28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮਲਸੀਆਂ ਨਜ਼ਦੀਕ ਕੌਮੀ ਮਾਰਗ ’ਤੇ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 2 ਜ਼ਖ਼ਮੀ

ਮਲਸੀਆਂ/ਸ਼ਾਹਕੋਟ, 27 ਨਵੰਬਰ (ਸੁਖਦੀਪ ਸਿੰਘ)-ਜਲੰਧਰ-ਮੋਗਾ ਕੌਮੀ ਮਾਰਗ ’ਤੇ ਮਲਸੀਆਂ ਨਜ਼ਦੀਕ ਅੱਜ ਦੇਰ ਰਾਤ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 2 ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਜਗਨ ਸਿੰਘ ਵਾਸੀ ਬਸਤੀ ਬਾਵਾ ਖੇਲ, ਜਲੰਧਰ, ਜੋ ਕਿ ਕੈਂਟਰ ਵਿਚ ਗੱਦਿਆਂ ਦਾ ਸਾਮਾਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਸੀ।

Ad Position 21
No active advertisement
ਹਸਪਤਾਲ ’ਚ ਜ਼ਰੇ ਇਲਾਜ ਕੈਂਟਰ ਚਾਲਕ ਗੁਰਮੀਤ ਸਿੰਘ। (ਸੱਜੇ ) ਜ਼ਖ਼ਮੀ ਹਾਲਤ ’ਚ ਮੋਟਰਸਾਈਕਲ ਚਾਲਕ ਜਸਪ੍ਰੀਤ। ਤਸਵੀਰਾਂ-ਸੁਖਦੀਪ ਸਿੰਘ 28-11-2026
ਮਲਸੀਆਂ/ਸ਼ਾਹਕੋਟ, 27 ਨਵੰਬਰ (ਸੁਖਦੀਪ ਸਿੰਘ)-ਜਲੰਧਰ-ਮੋਗਾ ਕੌਮੀ ਮਾਰਗ ’ਤੇ ਮਲਸੀਆਂ ਨਜ਼ਦੀਕ ਅੱਜ ਦੇਰ ਰਾਤ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 2 ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਜਗਨ ਸਿੰਘ ਵਾਸੀ ਬਸਤੀ ਬਾਵਾ ਖੇਲ, ਜਲੰਧਰ, ਜੋ ਕਿ ਕੈਂਟਰ ਵਿਚ ਗੱਦਿਆਂ ਦਾ ਸਾਮਾਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਸੀ। ਰਾਤ ਕਰੀਬ 9.45 ਵਜੇ ਮਲਸੀਆਂ ਵਿਖੇ ਪਹੁੰਚਿਆ ਤਾਂ ਕੌਮੀ ਮਾਰਗ ’ਤੇ ਅਚਾਨਕ ਕੈਂਟਰ ਵਿਚ ਕੋਈ ਤਕਨੀਕੀ ਖ਼ਰਾਬੀ ਆਉਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਕੈਂਟਰ ਬੇਕਾਬੂ ਹੋ ਕੇ ਫਲਾਈਓਵਰ ਉੱਪਰ ਸੜਕ ਦੇ ਡਿਵਾਈਡਰ ਉੱਪਰੋਂ ਦੀ ਟੱਪ ਕੇ ਦੂਜੇ ਪਾਸੇ ਜਾ ਕੇ ਪਲਟਿਆ। ਹਾਦਸੇ ਦੌਰਾਨ ਚਾਲਕ ਗੁਰਮੀਤ ਸਿੰਘ ਕੈਂਟਰ ਵਿਚ ਬੁਰੀ ਤਰ੍ਹਾਂ ਫਸ ਗਿਆ। ਉਥੋਂ ਲੰਘ ਰਹੇ ਰਾਹਗੀਰਾਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਪੁਲਿਸ ਹੈਲਪਲਾਈਨ ਨੰਬਰ-112 ’ਤੇ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਹੈੱਡ ਕਾਂਸਟੇਬਲ ਦਿਲਾਵਰ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਹਾਦਸੇ ਦੀ ਜਾਂਚ ਸ਼ੁਰੂ ਕੀਤੀ। ਇਸੇ ਦੌਰਾਨ ਦੂਜਾ ਹਾਦਸਾ ਕੌਮੀ ਮਾਰਗ ’ਤੇ ਇਕ ਪੈਟਰੋਲ ਪੰਪ ਦੇ ਨਜ਼ਦੀਕ ਵਾਪਰਿਆ। ਇਸ ਦੌਰਾਨ ਜਸਪ੍ਰੀਤ ਉਰਫ਼ ਲਵਲੀ ਪੁੱਤਰ ਜੱਸਾ ਸਿੰਘ ਵਾਸੀ ਪਿੰਡ ਮੀਏਂਵਾਲ ਅਰਾਈਆਂ (ਸ਼ਾਹਕੋਟ) ਸਪਲੈਂਡਰ ਮੋਟਰਸਾਈਕਲ (ਪੀ.ਬੀ. 08 ਡੀ. ਡਬਲਿਊ. 1095) ’ਤੇ ਨਕੋਦਰ ਤੋਂ ਸ਼ਾਹਕੋਟ ਵੱਲ ਆ ਰਿਹਾ ਸੀ। ਹਾਈਵੇ ਫਿਊਲ ਪੈਟਰੋਲ ਪੰਪ ਦੇ ਨੇੜੇ ਸੜਕ ਕਿਨਾਰੇ ਖ਼ਰਾਬ ਹਾਲਤ ਵਿੱਚ ਖੜ੍ਹੇ ਇੱਕ ਛੋਟੇ ਹਾਥੀ ਨਾਲ ਉਸ ਦਾ ਮੋਟਰਸਾਈਕਲ ਪਿੱਛੇ ਤੋਂ ਟਕਰਾ ਗਿਆ। ਹਾਦਸੇ ਵਿਚ ਜਸਪ੍ਰੀਤ ਜ਼ਖ਼ਮੀ ਹੋ ਗਿਆ। ਰਾਹਗੀਰਾਂ ਵਲੋਂ ਟੋਲ ਪਲਾਜ਼ਾ ਦੀ ਐਂਬੂਲੈਂਸ ਸੇਵਾ ਦੇ ਨੰਬਰ-1033 ’ਤੇ ਸੂਚਨਾ ਦਿੱਤੀ ਗਈ, ਜਿਸ ਦੌਰਾਨ ਪਾਇਲਟ ਜਗਦੀਸ਼ ਸਿੰਘ ਤੇ ਈ. ਐਮ. ਟੀ. ਸੁਖਜੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਜ਼ਖ਼ਮੀਆਂ ਗੁਰਮੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਪਹੁੰਚਾਇਆ। ਹਸਪਤਾਲ ਵਿਖੇ ਐਮਰਜੈਂਸੀ ਡਿਊਟੀ ’ਤੇ ਮੌਜੂਦ ਡਾ. ਏਕਮਪ੍ਰੀਤ ਸਿੰਘ ਨੇ ਦੋਵਾਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ। ਹੈੱਡ ਕਾਂਸਟੇਬਲ ਦਿਲਾਵਰ ਸਿੰਘ ਨੇ ਦੱਸਿਆ ਕਿ ਦੋਵਾਂ ਹਾਦਸਿਆਂ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ, ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਦੇ ਜੀਵਨ ਚਰਿੱਤਰ ਤੋਂ ਸਿੱਖੋ ਕੁਦਰਤ ਦਾ ਸਤਿਕਾਰ-ਸ਼੍ਰੇਆ ਭਾਰਤੀ ਅਗਲੀ ਖ਼ਬਰ ਮੁਰੰਮਤ ਨੂੰ ਤਰਸ ਰਹੀ ਹੈ ਸਰਫਿਸ ਵਾਟਰ ਲਈ ਪੁੱਟੀ ਕਾਜ਼ੀ ਮੰਡੀ ਤੋਂ ਹਾਈਵੇ ਨੂੰ ਜਾਂਦੀ ਸੜਕ
Ad Position 24