28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸ੍ਰੀ ਰਾਮ ਦੇ ਜੀਵਨ ਚਰਿੱਤਰ ਤੋਂ ਸਿੱਖੋ ਕੁਦਰਤ ਦਾ ਸਤਿਕਾਰ-ਸ਼੍ਰੇਆ ਭਾਰਤੀ

ਜਲੰਧਰ, 27 ਨਵੰਬਰ (ਸ਼ਿਵ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਆਰਥਿਕ ਤੌਰ ’ਤੇ ਕਮਜ਼ੋਰ ਤੇ ਵਾਂਝੇ ਵਰਗ ਦੇ ਬੱਚਿਆਂ ਨੂੰ ਮੁਫ਼ਤ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਮਰਪਿਤ ਸਮਾਜਿਕ ਪ੍ਰਾਜੈਕਟ ‘ਮੰਥਨ’ ਦੇ ਸਹਿਯੋਗ ਲਈ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਰਵਾਈ ਜਾ ਰਹੀ ਵਿਸ਼ਾਲ ‘ਸ੍ਰੀ ਰਾਮ ਕਥਾਮ੍ਰਿਤ’ ਦੇ ਪੰਜਵੇਂ ਦਿਨ ਵੀ ਸ਼ਰਧਾ, ਭਗਤੀ ਤੇ ਅਧਿਆਤਮਿਕ ਊਰਜਾ ਦਾ ਅਦਭੁਤ ਸੰਗਮ ਦੇਖਣ ਨੂੰ ਮਿਲਿਆ। ਪਵਿੱਤਰ ਕਥਾ ਦੇ ਪੰਜਵੇਂ ਦਿਨ ਸੰਸਥਾਨ ਦੇ ਪ੍ਰਸਿੱਧ ਕਥਾ ਵਿਆਸ ਸਾਧਵੀ ਸ਼੍ਰੇਆ ਭਾਰਤੀ ਨੇ ਮੌਜੂਦਾ ਵਾਤਾਵਰਨ ਚੁਣੌਤੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸ੍ਰੀ ਰਾਮ ਦਾ ਸਮੁੱਚਾ ਜੀਵਨ ਕੁਦਰਤ ਪ੍ਰਤੀ ਸ਼ੁਕਰਗੁਜ਼ਾਰੀ ਅਤੇ ਸਤਿਕਾਰ ਦਾ ਸੰਦੇਸ਼ ਦਿੰਦਾ ਹੈ।

Ad Position 21
No active advertisement
ਅਜੀਤ ਡੈਸਕ 28-11-2026
ਜਲੰਧਰ, 27 ਨਵੰਬਰ (ਸ਼ਿਵ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਆਰਥਿਕ ਤੌਰ ’ਤੇ ਕਮਜ਼ੋਰ ਤੇ ਵਾਂਝੇ ਵਰਗ ਦੇ ਬੱਚਿਆਂ ਨੂੰ ਮੁਫ਼ਤ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਮਰਪਿਤ ਸਮਾਜਿਕ ਪ੍ਰਾਜੈਕਟ ‘ਮੰਥਨ’ ਦੇ ਸਹਿਯੋਗ ਲਈ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਰਵਾਈ ਜਾ ਰਹੀ ਵਿਸ਼ਾਲ ‘ਸ੍ਰੀ ਰਾਮ ਕਥਾਮ੍ਰਿਤ’ ਦੇ ਪੰਜਵੇਂ ਦਿਨ ਵੀ ਸ਼ਰਧਾ, ਭਗਤੀ ਤੇ ਅਧਿਆਤਮਿਕ ਊਰਜਾ ਦਾ ਅਦਭੁਤ ਸੰਗਮ ਦੇਖਣ ਨੂੰ ਮਿਲਿਆ। ਪਵਿੱਤਰ ਕਥਾ ਦੇ ਪੰਜਵੇਂ ਦਿਨ ਸੰਸਥਾਨ ਦੇ ਪ੍ਰਸਿੱਧ ਕਥਾ ਵਿਆਸ ਸਾਧਵੀ ਸ਼੍ਰੇਆ ਭਾਰਤੀ ਨੇ ਮੌਜੂਦਾ ਵਾਤਾਵਰਨ ਚੁਣੌਤੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸ੍ਰੀ ਰਾਮ ਦਾ ਸਮੁੱਚਾ ਜੀਵਨ ਕੁਦਰਤ ਪ੍ਰਤੀ ਸ਼ੁਕਰਗੁਜ਼ਾਰੀ ਅਤੇ ਸਤਿਕਾਰ ਦਾ ਸੰਦੇਸ਼ ਦਿੰਦਾ ਹੈ। ਬਨਵਾਸ ਦੌਰਾਨ ਉਨ੍ਹਾਂ ਨੇ ਜੰਗਲਾਂ, ਨਦੀਆਂ, ਪਹਾੜਾਂ ਤੇ ਜੰਗਲੀ ਜੀਵਾਂ ਨਾਲ ਤਾਲਮੇਲ ਬਿਠਾ ਕੇ ਇਹ ਦਰਸਾਇਆ ਕਿ ਕੁਦਰਤ ਸਿਰਫ਼ ਵਰਤੋਂ ਦੀ ਵਸਤੂ ਨਹੀਂ, ਸਗੋਂ ਜੀਵਨ ਦਾ ਆਧਾਰ ਹੈ। ਜੇਕਰ ਅੱਜ ਮਨੁੱਖ ਸ੍ਰੀ ਰਾਮ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈ ਕੇ ਕੁਦਰਤ ਦੀ ਸੰਭਾਲ ਅਤੇ ਸਤਿਕਾਰ ਕਰੇ ਤਾਂ ਧਰਤੀ ਨੂੰ ਪ੍ਰਦੂਸ਼ਣ ਅਤੇ ਵਾਤਾਵਰਨਕ ਅਸੰਤੁਲਨ ਤੋਂ ਬਚਾਇਆ ਜਾ ਸਕਦਾ ਹੈ। ਸ੍ਰੀ ਆਰਤੀ ਮੌਕੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ, ਜਨ ਪ੍ਰਤ ੀਨਿਧੀਆਂ, ਸਮਾਜ ਸੇਵੀਆਂ, ਸਿੱਖਿਆ ਸ਼ਾਸਤਰੀਆਂ ਤੇ ਵੱਡੀ ਗਿਣਤੀ ਵਿਚ ਪ੍ਰਭੂ ਭਗਤਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਅਸ਼ੋਕ ਸਰੀਨ ਹਿੱਕੀ, ਅਨਿਲ ਸੱਚਰ, ਰਾਜੇਸ਼ ਬਾਘਾ, ਵਿਧਾਇਕ ਬਾਵਾ ਹੈਨਰੀ, ਮੁਨੀਸ਼ ਅਗਰਵਾਲ, ਵਿਨੋਦ ਜੈਨ, ਦੀਪਕ ਖੋਸਲਾ, ਗੌਰਵ ਧਵਨ, ਵਿਕਾਸ, ਰਾਕੇਸ਼ ਸ਼ਾਂਤੀ ਦੂਤ, ਰਮਨ ਰੰਮੀ, ਧਰਮਪਾਲ ਸੋਂਧੀ, ਹਿਮਾਂਸ਼ੂ ਸੋਂਧੀ, ਨਰੇਸ਼ ਕੁਮਾਰ ਚੌਧਰੀ, ਪ੍ਰਦੀਪ ਸਚਦੇਵਾ, ਯਸ਼ਪਾਲ (ਪਾਸਪੋਰਟ ਅਫ਼ਸਰ), ਵਿਨੀਤ (ਏ. ਡੀ. ਸੀ.), ਸੁਤੀਕਸ਼ਣ ਸਮਰੋਲ, ਜਤਿੰਦਰ ਚੌਹਾਨ ਅਤੇ ਗੌਰਵ ਪ੍ਰਮੁੱਖ ਤੌਰ ’ਤੇ ਸ਼ਾਮਿਲ ਸਨ। ਇਸ ਮੌਕੇ ਸਵਾਮੀ ਸਦਾਨੰਦ ਜੀ, ਸਵਾਮੀ ਪਰਮਾਨੰਦ, ਸਵਾਮੀ ਗਿਰਧਰਾਨੰਦ, ਸਵਾਮੀ ਸੱਜਣਾਨੰਦ , ਸਾਧਵੀ ਪੱਲਵੀ ਭਾ ਰਤੀ ਜੀ, ਸਾਧਵੀ ਤ੍ਰਿਨੈਨਾ ਭਾਰਤੀ ਸਮੇਤ ਸੰਤ ਸਮਾਜ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਆਜੀਵਿਕਾ ਮਿਸ਼ਨ ਤਹਿਤ ਸਵੈ-ਸਹਾਇਤਾ ਗਰੁੱਪਾਂ ਲਈ ਕਰਜ਼ਾ ਮੇਲਾ ਲਾਇਆ ਅਗਲੀ ਖ਼ਬਰ ਮਲਸੀਆਂ ਨਜ਼ਦੀਕ ਕੌਮੀ ਮਾਰਗ ’ਤੇ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 2 ਜ਼ਖ਼ਮੀ
Ad Position 24