾਗੀ ਜੱਥੇ ਨੇ ਭਗਤ ਜੀ ਦੇ ਸ਼ਬਦਾਂ ਦਾ ਗਾਇਨ ਕੀਤਾ। ਭਾਈ ਸਾਹਿਬ ਨੇ ਭਗਤ ਨਾਮਦੇਵ ਜੀ ਦੇ ਜੀਵਨ ਤੇ ਬਾਣੀ ’ਤੇ ਵੀ ਚਾਨਣਾ ਪਾਇਆ। ਕਥਾਵਾਚਕ ਜਸਪਾਲ ਸਿੰਘ ਨੇ ਭਗਤ ਨਾਮਦੇਵ ਜੀ ਦੀ ਬਾਣੀ ਦੀ ਵਿਆਖਿਆ ਕੀਤੀ। ਭੋਗ ਉਪਰੰਤ ਹਾਜ਼ਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਸੰਗਤਾਂ ਵਿਚ ਅਤੁਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਰਣਜੀਤ ਸਿੰਘ ਕਰੀਰ, ਅਜੀਤ ਸਿੰਘ ਬੱਟੂ, ਕੁਲਦੀਪ ਸਿੰਘ ਬੇਦੀ, ਅਮਰੀਕ ਸਿੰਘ ਬੇਦੀ, ਹਰਵਿੰਦਰ ਸਿੰਘ ਰਾਣਾ, ਭਗਵੰਤ ਸਿੰਘ ਫਰਵਾਹਾ, ਜੋਗਿੰਦਰ ਪਾਲ ਲਿਬਰਟੀ, ਹਰੀ ਚੰਦ ਸਹਿਗਲ, ਸੁਖਦੇਵ ਸਿੰਘ ਹਰੜ੍ਹ, ਜਸਵੀਰ ਸਿੰਘ ਰਤਨ ਅਤੇ ਪਰਮਜੀਤ ਪੰਮਾ ਹਾਜ਼ਰ ਸਨ ।